ਸਾਡੇ ਵੇਲਿਆਂ ਵਿੱਚ ਲੋਕ ਕੁੱਤਿਆਂ ਦੇ ਨਾਮ ਵੀ ਦੇਸੀ ਹੀ ਰੱਖਦੇ ਸਨ ਜਿਵੇਂ ਮੋਤੀ ਬਿੱਲੂ ਸ਼ੇਰੂ ਕਾਲੂ ਵਗੈਰਾ। ਫਿਰ ਲੋਕਾਂ ਤੇ ਅੰਗਰੇਜ਼ੀ ਹਾਵੀ ਹੋ ਗਈ। ਨਾਮ ਬਦਲ ਗਏ ਟੋਮੀ ਬੈਨ ਸਕੂਬੀ ਕੋਕੋ ਰੂਡੀ ਬਰੂਨੋ । ਪਹਿਲੀ ਵਾਰੀ ਪੁੱਛਿਆ ਨਾਮ ਸਮਝ ਹੀ ਨਹੀਂ ਆਉਂਦਾ। ਦੋਬਾਰਾ ਪੁੱਛ ਕੇ ਵੀ ਅਧੂਰਾ ਹੀ ਸਮਝ ਆਉਂਦਾ ਹੈ।
ਅੱਜ ਪਾਰਕ ਵਿੱਚ ਘੁੰਮਾਉਣ ਆਏ ਨੂੰ ਉਸਦੇ ਕੁੱਤੇ ਦਾ ਨਾਮ ਪੁੱਛਿਆ।
ਕਿਆ ਨਾਮ ਹੈ ਇਸ ਕ਼ਾ।
ਬੂਝੋ।
ਹਮੇ ਨਹੀਂ ਪਤਾ ਆਪ ਹੀ ਬਤਾ ਦੋ।
ਬੂਝੋ ਹੈ।
ਭਾਈ ਹਮ ਕੈਸੇ ਬੂਝੇਗੇ।
ਇਸ ਕ਼ਾ ਨਾਮ ਬੂਝੋ ਹੈ।
ਲੋ ਕਰਲੋ ਬਾਤ।
ਲੋਕ ਨਾਮ ਵੀ ਸਵਾਲਾਂ ਵਰਗੇ ਰੱਖਦੇ ਹਨ। ਜਿਸ ਦਾ ਕੋਈ ਮਤਲਬ ਨਹੀਂ ਹੁੰਦਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ