ਜਮੂਰੇ ਆਜਾ।
ਆ ਗਿਆ।
ਬੋਲ।
ਇਹ ਨੀਲੀ ਕਮੀਜ਼ ਵਾਲਾ ਬਾਊ ਨੌਕਰੀ ਦਾ ਪੁੱਛਦਾ ਹੈ।
ਨੌਕਰੀ ਮਿਲਜੂਗੀ,?
ਛੇ ਮਹੀਨਿਆਂ ਨੂੰ।
ਜਮੂਰੇ ਆਜਾ।
ਆ ਗਿਆ ।
ਆਹ ਪਰਨੇ ਵਾਲਾ ਭਾਈ।
ਰਿਸ਼ਤੇ ਬਾਰੇ ਪੁੱਛਦਾ ਹੈ।
ਰਿਸ਼ਤੇ ਚ ਦੇਰੀ ਹੈ ਅਜੇ।
ਸਾਲ ਵਿੱਚ ਕੰਮ ਬਣੂ।
ਜਮੂਰੇ ਆਜਾ
ਆ ਗਿਆ । ਇਹ ਛਾਪ ਲੈਣੀ ਚਾਹੁੰਦਾ ਹੈ। ਦੇ ਦਿਆਂ?
ਨਹੀਂ ਦੇਣੀ। ਕੋਈ ਫਾਇਦਾ ਨਹੀਂ ਹੋਣਾ। ਛਾਪ ਲੈਣ ਵਾਲਾ ਨਿਰਾਸ਼ ਹੋ ਜਾਂਦਾ।
ਭੀੜ ਦੇ ਵਿਚਾਲੇ ਕੁਰਸੀ ਤੇ ਕਾਲਾ ਕੱਪੜਾ ਪਾਈ ਬੈਠਾ ਜਮੂਰਾ ਬਿਨਾਂ ਦੇਖਿਆਂ ਹੀ ਸਵਾਲ ਪੁੱਛਣ ਵਾਲੇ ਬੰਦੇ ਦੇ ਕੱਪੜੇ ਸਵਾਲ ਤੇ ਹੱਲ ਦੱਸ ਦਿੰਦਾ। ਪ੍ਰਚਲਿਤ ਸੀ ਇਹ ਜਮੂਰੇ ਦੀ ਤਾਕਤ ਨਹੀਂ। ਉਸਦੇ ਪਹਿਣੀ ਛਾਪ ਅੰਗੂਠੀ ਦੀ ਤਾਕਤ ਹੁੰਦੀ ਸੀ।
ਫਿਰ ਉਹ ਮਜ਼ਮੇ ਤੋਂ ਬਾਦ ਅੰਗੂਠੀਆਂ ਵੇਚਦਾ। ਅਠਿਆਨੀ ਵਾਲੀ ਅੰਗੂਠੀ ਲੋਕ ਦਸ ਦਸ ਰੁਪਏ ਵਿੱਚ ਖਰੀਦ ਕੇ ਲੈ ਜਾਂਦੇ। ਅੱਧੇ ਘੰਟੇ ਦੇ ਮਜ਼ਮੇ ਵਿੱਚ ਉਹ ਸੱਠ ਸੱਤਰ ਰੁਪਏ ਕਮਾ ਲੈਂਦਾ।
ਉਹ ਸ਼ਾਇਦ ਮੰਡੀ ਡੱਬਵਾਲੀ ਦਾ ਹੀ ਸੀ। ਬਾਹਰਲੇ ਸ਼ਹਿਰਾਂ ਵਿੱਚ ਮਜਮਾਂ ਲਾਉਂਦਾ। ਖੂਬ ਕਮਾਈ ਕਰਦਾ। ਬੋਲੀ ਦੇ ਗੁਪਤ ਕੋਡ ਬੋਲਣ ਅਤੇ ਸਮਝਣ ਦੀ ਕਲਾ ਸੀ ਦੋਨਾਂ ਕੋਲ।
ਇਹ 1975 76 ਦੀਆਂ ਗੱਲਾਂ ਹਨ। ਉਸਨੂੰ ਫਿਰ ਨਹੀਂ ਵੇਖਿਆ। ਸ਼ਾਇਦ ਇਹ ਕਲਾ ਅਲੋਪ ਹੋ ਗਈ।
ਰਮੇਸ਼ ਸੇਠੀ ਬਾਦਲ
ਸਾਬਕਾ ਸੁਪਰਡੈਂਟ
9876627233