ਕੱਲ ਜਦੋ ਦਿੱਲੀ ਵਿਖੇ ਆਪਣੇ ਭਤੀਜੇ ਨੂੰ ਇੱਕ ਮਾਲ ਵਿੱਚ ਮਿਲਣ ਲਈ ਬੁਲਾਇਆ ਤਾਂ ਉਸਨੇ ਸਾਨੂ ਈਸਟ ਦਿੱਲੀ ਮਾਲ ਵਿੱਚ ਪਹੁੰਚਣ ਲਈ ਕਿਹਾ। ਸ਼ਾਹਦਰਾ ਦਾ ਇਹ ਕਾਫੀ ਪੁਰਾਣਾ ਤੇ ਵੱਡਾ ਮਾਲ ਹੈ। ਅਸੀਂ ਉਥੇ ਜਾ ਕੇ ਈਸਟ ਦਿੱਲੀ ਮਾਲ ਬਾਰੇ ਪੁੱਛਿਆ ਤਾਂ ਉਹ ਕਿਸੇ ਨੂੰ ਨਹੀਂ ਸੀ ਪਤਾ। ਕਾਫੀ ਭੱਜ ਦੌੜ ਤੋਂ ਬਾਅਦ ਕਿਸੇ ਨੇ ਦਸਿਆ ਕੀ ਇਹ E D M ਮਾਲ ਦੇ ਬਗਲ ਚ ਹੀ ਹੈ। ਅਸੀਂ EDM ਮਾਲ ਕੋਲ ਹੀ ਖੜੇ ਸੀ। ਪਰ ਈਸਟ ਦਿੱਲੀ ਮਾਲ ਨਹੀਂ ਸੀ ਮਿਲ ਰਿਹਾ।
ਇੱਕ ਦਮ ਹੀ ਬੇਟੇ ਦੇ ਦਿਮਾਗ ਵਿੱਚ ਆਇਆ ਕੀ ਈਸਟ ਦਿੱਲੀ ਮਾਲ ਨਾਮ ਦਾ ਕੋਈ ਮਾਲ ਨਹੀਂ ਹੈ ਸਗੋਂ ਇਹ ਮਾਲ EDM ਮਾਲ ਹੀ ਹੈ।ਇਹ ਤਾਂ PNB ਬੈੰਕ ਵਾਲੀ ਗੱਲ ਹੋਗੀ ਸਾਡੇ ਨਾਲ ਤਾਂ।
ਮੁਹੰਮਦ ਤੁਗਲਕ ਨੂੰ ਵੀ ਤਾਂ ਪੜਿਆ ਲਿਖਿਆ ਮੂਰਖ ਬਾਦਸ਼ਾਹ ਆਖਿਆ ਜਾਂਦਾ ਸੀ। ਅਸੀਂ ਤਾਂ ਫਿਰ ਵੀ ਘੱਟ ਪੜੇ ਲਿਖੇ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ