ਸ੍ਰੀ ਸ਼ਿੰਗਾਰਾ ਸਿੰਘ ਭੁੱਲਰ ਨੂੰ ਮੈਂ ਕਦੇ ਨਹੀਂ ਮਿਲਿਆ। ਮੇਰੇ ਆਰਟੀਕਲ ਛੋਟੇ ਮੋਟੇ ਅਖਬਾਰਾਂ ਵਿੱਚ ਛਪਦੇ ਹੁੰਦੇ ਸਨ। ਕਿਸੇ ਵੱਡੇ ਅਖਬਾਰ ਵਿਚ ਮੈਨੂੰ ਜਗ੍ਹਾ ਨਹੀਂ ਮਿਲੀ। ਇੱਕ ਵਾਰੀ ਮੈਂ ਮੇਰੇ ਨਾਨਾ ਸ੍ਰੀ ਲੇਖ ਰਾਮ ਸਚਦੇਵਾ ਬਾਰੇ ਲਿਖਿਆ। ਉਹ ਇੱਕ ਸੋ ਛੇ ਸਾਲਾਂ ਦੇ ਹੋ ਕੇ ਗੁਜਰੇ ਸ਼ਨ। ਭੁੱਲਰ ਸਾਹਿਬ ਨੇ ਮੇਰਾ ਆਰਟੀਕਲ ਪੰਜਾਬੀ ਜਾਗਰਣ ਵਿੱਚ ਛਾਪਿਆ। ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਹਫਤੇ ਕ਼ੁ ਬਾਅਦ ਮੈਂ ਡਿਊਟੀ ਤੋਂ ਆਇਆ ਹੀ ਸੀ ਅਜੇ ਕਾਰ ਵਿਚੋਂ ਉਤਰਿਆ ਹੀ ਸੀ ਅਣਜਾਣ ਨੰਬਰ ਤੋਂ ਫੋਨ ਆਇਆ। ਮੈਂ ਸ਼ਿੰਗਾਰਾ ਸਿੰਘ ਭੁੱਲਰ ਬੋਲਦਾ ਹਾਂ ਪੰਜਾਬੀ। ਜਾਗਰਣ ਤੋਂ। ਬਹੁਤ ਗੱਲਾਂ ਹੋਈਆਂ। ਕਹਿੰਦੇ ਬਾਦਲ ਸਾਹਿਬ ਇਹੋ ਜਿਹੇ ਆਰਟੀਕਲ ਭੇਜਿਆ ਕਰੋ। ਓਹਨਾ ਨੇ ਮੈਨੂੰ ਆਪਣੀ ਨਿੱਜੀ ਈ-ਮੇਲ ਭੇਜੀ। ਫਿਰ ਮੇਰੇ ਲੇਖ ਪੰਜਾਬੀ ਜਾਗਰਣ ਵਿੱਚ ਛਪਣ ਲੱਗੇ।ਫਿਰ ਉਹ ਪੰਜਾਬੀ ਜਾਗਰਣ ਤੋਂ ਪਾਸੇ ਹੋ ਗਏ। ਮੈਂ ਅਕਸਰ ਫੋਨ ਕਰਦਾ। ਓਹਨਾ ਕੋਈ ਅਪਰੇਸ਼ਨ ਕਰਵਾਇਆ ਸੀ ਘਰੇ ਆਰਾਮ ਕਰ ਰਹੇ ਸਨ। ਪਰ ਫਿਰ ਵੀ ਖੂਬ ਗੱਲਾਂ ਕੀਤੀਆਂ।ਸੰਪਾਦਕ ਦੀਆਂ ਮਜਬੂਰੀਆਂ ਡਿਊਟੀ ਅਤੇ ਸੋਚ ਬਾਰੇ ਬਹੁਤ ਕੁਝ ਦੱਸਦੇ। ਮੈਨੂੰ ਮਾਣ ਹੁੰਦਾ ਕਿ ਇੱਕ ਰਾਸ਼ਟਰੀ ਅਖਬਾਰ ਦਾ ਸੰਪਾਦਕ ਮੈਨੂੰ ਨਿੱਜੀ ਰੂਪ ਵਿਚ ਜਾਣਦਾ ਹੈ।
ਕੁਝ ਵੀ ਹੈ ਭੁੱਲਰ ਸਾਹਿਬ ਅਜੇ ਤੁਹਾਡੀ ਜਾਣ ਦੀ ਉਮਰ ਨਹੀਂ ਸੀ।
ਰੱਬ ਨੇ ਵੀ ਪੰਜਾਬੀ ਸਾਹਿਤ ਨਾਲ ਧੱਕਾ ਕੀਤਾ ਹੈ। ਇਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ।
ਪਰਮਾਤਮਾ ਇਹ ਪੰਜਾਬੀ ਸਾਹਿਤ ਦੇ ਵਣਜਾਰੇ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ।
ਰਮੇਸ਼ ਸੇਠੀ ਬਾਦਲ
ਸਾਬਕਾ ਸੁਪਰਡੈਂਟ
9876627233