ਘਰ ਬਾਰ ਚਲਦੇ ਰਹਿੰਦੇ ਹਨ। ਪਤਾ ਨਹੀ ਲਗਦਾ ਕਿਸ ਦੀ ਕਿੰਨੀ ਅਹਿਮੀਅਤ ਹੈ। ਮਾਂ ਦੇ ਤੁਰ ਜਾਨ ਤੋ ਬਾਅਦ ਮਾਂ ਦੀ ਕੀਮਤ ਦਾ ਪਤਾ ਚਲਦਾ ਹੈ ਤੇ ਸਿਰ ਤੋਂ ਪਿਓ ਦਾ ਸਾਇਆ ਉਠਣ ਤੋ ਬਾਅਦ ਪਿਓ ਯਾਦ ਅਉਂਦਾ ਹੈ। ਪਤੀ ਪਤਨੀ ਸਾਰਾ ਦਿਨ ਲੜਦੇ ਰਹਿੰਦੇ ਤੇ ਗੁੱਸੇ ਹੁੰਦੇ ਰਹਿੰਦੇ ਹਨ। ਪਤੀ ਪਤਨੀ ਨੂ ਵੇਹਲੀ ਬੇਅਕਲ ਪਤਾ ਨਹੀ ਕੀ ਕੁਝ ਆਖਦਾ ਹੈ ਤੇ ਆਪ ਸਿਆਣਾ ਬਣੰਦਾ ਹੈ। ਪਤਨੀ ਵੀ ਪਤੀ ਨੂ ਨਿੱਕਮਾ , ਫਜੂਲ ਖਰ੍ਚੀ ਕਰਨਾ ਵਾਲਾ ਤੇ ਝਗੜਾਲੂ ਹੀ ਕਹਿੰਦੀ ਹੈ। ਪਰ ਪਤਾ ਓਦੋ ਚਲਦਾ ਹੈ ਜਦੋ ਦੋਹਾ ਚੋ ਕੋਈ ਇੱਕ ਜਣਾ ਜਰਾ ਪਾਸੇ ਚਲਾ ਜਾਵੇ।
ਕਈ ਵਾਰ ਫਾਟਕ ਬੰਦ ਹੋਣ ਕਰਕੇ ਯਾ ਨੋਕਰੀ ਤੇ ਜਿਆਦਾ ਸਮਾਂ ਲੱਗਣ ਕਰਕੇ ਲੇਟ ਹੋ ਜਾਈਏ ਤਾਂ ਪਤਨੀ ਨੂ ਪਤਾ ਨੀ ਕੀ ਹੋ ਜਾਂਦਾ ਹੈ। ਦੇ ਫੋਨ ਤੇ ਫੋਨ। ਘਰੇ ਬੈਠਿਆਂ ਦੀ ਕੋਈ ਕਦਰ ਨਹੀ ਹੁੰਦੀ।
ਇਹ ਗੱਲ ਸ਼ਾਇਦ 18 ਦਿਸੰਬਰ 2014 ਦੀ ਹੈ। ਉਸ ਦਿਨ ਤਬੀਅਤ ਖਰਾਬ ਹੋਣ ਕਰਕੇ ਯਾਰ ਛੁਟੀ ਤੇ ਸਨ ਤੇ ਓਹ ਡਿਓਟੀ ਤੇ ਚਲੀ ਗਈ। ਪੀਣ ਲਈ ਦੁਧ ਗਰਮ ਕਰਕੇ ਰਖ ਗਈ ਨਾਸ਼੍ਤਾ ਤਿਆਰ ਕਰ ਗਈ ਤੇ ਸਾਰਾ ਕੁਝ ਦੋ ਦੋ ਤਿਨ ਤਿੰਨ ਵਾਰ ਬੋਲ ਕੇ ਦਸ ਵੀ ਗਈ। ਖੈਰ ਬਹੁਤ ਦੇਰ ਤਾਂ ਉਠਣ ਨੂ ਮਨ ਹੀ ਨਹੀ ਕੀਤਾ। ਫਿਰ ਮਸਾਂ ਨਹਾਉਣ ਬਾਰੇ ਸੋਚਿਆ ਤਾਂ ਓਹੀ ਸਮਸਿਆ ਜੋ ਹਰ ਆਦਮੀ ਨੂ ਝੇਲਨੀ ਪੈਂਦੀ ਹੈ ਨਹੋਉਣ ਤੋ ਪਹਿਲਾ। ਕਿਥੇ ਹੈ ਤੋਲੀਆ ਕਛਾ ਬਨੈਣ। ਇਸ ਸਰਚ ਅਪ੍ਰੇਸ਼ਨ ਤੋਂ ਬਾਅਦ ਕੇਹੜੇ ਕਪੜੇ ਪਾਵਾਂ ਦੀ ਸਵਾਲ ਉਠ ਖੜਾ ਹੋਇਆ ਤੇ ਓਹੀ ਮੈਲੇ ਪਾ ਲਏ। ਨਾਸ਼੍ਤਾ ਗਰਮ ਕਰਨ ਲਈ ਗੈਸ ਚਾਲੂ ਕੀਤਾ ਦੁਧ ਗਰਮ ਹੋਣ ਲਈ ਰਖਿਆ ਤੇ ਸ਼ਬਜੀ ਗਰਮ ਕਰਨ ਲਈ ਗੈਸ ਜਗਾ ਦਿੱਤਾ। ਪਾਣੀ ਦਾ ਗਿਲਾਸ ਅਗੇਤਾ ਹੀ ਮੇਜ ਤੇ ਰਖ ਦਿੱਤਾ। ਦੁਧ ਕੱਪ ਚ ਪਾਉਣ ਸਮੇ ਦੁਧ ਡੁਲ ਗਿਆ। ਸ਼ਬਜੀ ਕੋਲੀ ਚ ਪਾ ਲਈ। ਇੱਕ ਹਥ ਚ ਦੁਧ ਦਾ ਕੱਪ ਤੇ ਦੁੱਜੇ ਹਥ ਵਿਚ ਰੋਟੀ ਸ਼ਬਜੀ ਦੀ ਪ੍ਲੇਟ ਲੈ ਜਦੋ ਕਮਰੇ ਕੋਲ ਆਇਆ ਤਾਂ ਕਮਰੇ ਦਾ ਦਰਵਾਜਾ ਖੋਲਣ ਦੀ ਸਮਸਿਆ ਆ ਗਈ ਖੈਰ ਪੈਰ ਨਾਲ ਦਰਵਾਜਾ ਖੋਲਿਆ ਤਾਂ ਥੋੜਾ ਜਿਹਾ ਦੁਧ ਹੋਰ ਡੁਲ ਗਿਆ। ਰੋਟੀ ਖਾਣੀ ਸ਼ੁਰੂ ਕੀਤੀ ਤਾਂ ਦੇਖਿਆ ਸਬਜੀ ਤਾਂ ਅਜੇ ਗਰਮ ਹੀ ਨਹੀ ਹੋਈ ਮਨ ਮਾਰ ਕੇ ਠੰਡੀ ਹੀ ਖਾਣੀ ਸ਼ੁਰੂ ਕਰ ਦਿੱਤੀ। ਜੇ ਓਹ ਹੁੰਦੀ ਤਾਂ ਸ਼ਾਇਦ ਕੋਲੀ ਚਲਾ ਕੇ ਮਾਰਨੀ ਸੀ। ਯਾਦ ਆਇਆ ਚਮਚ ਤਾਂ ਲਿਆਂਦਾ ਹੀ ਨਹੀ। ਚਲੋ ਹਥ ਨਾਲ ਸ਼ਬਜੀ ਮੁਕਾ ਦਿੱਤੀ। ਤੇ ਅਧਾ ਕੁ ਕੱਪ ਦੁਧ ਪੀ ਲਿਆ। ਕੱਪ ਪ੍ਲੇਟ ਗਿਲਾਸ ਮੇਜ ਤੇ ਹੀ ਪਏ ਛਡ ਦਿੱਤੇ ਕਿਹੜਾ ਚੁੱਕੇ। ਦਿਨੇ ਵੀ ਬਣੀ ਪਈ ਰੋਟੀ ਖਾਣ ਦਾ ਹੋਸਲਾ ਨਾ ਹੋਇਆ। ਭੁਖ ਲੱਗੀ ਸੀ ਫਰਿਜ ਵਿਚ ਫਲ ਫਰੂਟ ਤੇ ਹੋਰ ਵਾਧੂ ਕੁਝ ਪਿਆ ਹੁੰਦਾ ਹੈ ਪਰ ਕੇਹੜਾ ਉਥੇ ਮਥਾ ਮਾਰੇ। ਸਾਰਾ ਦਿਨ ਕੋਫ਼ੀ ਪੀਣ ਦਾ ਦਿਲ ਕਰਦਾ ਰਿਹਾ ਪਰ ਬਣਾਵੇ ਕੋਣ। ਹੁਕਮ ਕਿਸ ਤੇ ਮਾਰੀਏ। ਲਗਦਾ ਸੀ ਜਿਵੇ ਸਾਰੇ ਘਰ ਦੀ ਬਿਜਲੀ ਚਲੀ ਗਈ ਹੋਵੇ ਤੇ ਘਰ ਵਿਚ ਘੁੱਪ ਹਨੇਰਾ ਹੋਵੇ। ਖੋਰੇ ਏਸੇ ਲਈ ਤਾਂ ਲੋਕੀ ਪਤਨੀ ਨੂ ਪਤਾ ਨੀ ਯਾ ਬੀਵੀ (ਬਲੈਕ ਏੰਡ ਵਾਇਟ )ਨਾ ਆਖ ਕੇ ਘਰਆਲੀ ਆਖਦੇ ਹਨ। ਅੰਗਰੇਜ ਵਾਈਫ wi fi ਆਖਦੇ ਹਨ ਕਿਓਕੇ ਚੰਗੀ ਵਾਈਫ ਦੁਰ ਬੈਠੀ ਵੀ ਸਬ ਕੁਝ ਦੇਖ ਲੈਂਦੀ ਹੈ। ਤੇ wi fi ਸਿਸਟਮ ਵਰਗੀ ਹੁੰਦੀ ਹੈ। ਘਰਆਲੀ ਦੇ ਇੱਕ ਦਿਨ ਘਰੇ ਨਾ ਹੋਣ ਤੇ ਇਹ ਇੱਕ ਦਿਨ ਦਾ ਹਨੇਰਾ ਬਰਦਾਸਤ ਕਰਨਾ ਕਿੰਨਾ ਮੁਸਕਿਲ ਹੁੰਦਾ ਹੈ। ਉਸਦੇ ਅਉਣ ਨਾਲ ਘਰੇ ਚਾਨਣ ਤਾਂ ਹੋ ਜਾਂਦਾ ਹੈ ਪਰ ਬਿਜਲੀ ਤੇ ਆਖਿਰ ਬਿਜਲੀ ਹੁੰਦੀ ਹੈ। ਓਹ ਵੀ 220ਵਾੱਟ।
#ਰਮੇਸ਼ਸੇਠੀਬਾਦਲ