ਮੁੱਦਤਾਂ ਤੋ ਹੀ ਕਲਮ ਚਲ ਰਹੀ ਹੈ । ਇਸ ਕਲਮ ਨਾਲ ਗੀਤਾ ਮਹਾਂਭਾਰਤ ਤੇ ਰਮਾਇਣ ਲਿਖੀ ਗਈ। ਇਸ ਕਲਮ ਨਾਲ ਹੀ ਗੁਰੂ ਸਹਿਬਾਨਾਂ ਨੇ ਸਰਵ ਸਾਂਝੀ ਪਵਿੱਤਰ ਗੁਰਬਾਣੀ ਦੀ ਰਚਨਾ ਕੀਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ। ਪਵਿੱਤਰ ਕੁਰਾਨ ਸਰੀਫ ਵੀ ਕਲਮ ਨਾਲ ਉਕੇਰੀ ਗਈ। ਇਹ ਕਲਮ ਚਲਦੀ ਗਈ ਤੇ ਗਿਆਨ ਦਾ ਦੀਵਾ ਕਿਤਾਬਾਂ ਗਰੰਥਾਂ ਦੇ ਰੂਪ ਵਿੱਚ ਅੱਗੇ ਦੀ ਅੱਗੇ ਚਲਦਾ ਰਿਹਾ। ਫਿਰ ਇਸ਼ਕ ਦੇ ਕਿੱਸੇ ਤੇ ਕਦੇ ਇਸ਼ਕ ਦਾ ਦਰਦ ਕਿਤਾਬਾਂ ਰਾਹੀ ਬਾਹਰ ਆਇਆ। ਯੁੱਗਾਂ ਤੌ ਲੈ ਕੇ ਹੁਣ ਤੱਕ ਹਜਾਰਾਂ ਕਿਤਾਬਾਂ ਹਜਾਰਾਂ ਭਾਸਾਵਾਂ ਵਿੱਚ ਸਮਾਜ ਦੇ ਸਾਹਮਣੇ ਆਈਆਂ । ਤੇ ਇਹ ਕਿਤਾਬਾਂ ਗਰੰਥਾਂ ਆਦਿ ਦੇ ਰੂਪ ਵਿੱਚ ਸਮਾਜ ਨੂੰ ਸੇਧ ਦਿੰਦੀਆਂ ਆ ਰਹੀਆਂ ਹਨ।
ਰੂਹਾਨੀਅਤ ਨਾਲ ਜੁੜੇ ਸੰਤ ਮਹਾਤਮਾਂ ਤੇ ਫਕੀਰਾਂ ਨੇ ਆਪਣੀ ਬਾਣੀ ਦਾ ਪ੍ਰਯੌਗ ਸਮਾਜ ਸੁਧਾਰ ਲਈ ਕੀਤਾਂ। ਆਪਣੀ ਵਿਚਾਰਧਾਰਾ ਨੁੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣ ਲਈ ਬਹੁਤ ਸਾਰੇ ਵਿਚਾਰਕਾਂ ਨੇ ਕਿਤਾਬਾਂ ਦਾ ਸਹਾਰਾ ਲਿਆ।ਇਸੇ ਤਰਾਂ ਜਦੋ ਕਿਸੇ ਨੂੰ ਇਸ਼ਕ ਦੀ ਅੱਗ ਨੇ ਤੜਫਾਇਆ। ਇਸ਼ਕ ਦੇ ਸਮੁੰਦਰ ਵਿੱਚ ਡੁਬਦਿਆਂ ਜਦੋ ਬੇਵਫਾਈ ਦੀਆਂ ਛਮਕਾ ਨੇ ਜੀਣਾ ਹਰਾਮ ਕੀਤਾ ਤਾਂ ਇਸ਼ਕ ਤੇ ਬ੍ਰਿਹਾ ਦੀ ਅੱਗ ਕਲਮ ਦੇ ਜਰੀਏ ਬਾਹਰ ਨਿਕਲੀ। ਤਾਂ ਉਹ ਸਾਹਿਤ ਬਣ ਗਈ। ਗਰੀਬੀ ਦੀ ਮਾਰ ਦੇਸ਼ ਦੀ ਆਜਾਦੀ ਦੀ ਸਿੱਕ ਤੇ ਬੇਰੋਜਗਾਰੀ ਦੇ ਭੰਨਿਆ ਨੇ ਵੀ ਕਲਮ ਦਾ ਸਹਾਰਾ ਲਿਆ। ਤੇ ਨਵਾਂ ਇਤਿਹਾਸ ਸਿਰਜਿਆ।
ਸਮਾਜ ਵਿੱਚ ਜਾਤੀ ਰੰਗ ਭੇਦ, ਨਸਲ ਤੇ ਧਰਮਾਂ ਦੇ ਵਿਤਕਰੇ ਦਬੇ ਕੁਚਲੇ ਲੋਕਾਂ ਨੇ ਜਦੋ ਅਵਾਜ ਉਠਾਈ ਤੇ ਆਪਣੀ ਹੱਕ ਦੀ ਅਵਾਜ ਨੂੰ ਵੀ ਕਲਮ ਰਾਹੀ ਉਠਾਇਆ। ਤੇ ਵਿਦਰੋਹ ਚੌ ਪਣਪੀ ਅੱਗ ਨਾਲ ਲਿਖਿਆ ਸਾਡੇ ਸਾਹਿਤ ਦਾ ਹਿੱਸਾ ਬਣ ਗਿਆ। ਤੇ ਲੋਕਾਂ ਤੇ ਸਮਾਜ ਨੂੰ ਸੇਧ ਦੇਣ ਦਾ ਸਾਧਨ।ਆਦਿ ਯੁੱਗ ਤੌ ਹੀ ਲੇਖਣੀ ਦੀ ਬਦੋਲਤ ਹੀ ਸਮਾਜ ਨੂੰ ਸੇਧ ਦਿੱਤੀ ਜਾਂਦੀ ਹੈ। ਚਾਹੇ ਉਹ ਕਿਸੇ ਲੁਕਮਾਨ ਵੈਦ ਦੇ ਨੁਸਖੇ ਹੋਣ ਜਾ ਵਾਰਿਸ ਸਾਹ ਦੀ ਹੀਰ ਹੋਵੇ ਭਾਵੇ ਚਾਣਕਿਆਂ ਨੀਤੀ ਹੋਵੇ ਜਾ ਹਰਦਿਆਲ ਐਮ ਏ ਦਾ ਲਿਖਿਆ ਹੋਵੇ।ਸਭ ਕਿਤਾਬਾਂ ਤੇ ਗ੍ਰੰਥਾਂ ਰਾਹੀ ਪਹੁੰਚਦਾ ਹੈ ਸਮਾਜ ਦੇ ਹਰ ਵਰਗ ਕੋਲੇ।
ਇਸੇ ਤਰਾਂ ਕੋਈ ਆਪਣਿਆਂ ਤੌ ਮਾਰ ਖਾਕੇ ਤੜਫਦਾ ਹੈ ਰੌਂਦਾ ਕੁਰਲਾਉਦਾ ਹੈ ਪਰ ਉਸਦੇ ਗਿਲੇ ਸਿਕਵਿਆਂ ਦੀ ਕੋਈ ਸੁਣਵਾਈ ਨਹੀ ਹੁੰਦੀ ।ਕੋਈ ਉਸ ਦੀ ਦਰਦਭਰੀ ਕਹਾਣੀ ਸੁਨਣ ਨੂੰ ਤਿਆਰ ਨਹੀ ਹੁੰਦਾ। ਪੁਰਾਣੀਆਂ ਗੱਲਾਂ ਛੱਡੋ ਜੀ । ਮੈ ਕੋਈ ਗੱਲ ਨਹੀ ਕਰਨੀ। ਨਾ ਕੋਈ ਗੱਲ ਸੁਨਣੀ ਹੈ। ਤੁਸੀ ਤਾਂ ਐਵੇ ਹੀ ਬੋਲਦੇ ਰਹਿੰਦੇ ਹੋ ਫਜੂਲ ਹੀ। ਕਿਉ ਸੁਣੀਏ ਤੁਹਾਡੇ ਮੇਹਣੇ ਤਾਣੇ। ਆਖਿਰ ਸਾਡੀ ਵੀ ਕੋਈ ਇੱਜਤ ਹੈ। ਇਹੋ ਜਿਹੀਆਂ ਆਧਾਰਹੀਣ ਗੱਲਾਂ ਨੇ ਮੋਹ ਦੀਆਂ ਤੰਦਾਂ ਨੂੰ ਤਾਂ ਤੋੜਦੀਆਂ ਹੀ ਨਹੀ ਸਗੌਂ ਰਿਸ਼ਤਿਆਂ ਦਾ ਸਵਾਦ ਵੀ ਬਕਬਕਾ ਕਰ ਦਿੰਦੀਆਂ ਹਨ। ਫਿਰ ਅਜਿਹੇ ਮੋਕੇ ਪੀੜਤ ਪੱਖ ਦਾ ਕੋਈ ਤੀਰ ਕਮਾਨ ਬੰਦੂਕ ਜਾ ਕੋਈ ਹਥਿਆਰ ਕੰਮ ਨਹੀ ਕਰਦਾ ਤੇ ਬੱਸ ਕਲਮ ਦਾ ਹੀ ਸਹਾਰਾ ਹੁੰਦਾ ਹੈ।ਹਰ yਿੰੲੱ ਲੇਖਕ ਨੂੰ ਕਲਮ ਕਿਸੇ ਮਜਬੂਰੀ ਵਿੱਚ ਚੁੱਕਣੀ ਪੈਂਦੀ ਹੈ। ਫਿਰ ਇਹ ਮਜਬੂਰੀ ਹੀ ਸ਼ੌਕ ਬਣ ਜਾਂਦੀ ਹੈ। ਰਿਸ਼ਤਿਆਂ ਦੀ ਬੇਕਦਰੀ ਕਿਸੇ ਤੌ ਵੀ ਬਰਦਾਸਤ ਨਹੀ ਹੁੰਦੀ। ਜਦੌ ਟੁਟੱਦੀਆਂ ਮੋਹ ਦੀਆਂ ਤੰਦਾ ਦਾ ਦਰਦ ਬਰਦਾਸ਼ਤ ਤੌ ਬਾਹਰ ਹੋ ਜਾਂਦਾ ਹੈ।ਖੁਦਗਰਜੀ ਦੇ ਰਿਸ਼ਤੇ ਰਹਿ ਜ਼ਾਦੇ ਹਨ। ਪੈਸੇ ਦੀ ਅੰਨੀ ਹਵਸ ਤੇ ਸਿਰਫ ਆਪਣੀ ਹੀ ਅੋਲਾਦ ਲਈ ਜਿਉਂਦੇ ਅਤੇ ਮਾਂ ਬਾਪ ਤੇ ਦੂਸਰੇ ਕਰੀਬੀ ਰਿਸ਼ਤਿਆਂ ਨੂੰ ਦੁਕਾਰਦੇ ਲੋਕਾਂ ਦੇ ਕੰਨਾ ਤੱਕ ਆਪਣੀ ਪੀਪਣੀ ਦੀ ਅਵਾਜ ਪਹੁੰਚਾਉਣ ਲਈ ਵੀ ਕਲਮ ਦਾ ਸਹਾਰਾ ਲਿਆ।ਫਿਰ ਉਹਨਾਂ ਦੇ ਦੂਹਰੇ ਰਵਈਏ ਦੀਆਂ ਤੇ ਕੋਝੀਆਂ ਚਾਲਾਂ ਤੇ ਸ਼ਰਾਰਤਾਂ ਕਈ ਕਹਾਣੀਆਂ ਨੂੰ ਜਨਮ ਦਿੰਦੀਆਂ ਹਨ। ਇਹ ਕਹਾਣੀਆਂ ਕਿਸੇ ਇੱਕ ਦੀ ਨਹੀ ਸਗੋ ਹਜਾਰਾਂ ਧੀਆਂ ਭੈਣਾਂ, ਮੁਥਾਜ ਤੇ ਵਿਧਵਾ ਮਾਵਾਂ ਦੀ ਆਵਾਜ ਬਣ ਜ਼ਾਂਦੀਆਂ ਹਨ।ਫਿਰ ਇਹ ਹਰ ਵਰਗ ਦੇ ਪਾਠਕ ਦੇ ਦਿਲ ਨੂੰ ਛੂਹ ਜ਼ਾਂਦੀਆਂ ਹਨ। ਪਾਠਕਾਂ ਨੂੰ ਵੀ ਲੱਗਦਾ ਕਿ ਇਹ ਸਾਡਾ ਹੀ ਦੁੱਖ ਹੈ ਬਿਆਨ ਕੀਤਾ ਹੈ। ਜਿਸ ਨੂੰ ਦੋ ਚਾਰ ਛੇ ਕੰਨ ਸੁਣਕੇ ਰਾਜੀ ਨਹੀ ਹੁੰਦੇ ਸ਼ੋਸਲ ਤੇ ਪ੍ਰਿੰਟ ਮੀਡੀਆ ਰਾਹੀ ਦੁਨਿਆਂ ਦੇ ਕੋਨੇ ਕੋਨੇ ਤੱਕ ਪਹੁੰਚ ਜਾਂਦੀਆਂ ਹਨ।। ਸਮਾਜ ਤੌ ਜਬਰਦਸਤ ਹੁੰਗਾਰਾ ਮਿਲਦਾ ਹੈ।ਇਹ ਸਭ ਕਲਮ ਦੀ ਬਦੋਲਤ ਹੀ ਹੁੰਦਾ ਹੈ। ਸਮਾਜ ਦੀ ਪੀੜ ਨੂੰ ਕਲਮ ਬਿਆਨਦੀ ਹੈ। ਸਮਾਜਿਕ ਬੁਰਾਈਆਂ ਨੂੰ ਕਲਮ ਉਜਾਗਰ ਕਰਦੀ ਹੈ।ਸਰਕਾਰੀ ਹੱਥ ਠੋਕੇ ਬਣੇ ਸਮਾਜ ਦੇ ਕਿਸੇ ਵਰਗ ਨੂੰ ਇਹ ਕਲਮ ਵੰਗਾਰਦੀ ਹੈ। ਇਹ ਕਲਮ ਸਹੀ ਫਰਜ ਨਿਭਾਉਂਦੀ ਹੋਈ ਸਮਾਜ ਲਈ yਿੰੲੱਕ ਸ਼ੀਸੇ ਦਾ ਕੰਮ ਕਰਦੀ ਹੈ। ਜਦੋ ਇਹ ਕਲਮ ਲੋਭ ਅਤੇ ਲਾਲਚ ਅਤੇ ਸਿਆਸੀ ਦਬਾਉ ਤੋ ਬਿਨਾ ਚਲਦੀ ਹੈ ਤਾਂ ਸੱਚ ਉਗਲਦੀ ਹੈ ਅਤੇ ਮਿਜਾਇਲ ਜਿੰਨਾ ਅਸਰ ਕਰਦੀ ਹੈ।
ਰਮੇਸ਼ ਸੇਠੀ ਬਾਦਲ
ਮੋ 98 766 27233