ਫਿਲਮਾਂ ਦਾ ਬਹੁਤਾ ਸ਼ੌਂਕ ਨਹੀਂ ਪਰ ਬੇਟੀ ਨੇ ਜ਼ਿੱਦ ਕੀਤੀ ਤਾਂ ਕਲੀ ਜੋਟਾ ਦੇਖਣ ਚਲੇ ਗਏ…..ਦੇਖ ਤਾਂ ਲਈ ਪਰ ਫਿਲਮ ਦੇ ਅਖੀਰਲੇ ਸੀਨ ਦੇਖ ਕੇ ਬਹੁਤ ਰੋਈ …ਕਿਵ਼ੇਂ ਕਿਸੇ ਦਾ ਬਿਨਾਂ ਮਰਜ਼ੀ ਤੋਂ ਛੂਹਣਾ ਕਿਸੇ ਦੀ ਜ਼ਿੰਦਗੀ ਖਰਾਬ ਕਰ ਸਕਦਾ।
ਹੋ ਸਕਦਾ ਕਈਆਂ ਨੇ ਇਹ ਚੀਜ਼ ਹੰਢਾਈ ਹੋਵੇ….. ਅਸੀਂ ਵੀ ਇਹ ਸਭ ਮਹਿਸੂਸ ਕੀਤਾ ਹੋਇਆ ……ਭਾਵੇ ਹੋਲੇ ਮੱਹਲੇ ਦੀ ਗੱਲ ਹੋਵੇ ਜਾਂ ਜਨਮ ਅਸ਼ਟਮੀ ਤੇ…..ਖਿੱਚ ਹੁੰਦੀ ਸੀ ,ਰੌਣਕ ਦੇਖਣ ਦੀ…..ਪਰ ਪਤਾ ਨਹੀਂ ਕਿਉਂ ਭੀੜ ਵਿੱਚ ਜਾਣ ਨੂੰ ਹੁਣ ਉੱਕਾ ਦਿਲ ਨਹੀਂ ਕਰਦਾ………ਬੱਸ ਵਿੱਚ ਵੀ ਪਤਾ ਨਹੀਂ ਕਦੋਂ ਕੋਈ ਹੱਥ ਜਾਣ ਬੁਝ ਕੇ ਛੂ ਲਵੇ ਤਾਂ ….ਵਕਤ ਨਾਲ ਭਾਵੇ ਤਜਰਬੇ ਧੁੰਧਲੇ ਹੋ ਜਾਣ ਪਰ ਪਿੱਛਾ ਨਹੀਂ ਛੱਡਦੇ ਹੁੰਦੇ….ਕਹਿਣ ਨੂੰ ਜ਼ਮਾਨਾ ਬਦਲ ਗਿਆ,ਕੁੜੀਆਂ ਮਾਨਸਿਕ ਤੌਰ ਤੇ ਬਹਾਦਰ ਹੋ ਗਈਆਂ ਨੇ ….ਇਹ ਚੀਜ਼ਾਂ ਅਜੇ ਵੀ ਹੈਗੀਆਂ ਨੇ….ਜਿੰਨੇ ਮਰਜ਼ੀ ਔਰਤ ਦਿਵਸ ਮਨਾਈ ਜਾਓ…..ਜਦ ਤੱਕ ਆਪਣੇ ਬੱਚਿਆਂ ਨੂੰ ਸਹੀ ਸੰਸਕਾਰ ਨਹੀਂ ਦਿਓਗੇ ਓਨੇ ਤੱਕ ਸਭ ਕੁਝ ਦਿਖਾਵਾ ਜਿਹਾ ਈ ਲੱਗਦਾ ।
ਕੁਲਵਿੰਦਰ ਕੌਰ