ਜਦੋ ਅਸੀਂ ਪਿੰਡ ਰਹਿੰਦੇ ਸੀ 1975 ਤੋ ਪਹਿਲਾ ਦੀਆਂ ਗੱਲਾਂ ਹਨ . ਪਾਪਾ ਜੀ ਨੇ ਘਰੇ ਸਧਾਰਨ ਪਾਠ ਰਖਵੋਉਣ ਬਾਰੇ ਵਿਚਾਰ ਕੀਤੀ ਪਰ ਓਹਨਾ ਦਾ ਅਠ ਦਿਨ ਘਰੇ ਰਹਨਾ ਮੁਸ਼ਕਿਲ ਸੀ. ਉਸ ਸਮੇ ਓਹ ਸੇਖੂ ਪੁਰ ਦਡੋਲੀ ਜਿਲਾ ਹਿਸਾਰ ਵਿਚ ਬਤੋਰ ਪਟਵਾਰੀ ਤਾਇਨਾਤ ਸਨ . ਕਾਫੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਹੋਇਆ ਕਿ ਮੁਕਤਸਰ ਵਾਲੇ ਗੁਰੂਕਿਆਂ ਤੋਂ ਪਾਠ ਰਖਵਾਇਆ ਜਾਵੇ . ਮੁਕਤਸਰ ਵਾਲੇ ਗੁਰੂ ਕੇ ਮੇਰੇ ਨਾਨਕਿਆਂ ਦੇ ਅਖੋਤੀ ਗੁਰੂ ਸਨ ਤੇ ਆਪਣੇ ਆਪ ਨੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੰਸ ਵਿਚੋਂ ਦਸਦੇ ਸਨ. ਤੇ ਹਰ ਸਾਲ ਮੇਰੇ ਨਾਨਕੇ ਉਗਰਾਹੀ ਲਈ ਵੀ ਅਉਂਦੇ ਸਨ .ਤੇ ਮੇਰੇ ਨਾਨਕੇ ਪਰਿਵਾਰ ਦਾ ਹਰ ਘਰ ਪੰਜ ਰੁਪਏ ਗੁਰ ਭੇਟਾ ਦਿੰਦਾ ਸੀ .ਖੈਰ ਓਹ ਬਾਬਾ ਜੀ ਮੁਕਤਸਰ ਤੋ ਸਾਡੇ ਪਿੰਡ ਪਹੁਚ ਗਾਏ ਤੇ ਅਉਂਦੇ ਹੀ ਕਹਿੰਦੇ ਚਲੋ ਗੁਰੂਦ੍ਵਾਰਾ ਸਾਹਿਬ ਤੋਂ ਮਹਾਰਾਜ ਦੀ ਬੀੜ ਲੈ ਆਈਏ . ਮੇਰੇ ਦਾਦਾ ਜੀ ਨੇ ਘੜੀ ਵੇਖੀ ਤੇ ਕਹਨ ਲੱਗੇ ਬਾਬਾ ਜੀ ਸਵਾ ਬਾਰਾ ਵੱਜ ਗਏ ਅੱਜ ਆਪਾਂ ਪ੍ਰਕਾਸ਼ ਨਹੀ ਕਰਦੇ ਕਲ ਨੂ ਕਰਾਗੇ ਨਾਲੇ ਤੁਸੀਂ ਦੂਰੋ ਆਏ ਹੋ ਅਜੇ ਹਥ ਮੂਹ ਵੀ ਧੋਣਾ ਹੋਵੇਗਾ . ਬਾਬਾ ਜੀ ਤਾਂ ਉਸੇ ਦਿਨ ਜਲਦੀ ਜਲਦੀ ਪ੍ਰ੍ਕਾਸ ਕਰਨ ਦੇ ਪਖ ਵਿਚ ਸਨ ਪਰ ਮੇਰੇ ਦਾਦਾ ਜੀ ਮੂਹਰੇ ਓਹਨਾ ਦੀ ਇੱਕ ਨਾ ਚਲੀ . ਅਗਲੇ ਦਿਨ ਪਾਠ ਪ੍ਰਕਾਸ਼ ਕੀਤਾ ਗਿਆ . ਤਿਨ ਕੁ ਦਿਨ ਬਾਬੇ ਨੇ ਗੁਰਬਾਣੀ ਪੜੀ ਤੇ ਫਿਰ ਓਹ ਮੁਕਤਸਰ ਚਲੇ ਗਏ ਇੱਕ ਦਿਨ ਦਾ ਕਿਹ ਕੇ . ਪਰ ਓਹ ਤਿਨ ਦਿਨ ਨਾ ਮੁੜੇ .ਜਦੋ ਆਏ ਤਾਂ ਫਿਰ ਪਾਠ ਪੜਨਾ ਸ਼ੁਰੂ ਕਰ ਦਿੱਤਾ .ਮੇਰੇ ਦਾਦਾ ਜੀ ਨੇ ਬਹੁਤ ਰੋਲਾ ਪਾਇਆ ਕੀ ਇਸਤਰਾਂ ਮਿਥੇ ਦਿਨ ਤੇ ਭੋਗ ਕਿਵੇ ਪਾਇਆ ਜਾਵੇਗਾ . ਪਰ ਬਾਬਾ ਜੀ ਕਹਿੰਦੇ ਤੁਸੀ ਫਿਕਰ ਨਾ ਕਰੋ ਮੈ ਆਪੇ ਸਮੇ ਸਿਰ ਭੋਗ ਪਾ ਦੇਵਾਗਾ . ਮੇਰੇ ਦਾਦਾ ਜੀ ਪਵਿਤਰ ਸ੍ਰੀ ਗੁਰੂ ਗਰੰਥ ਸਾਹਿਬ ਦੇ ਪੰਨੇ ਨੋਟ ਕਰਨ ਲੱਗੇ ਤੇ ਸਪੀਡ ਦਾ ਹਿਸਾਬ ਲਾਉਣ ਲੱਗੇ . ਪਰ ਬਾਬਾ ਜੀ ਕੋਈ ਨਾ ਕੋਈ ਗੜਬੜ ਕਰ ਹੀ ਦਿੰਦੇ . ਸਾਨੂ ਪਤਾ ਲੱਗਿਆ ਕੇ ਬਾਬਾ ਜੀ ਨੇ ਮੁਕਤਸਰ ਵਿਖੇ ਵੀ ਦੋ ਤਿੰਨ ਪਾਠ ਸ਼ੁਰੂ ਕੀਤੇ ਹੋਏ ਸਨ ਤੇ ਛੁਟੀ ਲੈ ਕੇ ਓਹ ਓਹਨਾ ਪਾਠਾਂ ਦੇ ਭੋਗ ਪਾਕੇ ਆਏ ਸਨ . ਖੈਰ ਮਕੁਰਰ ਦਿਨ ਸ਼ਾਇਦ ਐਂਤਵਾਰ ਨੂ ਭੋਗ ਦੀ ਤਿਆਰੀ ਕੀਤੀ ਗਈ . ਸਵੇਰੇ ਮੇਰੇ ਦਾਦੇ ਜੀ ਨੇ ਸ੍ਰੀ ਗ੍ਰੰਥ ਸਾਹਿਬ ਦੇ ਪੰਨੇ ਦੇਖੇ ਤੇ ਹਿਸਾਬ ਨਾਲ ਭੋਗ ਦੋ ਵਜੇ ਤੋਂ ਪਹਿਲਾ ਨਹੀ ਸੀ ਪੈ ਸਕਦਾ . ਪਰ ਬਾਬਾ ਜੀ ਨੇ ਸਾਢ਼ੇ ਗਿਆਰਾਂ ਵਜੇ ਹੀ ਭੋਗ ਪਾਉਣਾ ਸ਼ੁਰੂ ਕਰ ਦਿੱਤਾ . ਸਾਡੀ ਹੈਰਾਨੀ ਦੀ ਹਦ ਨਾ ਰਹੀ ਜਦੋ ਮੇਰੇ ਨਾਨਕੇ ਪਰਵਾਰ ਵਿਚੋਂ ਮੇਰੇ ਮਾਮੇ ਤੇ ਮਾਸੀਆਂ ਵੀ ਭੋਗ ਸਮੇ ਪਹੁਚ ਗਏ . ਜਦੋ ਕੀ ਅਸੀਂ ਕਿਸੇ ਵੀ ਰਿਸ਼ਤੇਦਾਰ ਨੂ ਬਾਹਰੋਂ ਨਹੀ ਸੀ ਬੁਲਾਇਆ . ਪਤਾ ਲਗਿਆ ਕੀ ਬਾਬਾ ਜੀ ਨੇ ਆਪਣੇ ਫਾਇਦੇ ਨੂ ਮੁਖ ਰਖ ਕੇ ਹੀ ਓਹਨਾ ਨੂ ਆਪਣੇ ਵੱਲੋਂ ਹੀ ਸੱਦਾ ਦੇ ਦਿੱਤਾ ਸੀ . ਮੇਰੇ ਪਾਪਾ ਜੀ ਬਹੁਤ ਗੁੱਸੇ ਹੋਏ ਕੀ ਬਾਬਾ ਜੀ ਤੁਸੀਂ ਤਾਂ ਇੱਕ ਰੁਪੈ ਦੀ ਮਥਾ ਟਿਕਾਈ ਵਾਸਤੇ ਇਹਨਾ ਨੂ ਬੁਲਾ ਲਿਆ . ਮੈਨੂ ਤਾਂ ਦਸਣਾ ਸੀ ਮੈ ਇਹਨਾ ਦੀ ਰੋਟੀ ਪਾਣੀ ਦਾ ਇੰਤਜਾਮ ਕਰਦਾ . ਪਰ ਬਾਬਾ ਜੀ ਚੁਪ ਸਨ . ਜਦੋ ਮਹਾਰਾਜ ਜੀ ਦੀ ਸਵਾਰੀ (ਸਰੂਪ) ਗੁਰੂਦਵਾਰਾ ਸਾਹਿਬ ਛਡਣ ਗਾਏ ਤਾਂ ਬਾਬਾ ਜੀ ਨੇ ਚੜਾਵੇ ਵਿਚੋਂ ਸਵਾ ਪੰਜ ਰੁਪੈ ਮਥਾ ਟੇਕਣ ਦੀ ਬਜਾਏ 4.60 ਪੈਸੇ ਜੋ ਖੁਲੇ ਸਨ ਭਾਨ ਦੇ ਰੂਪ ਵਿਚ ਹੀ ਮਥਾ ਟੇਕ ਦਿੱਤਾ . ਕਿਓਕੇ ਚੜਾਵੇ ਦੀ ਗਿਣਤੀ ਮੇਰੇ ਦਾਦਾ ਜੀ ਨੇ ਖੁਦ ਕੀਤੀ ਸੀ ਓਹਨਾ ਨੇ ਓਥੇ ਵੀ ਬਾਬਾ ਜੀ ਨੂ ਟੋਕਿਆ ਤੇ ਦੁਬਾਰਾ ਸਵਾ ਪੰਜ ਰੁਪਏ ਟੇਕਣ ਦਾ ਕਿਹਾ . ਉਸ ਪਾਠ ਤੋਂ ਬਾਅਦ ਸਾਨੂ ਨਿਰਾਸ਼ਾ ਜਿਹੀ ਹੋਈ . ਮੇਰੇ ਪਾਪਾ ਜੀ ਹਮੇਸ਼ਾ ਸੋਚਿਆ ਕਰਦੇ ਸੀ ਕੀ ਇਸ ਪਾਠ ਦਾ ਪੁੰਨ ਤਾਂ ਨਹੀ ਮਿਲਣਾ ਪਾਪ ਚਾਹੇ ਸਿਰ ਚੜ ਜਾਵੇ . ਉਸਤੋ ਬਾਅਦ ਮੇਰੇ ਨਾਨਕੇ ਵੀ ਉਸ ਅਖੋਤੀ ਮਾਇਆਧਾਰੀ ਗੁਰੂ ਤੋਂ ਪਾਸਾ ਵੱਟਣ ਲੱਗ ਪਾਏ . ਤੇ ਹੋਲੀ ਹੋਲੀ ਓਹਨਾ ਨੇ ਵੀ ਉਗਰਾਹੀ ਤੇ ਅਉਣਾ ਬੰਦ ਕਰ ਦਿੱਤਾ .