ਇੱਕ ਵਾਰ ਇੱਕ ਫਕੀਰ ਇੱਕ ਸ਼ਹਿਰ ਵਿੱਚੋਂ ਲੰਘ ਰਿਹਾ ਸੀ ਓਸਨੇ ਇੱਕ ਮਹਿਲ ਦੇਖਿਆ ਤੇ ਓਹ ਮਹਿਲ ਵੱਲ ਚੱਲ ਪਿਆ, ਉੱਥੇ ਜਾ ਕੇ ਓਥੋਂ ਦੇ ਸੰਤਰੀ ਨੂੰ ਬੋਲਿਆ ਕਿ ਮੈਂ ਇਸ ਸਰਾਂ ਵਿਚ ਰਾਤ ਕੱਟਣੀ ਹੈ ਤਾਂ ਅੱਗੋਂ ਪਹਿਰੇਦਾਰ ਬੋਲਿਆ ਵੀ ਨਹੀਂ ਫ਼ਕੀਰ ਜੀ ਇਹ ਨਹੀਂ ਹੋ ਸਕਦਾ, ਫਕੀਰ ਦੁਬਾਰਾ ਫਿਰ ਆਖਦਾ ਮੈਂ ਇਥੇ ਰਾਤ ਕੱਟਣੀ ਹੈ ਤਾਂ ਅੱਗੋਂ ਪਹਿਰੇਦਾਰ ਆਖਦਾ ਵੀ ਤੁਸੀ ਕੁਝ ਮੀਲ ਅੱਗੇ ਜਾਓ ਸਰਾਂ ਆ ਜਾਵੇਗੀ ਤੁਸੀਂ ਆਰਾਮ ਨਾਲ ਰਾਤ ਬਿਤਾ ਲਿਓ,, ਪਰ ਫਕੀਰ ਮਨਾਂ ਕਰਦਾ ਵੀ ਮੈਂ ਇਥੇ ਹੀ ਰਹਿਣਾ ਤਾਂ ਸੰਤਰੀ ਦੱਸਦਾ ਫਕੀਰ ਜੀ ਆਹ ਬਹੁਤ ਵੱਡੇ ਰਾਜਾ ਜੀ ਦਾ ਮਹਿਲ ਹੈ ਤੁਸੀ ਨਹੀਂ ਅੰਦਰ ਜਾ ਸਕਦੇ ਇਨੇ ਨੂੰ ਰਾਜਾ ਦੋਨਾਂ ਨੂੰ ਕੋਲ ਬੁਲਾਉਂਦਾ ਤੇ ਪੁੱਛਦਾ ਕੀ ਗੱਲ ਹੈ ਫਕੀਰ ਜੀ,ਤਾਂ ਓਹ ਦੱਸਦਾ ਕਿ ਤੇਰਾ ਸੰਤਰੀ ਮੈਨੂੰ ਇਸ ਮੁਸਫਰਖਾਨੇ ਵਿਚ ਰਾਤ ਨਹੀਂ ਰੁਕਣ ਦਿੰਦਾ,, ਤਾਂ ਰਾਜਾ ਬੋਲਦਾ, ਮਾਫ਼ ਕਰਨਾ ਫ਼ਕੀਰ ਜੀ ਇਹ ਮੇਰਾ ਮਹਿਲ ਹੈ ਤੁਸੀਂ ਨਹੀਂ ਰਹਿ ਸਕਦੇ, ਤਾਂ ਫ਼ਕੀਰ ਅੱਗੋਂ ਬੋਲਿਆ ਮੈਂ 40 ਸਾਲ ਪਹਿਲਾਂ ਰਾਤ ਲਗਾਈ ਸੀ ਉਸ ਸਮੇਂ ਉਹ ਪੁਰਸ਼ ਕੌਣ ਸੀ ਇੱਥੇ ਰਾਜਾ ਬੋਲਿਆ ਉਹ ਮੇਰਾ ਦਾਦਾ ਜੀ ਇਥੋਂ ਦਾ ਰਾਜਾ ਸੀ ਗੁਜਰ ਗਏ,, ਫਕੀਰ ਬੋਲਿਆ ਫਿਰ ਮੈਂ 20 ਸਾਲ ਪਹਿਲਾਂ ਵੀ ਆਇਆ ਸੀ ਰਾਤ ਕੱਟਣ ਤਾਂ ਰਾਜਾ ਬੋਲਿਆ ਉਹ ਮੇਰਾ ਪਿਤਾ ਜੀ ਸੀ,, ਫਕੀਰ ਬੋਲਿਆ ਓਹ ਦੋ ਜੋ ਤੇਰੇ ਵੇਖਦੇ ਵੇਖਦੇ ਤੁਰ ਗਏ ਤੇ ਭਾਈ ਤੂੰ ਮਾਲਕ ਕਿਵੇਂ ਹੋਇਆ ਤੂੰ ਵੀ ਮੁਸਾਫ਼ਰ ਹੈ ਇਕ ਦਿਨ ਸਭ ਇਸ ਤਰ੍ਹਾਂ ਹੀ ਰਹਿ ਜਾਣਾ ਕੋਈ ਹੋਰ ਰਾਜਾ ਬਣ ਜਾਵੇਗਾ ਤੇ ਇਥੇ ਤਾਂ ਫਿਰ ਤੇਰੇ ਪੁਰਖੇ ਵੀ ਰਾਤਾ ਕੱਟਣ ਹੀ ਆਏ ਸੀ ਤੇ ਏਹ ਅਸਲ ਵਿੱਚ ਇਕ ਮੁਸਫਰਖਾਣਾ ਹੀ ਹੈ ਰਾਜਾ ਜੀ
ਇਹ ਸੁਣ ਕੇ ਰਾਜੇ ਉਪਰੋਂ ਸਭ ਹੰਕਾਰ ਮੋਹ ਮਾਇਆ ਦਾ ਪਰਦਾ ਉਤਰ ਗਿਆ,,,,
ਜਿੰਮੀਦਾਰ ਲਿਖਾਰੀ