ਉਸ ਨੇ ਆਪਣੀ ਇੱਛਾ ਅਨੁਸਾਰ ਦੂਸਰੀ ਅੱਖ ਵੀ ਮਰਨ ਤੋਂ ਬਾਅਦ ਹਸਪਤਾਲ ਨੂੰ ਦਾਨ ਕਰ ਦਿੱਤੀ ਸੀ ।
ਉਹ ਵਿਚਾਰੀ ਅੱਧੀ ਛੁੱਟੀ ਦੇ ਟਾਈਮ ਰੋਟੀ ਲੈ ਕੇ ਸਕੂਲ ਚਲੀ ਜਾਂਦੀ ਸੀ ਸਵੇਰੇ ਦਾ ਨਿਆਣਾਂ ਭੁੱਖਾ ਹੋਵੇਗਾ ਰੋਟੀ ਦੀ ਬੁਰਕੀ ਖਾ ਲਵੇਗਾ
।ਉਹ ਉਹਨੂੰ ਬਹੁਤ ਗਾਲੀ ਗਲੋਚ ਕਰਦਾ ਮੈ ਤੈਨੂੰ ਕਿੰਨੀ ਵਾਰ ਕਿਹਾ ਮੇਰੇ ਲਈ ਰੋਟੀ ਨਾਂ ਲੈ ਕੇ ਆਇਆ ਕਰ ਬਆਦ ਵਿੱਚ ਸਾਰੇ ਦੋਸਤ ਮੈਨੂੰ ਮਜ਼ਾਕ ਕਰਦੇ ਨੇ ਕਾਣੀ ਦਾ ਪੁੱਤ ਕਹਿੰਦੇ ਨੇ , ਉਹ ਵਿਚਾਰੀ ਫਿਰ ਹੱਸਕੇ ਸਾਰ ਦਿੰਦੀ ਪਰ ਉਸਨੂੰ ਕੁੱਛ ਵੀ ਨਾ ਕਹਿੰਦੀ । ਪਰ ਦਿਲ ਨੂੰ ਬਹੁਤ ਦੁੱਖ ਹੁੰਦਾ ।
ਹੁਣ ਉਹ ਸਰਕਾਰੀ ਅਫਸਰ ਬਣ ਚੁੱਕਿਆ ਸੀ , ਉਸਦਾ ਵਿਆਹ ਕਰ ਦਿੱਤਾ ਸੀ ਉਸਨੇ ਵਿਆਹ ਤੋਂ ਬਾਅਦ ਪਿੰਡ ਤੋਂ ਦੂਰ ਆਪਣੀ ਕੋਠੀ ਸ਼ਹਿਰ ਵਿੱਚ ਬਣਾ ਲਈ ਹੁਣ ਉਹ ਬੱਚਿਆਂ ਸਮੇਤ ਸ਼ਹਿਰ ਵਾਲੀ ਕੋਠੀ ਵਿੱਚ ਰਹਿਣ ਲੱਗਿਆ । ਮਾਂ ਵਿਚਾਰੀ ਇਕੱਲੀ ਹੀ ਆਪਣੇ ਪਿੰਡ ਬੌਂਦਲੀ ਵਾਲੇ ਮਕਾਨ ਵਿੱਚ ਰਹਿ ਰਹੀ ਸੀ।
ਇੱਕ ਦਿਨ ਉਸਦੇ ਦਿਲ ਵਿੱਚ ਬੱਚਿਆਂ ਨੂੰ ਮਿਲਣ ਦਾ ਹੌਲ ਉਠਿਆ ਉਹ ਸ਼ਹਿਰ ਬੱਚਿਆਂ ਨੂੰ ਮਿਲਣ ਲਈ ਗਈ , ਅਜੇ ਕੋਠੀ ਅੰਦਰ ਬੱਚਿਆਂ ਨਾਲ ਹੀ ਗੱਲਾਂ ਕਰ ਰਹੀ ਸੀ , ਉਸੇ ਟਾਈਮ ਉਸ ਦਾ ਪੁੱਤਰ ਵੀ ਆਪਣੀ ਡਿਊਟੀ ਖਤਮ ਕਰਕੇ ਆ ਗਿਆ , ਜਦ ਉਸਨੇ ਦੇਖਿਆ ਤਾਂ ਉਸਨੂੰ ਬਹੁਤ ਗੁੱਸਾ ਆਇਆ ਗਾਲੀ ਗਲੋਚ ਤੇ ਬੇਇੱਜ਼ਤੀ ਕਰਕੇ ਗੇਟ ਤੋ ਬਾਹਰ ਕੱਢ ਦਿੱਤਾ , ਤੂੰ ਹੁਣ ਵੀ ਸਾਡਾ ਪਿੱਛਾ ਨਹੀਂ ਛੱਡਦੀ ਹੁਣ ਤੂੰ ਮੇਰੀ ਸ਼ਹਿਰ ਵਿੱਚ ਵੀ ਬੇਇੱਜ਼ਤੀ ਕਰਾਵੇਂਗੀ ।
ਉਹ ਵਿਚਾਰੀ ਰੋਂਦੀ ਹੋਈ ਇਕ ਅੱਖ ਵਿੱਚੋਂ ਹੰਝੂ ਕੇਰ ਦੀ ਦੂਜੀ ਅੱਖ ਰੁਮਾਲ ਨਾਲ ਢੱਕਦੀ ਹੋਈ ਆਪਣੇ ਘਰ ਪਹੁੰਚ ਗਈ । ਆਪਣੀ ਬੇਇੱਜ਼ਤੀ ਨਾ ਸਹਾਰ ਦੀ ਹੋਈ ਨੇ ਆਪਣੇ ਪੁੱਤਰ ਨੂੰ ਦਿੱਤੀ ਹੋਈ ਅੱਖ ਦਾ ਸਰਟੀਫਿਕੇਟ ਅਤੇ ਦੂਸਰੀ ਅੱਖ ਹਸਪਤਾਲ ਨੂੰ ਦਾਨ ਕੀਤੀ ਹੋਈ ਅੱਖ ਦਾ ਸਰਟੀਫਿਕੇਟ ਕੱਢੇ ਆਪਣੇ ਹੱਥਾਂ ਫੜਕੇ ਦੇਖਦੀ ਦੇਖਦੀ ਅਕਾਲ ਚਲਾਣਾ ਕਰ ਗਈ । ਉਧਰ ਪੁੱਤਰ ਆਪਣੇ ਪੁੱਤਰ ਲੈ ਕੇ ਹਸਪਤਾਲ ਵਿਚ ਪਹੁੰਚਿਆ ਜਿਸ ਦੀ ਇਕ ਅੱਖ ਦੀ ਲਾਈਟ ਪਹਿਲਾਂ ਤੋ ਹੀ ਬੰਦ ਸੀ । ਡਾਕਟਰ ਨੇ ਉਸ ਦਾ ਇਲਾਜ ਅੱਖ ਨਵੀਂ ਪਾਉਣੀ ਪਊਗੀ ਦੱਸਿਆ ।
ਹਾ ਸੱਚ ਗੱਲ ਸੁਣ ਆਪਣੇ ਨਾਲ ਲੱਗਦੇ ਪਿੰਡ ਵਿਚ ਇੱਕ ਬਜ਼ੁਰਗ ਔਰਤ ਅਕਾਲ ਚਲਾਣਾ ਕਰ ਗਏ ਨੇ ਉਹਨਾਂ ਨੇ ਆਪਣੀ ਇੱਕ ਅੱਖ ਆਪਣੇ ਪੁੱਤਰ ਨੂੰ ਦੇ ਦਿੱਤੀ ਸੀ ਜਿਸ ਦੀ ਅੱਖ ਵਿੱਚ ਲੱਕੜ ਦੀ ਗੁੱਲੀ ਲੱਗਣ ਕਾਰਣ ਸਦਾ ਲਈ ਅੱਖ ਦੀ ਲਾਈਟ ਚਲੀ ਗਈ ਸੀ ,
ਉਹ ਕਹਿੰਦੀ ਸੀ ਮੇਰੇ ਪੁੱਤਰ ਨੂੰ ਕਾਣਾ ਕਹਿਕੇ ਲੋਕ ਬਣਾਉਣਗੇ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋਣਾਂ ਇਸ ਕਰਕੇ ਉਸਨੇ ਆਪਣੇ ਪੁੱਤਰ ਨੂੰ ਅੱਖ ਦੇ ਦਿੱਤੀ ਸੀ , ਅਤੇ ਦੂਸਰੀ ਅੱਖ ਉਸਨੇ ਆਪਣੀ ਸ਼ਵੈਂਇਛੱਤ ਅਨੁਸਾਰ ਹਸਪਤਾਲ ਨੂੰ ਦਾਨ ਕਰ ਦਿੱਤੀ ਸੀ । ਤੁਸੀਂ ਉਸ ਦਾ ਪਤਾ ਕਰ ਵਲੋਂ ਆਪਾਂ ਉਸ ਦੀ ਅੱਖ ਕੱਢਕੇ ਪਾ ਦਿਆਂਗੇ । ਜਦੋਂ ” ਮੀਤ ” ਪਿੰਡ ਆਇਆ ਕੀ ਦੇਖਦਾ ਸਾਡੇ ਘਰ ਲੋਕਾਂ ਦਾ ਇਕੱਠ ਕਿਉਂ ਹੋਇਆ ਅੱਗੇ ਵਧਿਆ ਕੁੱਝ ਲੋਕ ਕਹਿਣ ਲੱਗੇ ” ਹਾਕਮ ਮੀਤ ” ਸਿੰਆ ਤੇਰੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਨੇ।
” ਮਾਂ ” ਦੇ ਕੋਲ ਪਹੁੰਚਿਆ ਕੀ ਦੇਖ ਰਿਹਾ ਮੰਜ਼ੇ ਤੇ ਪਈ ਮਾਂ ਦੇ ਹੱਥਾਂ ਵਿੱਚ ਦੋ ਕਾਗਜ਼ ਫੜੇ ਹੋਏ ਨੇ ਕਾਗਜ਼ਾਂ ਨੂੰ ਦੇਖ ਦੀ ਸਾਰ ਹੀ ਉਸਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ” ਮਾਂ ” ਦੇ ਗਲ ਲੱਗ ਕੇ ਭੁੱਲਾਂ ਮਾਰ ਰਿਹਾ ਸੀ ਉਹ ਕਾਗਜ਼ ਨਹੀਂ ਸੀ ਉਹ ਦੋ ਸਰਟੀਫਿਕੇਟ ਸਨ ਜੋ ਉਸਨੇ ਆਪਣੇ ਪੁੱਤਰ ਨੂੰ ਇਕ ਅੱਖ ਦਿੱਤੀ ਸੀ ਅਤੇ ਦੂਸਰੀ ਆਪਣੀ ਇੱਛਾ ਅਨੁਸਾਰ ਹਸਪਤਾਲ ਨੂੰ ਦਾਨ ਕੀਤੀ ਸੀ । ਹੁਣ ਉਹ ਮਾਂ ਨੂੰ ਕਹੇ ਮੰਦੇ ਬੋਲਾਂ ਤੇ ਪਛਤਾਵਾ ਕਰ ਰਿਹਾ ਸੀ ।ਧੰਨ ਏ ਤੂੰ ਮਾਂ ਜਿਹਨੇ ਆਪਣੇ ਕਾਣੇ ਪੁੱਤ ਨੂੰ ਅੱਖ ਦੇ ਕੇ ਆਪ ਕਾਣੀ ਅਖਵਾਇਆਂ ਅੱਜ ਵੀ ਦੁਨੀਆਂ ਛੱਡ ਕੇ ਜਾਂਦੀ ਹੋਈ ਨੇ ਆਪਣੇ ਪੋਤੇ ਨੂੰ ਵੀ ਇਕ ਅੱਖ ਦੀ ਰੌਸ਼ਨੀ ਦੇ ਦਿੱਤੀ ਮੈਨੂੰ ਅੱਜ ਪਤਾ ਲੱਗਿਆ ਕਿ ” ਮਾਂ ” ਦਾ ਕਰਜ਼ ਕਦੇ ਵੀ ਉਤਾਰਿਆ ਨਹੀਂ ਉਤਰਦਾ , ਮਾਵਾਂ ਕਦੇ ਵੀ ਪੁੱਤਾਂ ਤੋਂ ਮੁੱਖ ਨਹੀਂ ਮੋੜ ਦੀਆਂ । ਹੁਣ ਉਹ ਸ਼ਰਮ ਦਾ ਮਾਰਾ ਆਪਣਾ ਸਿਰ ਲੋਕਾਂ ਵਿੱਚ ਨੀਵਾਂ ਕਰਕੇ ਬੈਠ ਗਿਆ ਸੀ ਆਪਣੀ ਕੀਤੀ ਗਲਤੀ ਦਾ ਅਹਿਸਾਸ ਕਰ ਰਿਹਾ ਸੀ ।
” ਮਾਂ ਪਿਓ ਦਾ ਹਮੇਸ਼ਾ ਸਤਿਕਾਰ ਕਰੋ ”
ਹਾਕਮ ਸਿੰਘ ਮੀਤ ਬੌਂਦਲੀ
” ਮੰਡੀਗੋਬਿੰਦਗੜ੍ਹ ”