” ਨੰਤੋ ” ਸੋਚ ਰਹੀ ਸੀ ਕਿਸੇ ਨੂੰ ਵੀ ਕੋਈ ਪਤਾ ਨਹੀਂ ਲੱਗਿਆ, ” ਕੁੜੇਂ ” ਉੱਠ ਖੜ ਹੌਲੀ – ਹੌਲੀ ਕੰਮ ਕਰ ਲੈ ਕੋਈ ਆ ਜਾਂਦਾ ।
ਐਨਾ ਚਿਰ ਨੂੰ ” ਕੰਤੋ ” ਨੇ ਅਵਾਜ਼ ਦਿੱਤੀ ਨੀ ” ਨੰਤੋ ” ਘਰੇ ਈ ਐ ਭੈਣ ਆ ਜਾ ਲੰਘਿਆ । ਹਾਏ ਮੈਂ ਮਰ ਜਾ ਬਹੂ ਅਜੇ ਤੱਕ ਸੁੱਤੀ ਪਈਆਂ “, ਅੰਦਰ ਵੜ ਦੀ ਸਾਰ ਹੀ ਆਖਿਆ ।
ਉਹ ਵਿਚਾਰੀ ਅਵਾਜ਼ ਸੁਣਕੇ ਉਭਰ ਬਾਏ ਉੱਠ ਕੇ ਵਿਹੜੇ ਵਿੱਚ ਝਾੜੂ ਕੰਢਣ ਲੱਗ ਪਈ ।ਅਜੇ ਝਾੜੂ ਕੰਢੇ ਹੀ ਰਹੀ ਸੀ ,” ਇਕ ਮੰਗਣ ਵਾਲੀ ਬੱਚੀ ਦਰਾਂ ਵਿੱਚ ਆਕੇ ਕੁੱਝ ਮੰਗਣ ਹੀ ਲੱਗੀ ਸੀ ਇਕ ਚੂਹੀ ਆਕੇ ਉਹਦੇ ਪੈਰਾਂ ਤੇ ਚੜ ਗਈ ਉਸਨੇ ਹੱਥ ਵਿੱਚ ਫੜੀ ਸੋਟੀ ਨਾਲ ਉਸ ਨੂੰ ਮਾਰ ਦਿੱਤਾ ।
,” ਨੀ ਸਵੇਰੇ ਸਵੇਰੇ ਸਾਡੇ ਦਰਾਂ ਵਿੱਚ ਪਾਪ ਕਰ ਦਿੱਤਾ, ਕਦੋਂ ਉੱਤਰੇ ਗਾ ਇਹ ਪਾਪ ,” ਬੀਬੀ ਜੀ ਇਹ ਪਾਪ ਤਾਂ ਉੱਤਰ ਜਾਵੇਗਾ । ਜਿਹੜਾ ਕੱਲ੍ਹ ਤੂੰ ਪਾਪ ਨੂੰਹ ਨੂੰ ਨਾਲ ਲੈ ਕੇ ਡਾਕਟਰ ਦੀ ਦੁਕਾਨ ਵਿੱਚ ਕਰਵਾ ਕੇ ਆਈ ਐ ਉਹ ਸੱਤ ਜਨਮਾਂ ਤੱਕ ਨਹੀਂ ਉੱਤਰੇ ਗਾ ।
” ਇਹ ਗੱਲ ਸੁਣ ਕੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ”
ਬੱਚੀ ” ਨੰਤੋ” ਨੂੰ ਇਹ ਗੱਲ ਕਹਿਕੇ ਅੱਗੇ ਤੁਰ ਗਈ ।
ਹੁਣ ” ਸੰਤੋ ” ਨੰਤੋ ” ਦੇ ਮੂੰਹ ਵੱਲ ਤੱਕ ਰਹੀ ਸੀ । ਹੁਣ ਉਹ ਆਪਣੇ – ਜ਼ਬਰਦਸਤੀ ਕਰਵਾਏ ਪਾਪ ਤੇ ਪਛਤਾਵਾ ਕਰ ਰਹੀ ਸੀ।
ਹਾਕਮ ਸਿੰਘ ਮੀਤ
” ਮੰਡੀ ਗੋਬਿੰਦਗੜ੍ਹ “