ਜਦੋਂ ਰਾਜੇ ਮਹਾਰਾਜਿਆਂ ਦਾ ਰਾਜ ਹੁੰਦਾ ਸੀ ਕਮਾਲ ਸੀ ਉੱਸ ਸਮੇਂ ਦੇ ਮਿਸਤਰੀ। ਉਹਨਾ ਦੇ ਹੱਥਾਂ ਦਾ ਹੁਨਰ ਅੱਜ ਵੀ ਬਾਕਮਾਲ ਹੈ। ਬੜੀ ਰੂਹ ਖੁਸ਼ ਹੁੰਦੀ ਜਦੋਂ ਪੁਰਾਣੇ ਸਮੇਂ ਦੀਆਂ ਬਣੀਆਂ ਇਮਾਰਤਾਂ ਜਾਂ ਫਿਰ ਕਿਲਾ ਦੇਖਦੇ। ਅੱਜ ਜਦੋਂ ਮੈਂ ਫੂਲ ਸ਼ਹਿਰ ਵਿੱਚ ਦੀ ਲੰਘ ਰਹਿ ਸੀ। ਉੱਥੇ ਮੈਂ ਬਹੁਤ ਸੋਹਣਾ ਕਿਲਾ ਦੇਖਿਆ। ਤਾਂ ਮੇਰੇ ਮਨ ਕੀਤਾ ਇੱਕ ਵਾਰੀ ਅੰਦਰ ਜਰੂਰ ਜਾਵਾ ੰ। ਜਦੋਂ ਮੈਂ ਕਿਲੇ ਦੇ ਅੰਦਰ ਗਿਆ ਤਾਂ ਦੇਖਿਆ ਉਸ ਸਮੇਂ ਦੇ ਮਿਸਤਰੀ ਦੀ ਕਲਾਕਾਰੀ ਕਿਆ ਬਾਤ ਸੀ। ਹੱਥਾਂ ਨਾਲ ਖ਼ੁਦਾਈ ਕਰਕੇ 2 ਸੁਰੰਗਾਂ ਬਣਾਈਆ ਸੀ। ਜਦ ਮੈਂ ਇਸ ਸੁਰੰਗ ਵਾਰੇ ਪੁੱਛਿਆ ਤਾਂ ਬਾਈ ਕਹਿੰਦਾ ਜਿਹੜੀ ਪਹਿਲੀ ਸੁਰੰਗ ਆ ਇਸ ਵਿੱਚ ਦੀ ਉਸ ਸਮੇਂ ਰਾਣੀਆਂ ਇਸਨਾਨੁ ਕਰਨੇ ਜਾਂਦੀਆਂ ਸਨ। ਜੋ ਇਹ ਸੁਰੰਗ 1ਕਿਲੋਮੀਟਰ ਦੂਰ ਸਰੋਵਰ ਤੇ ਜਾਦੀ ਆ। ਮੈਂ ਸੋਚਿਆ ਯਾਰ ਥੋੜਾ ਜਿਹਾ ਅੰਦਰ ਜਾਕੇ ਦੇਖੀਆ ਤਾਂ ਮੈਂ ਦੇਖਿਆ 6 ਫੁੱਟ ਥੱਲੇ ਸੁਰੰਗ ਬਣੀ ਸੀ। ਉਸ ਸਮੇਂ ਰੋਸ਼ਨੀ ਕਰਨ ਲਈ ਆਸੇ ਪਾਸੇ ਮਸ਼ਾਲਾਂ ਟੰਗੀਆਂ ਸਨ। ਉਸ ਸਮੇਂ ਦੇ ਮਿਸਤਰੀ ਬਕਿਆ ਹੀ ਕਮਾਲ ਸਨ। ਅੱਜ ਦਾ ਸਮਾਂ ਮਸੀਨਰੀ ਯੁੱਗ ਆ ਤੇ ਫਿਰ ਉਹ ਜੇ ਡਿਜ਼ਾਈਨ ਨੀ ਬਣਦੇ ਜਿਹੜਾ ਉਹ ਮਿਸਤਰੀ ਅੱਜ ਤੋਂ ਕਈ ਸੌ ਸਾਲ ਪਹਿਲਾਂ ਬਣਾ ਗਿਆ। ਤੇ ਦੇਖ ਬਹੁਤ ਮਨ ਨੂੰ ਸਕੂਨ ਮਿਲਦਾ। ਫਿਰ ਮੈਂ ਰਾਜੇ ਦਾ ਕਿਲ੍ਹਾ ਦੇਖਿਆ ਜਿੱਥੇ ਰਾਜਾ ਆਪ ਬੈਠ ਦਾ ਸੀ। ਤੇ ਕਿੰਨੀਆ ਸੋਹਣੀ ਮੂਰਤੀ ਤਰਾਸੀ ਸਨ। ਉਹਨਾ ਮਿਸਤਰੀ ਦੀ ਹੱਥ ਦੀ ਕਲਾਂ ਅੱਜ ਇਮਾਰਤਾਂ ਚ ਬੋਲਦੀ ਆ।