ਆਹੀ ਦਿਨ ਸਨ ਦਿਸੰਬਰ ਦੇ। ਮੀਂਹ ਪੈ ਕੇ ਹਟਿਆ ਸੀ। ਪਰ ਕਿਣ ਮਿਣ ਕਾਣੀ ਬਦਸਤੂਰ ਜਾਰੀ ਸੀਂ। ਤੇੜ ਪੁਰਾਣਾ ਪਜਾਮਾ ਅਤੇ ਪੈਰੀਂ ਬਾਟੇ ਦੀਆਂ ਚੱਪਲਾਂ ਪਾਈ ਉਹ ਨੰਗੇ ਸਿਰ ਹੀ ਦੁਕਾਨ ਮੂਹਰੇ ਖੜਾ ਸੀ। ਚਾਹੇ ਠੰਡ ਤੋਂ ਬਚਣ ਦੇ ਨਾਮ ਤੇ ਉਸਨੇ ਕੁੜਤੇ ਉਪਰ ਘਸਿਆ ਜਿਹਾ ਸਵੈਟਰ ਪਾਇਆ ਸੀ।
ਬ੍ਰੈਡ ਪੈਕਟ ਦੇਣਾ ਇੱਕ। ਉਸਨੇ ਕੰਬਦੀ ਅਵਾਜ ਵਿੱਚ ਦੁਕਾਨ ਦਾਰ ਨੂੰ ਕਿਹਾ।
“ਭਾਈ ਸਾਹਿਬ ਤੁਹਾਡਾ ਵਿਆਹ ਹੋ ਗਿਆ?” ਦੁਕਾਨ ਨੇ ਥਰ ਥਰ ਕੰਬਦੇ ਨੂੰ ਪੁੱਛਿਆ।
“ਹੋਰ ਤੇਰਾ ਕੀ ਖਿਆਲ ਹੈ ਕਿ ਇੰਨੀ ਠੰਡ ਵਿੱਚ ਮੈਨੂੰ ਮੇਰੀ ਮਾਂ ਨੇ ਭੇਜਿਆ ਹੈ ਬ੍ਰੈਡ ਲੈਣ?” ਦੁਕਾਨਦਾਰ ਕੋਲੋ ਬ੍ਰੈਡ ਦਾ ਪੈਕਟ ਫੜ੍ਹਦੇ ਹੋਏ ਨੇ ਕਿਹਾ।
#ਰਮੇਸ਼ਸੇਠੀਬਾਦਲ