ਹੱਥ ਲਾਉਦਿਆਂ ਕਿਹਾ।
“ਪੁੱਤ, ਕਾਹਦੀਆਂ ਵਧਾਈਆਂ, ਜਦੋਂ ਘਰੇ ਕੋਠੇ ਜਿੱਡੀ ਧੀ ਬੈਠੀ ਹੋਵੇ, ਉਦੋਂ ਕੁੱਝ ਚੰਗਾ ਲੱਗਦਾ ਕਿਤੇ। ਨਵਾਂ ਸਾਲ ਚੜ੍ਹਨ ਨਾਲ ਇੱਕ ਸਾਲ ਉਮਰ ਹੋਰ ਵੱਧ ਗਈ। ਉਸ ਦੀ ਵਧਦੀ ਉਮਰ ਮੇਰੇ ਲਈ ਹੋਰ ਚਿੰਤਾ..।”ਗੁਰਚਰਨ ਸਿੰਘ ਲਈ ਨਵਾਂ ਸਾਲ ਹੋਰ ਮੁਸੀਬਤ ਬਣ ਗਿਆ ਸੀ।
“ਪਾਪਾ, ਕਹਿੰਦੇ ਹਨ ਕਿ ਹਰ ਨਵੀਂ ਸਵੇਰ ਨਵੀਂ ਕਿਸਮਤ ਲੈਕੇ ਆਉਂਦੀ ਹੈ।ਹੋ ਸਕਦਾ ਇਹ ਨਵਾਂ ਸਾਲ ਭੈਣ ਲਈ ਤੇ ਪਰਿਵਾਰ ਲਈ ਖੁਸ਼ੀਆਂ ਲੈਕੇ ਆਵੇ।” ਜਿੰਦਰ ਨੇ ਕਿਸੇ ਤੋਂ ਸੁਣੀ ਸੁਣਾਈ ਗੱਲ ਕੀਤੀ ਸੀ। ਗੁਰਚਰਨ ਸਿੰਘ ਨੂੰ ਨਵਾਂ ਉਤਸ਼ਾਹ ਮਿਲਿਆ ਸੀ ਤੇ ਉਹ ਝਟਕੇ ਨਾਲ ਉਠਿਆ ਸੀ ਅਤੇ ਸਭ ਨੂੰ ਸੰਬੋਧਨ ਕਰਦਿਆਂ ਕਹਿਣ ਲੱਗਾ,”ਹਾਂ ਪੁੱਤ ਸਿਆਣਿਆਂ ਸਹੀ ਕਿਹਾ ਹੈ,ਆਓ ਸਭ ਨਵੀਂ ਸਵੇਰ ਦਾ ਸਵਾਗਤ ਕਰੀਏ ਤੇ ਸਭ ਦੇ ਭਲੇ ਲਈ ਅਰਦਾਸ ਕਰੀਏ।” ਉਸ ਦੇ ਚਿਹਰੇ ਤੇ ਨਵੇਂ ਸਾਲ ਦੀ ਨਵੀਂ ਸਵੇਰ ਨੇ ਨਵੀਂ ਲਾਲੀ ਬਖੇਰ ਦਿੱਤੀ ਸੀ।
ਗੁਰਮੀਤ ਸਿੰਘ ਮਰਾੜ੍ਹ
ਕਹਾਣੀ ਅਧੂਰੀ ਪਹੁਚੀ ਸ਼ਾਇਦ, ਇਸ ਲਈ ਕੁਝ ਹਿੱਸਾ ਹੀ ਛਪਿਆ ਹੈ