ਅੱਜ ਜਦੋਂ ਮੈਂ ਆਪਣੀ ਗੱਡੀ ‘ਚ ਸਵਾਰ ਹੋ ਕੇ ਆਪਣੀ ਡਿਊਟੀ ਤੋਂ ਦੋ ਵਜੋਂ ਵਾਪਸ ਆ ਰਿਹਾ ਸੀ । ਸੜਕ ‘ਤੇ ਇੱਕ ਬਜ਼ੁਰਗ ਔਰਤ ਆਪਣਾ ਸਿਰ ਫੜ੍ਹੀ ਬੈਠੀ ਜਿਸ ਦੀ ਉਮਰ ਪੰਜਾਹ ਤੋਂ ਸੱਠ ਸਾਲ ਦੇ ਵਿਚਕਾਰ ਸੀ । ਜਿਵੇਂ ਘਰੋਂ ਉਹ ਕੋਈ ਖਾਸ ਕੰਮ ਆਈ ਹੋਵੇ,ਮੈਂ ਉਸ ਬਜ਼ੁਰਗ ਔਰਤ ਵੱਲ ਵਧਿਆ । ਮੈ ਕੋਲ ਜਾਕੇ ਪੁੱਛਿਆ , ” ਮਾਤਾ ਜੀ ਕੀ ਗੱਲ ਹੋ ਗਈ ?” ਮਾਤਾ ਜੀ ਆਪਣੇ ਸਿਰ ‘ਤੇ ਲਈ ਮੈਲ਼ੀ ਜਿਹੀ ਚਾਦਰ ਨਾਲ ਅੱਖਾਂ ਵਿੱਚੋਂ ਡਿੱਗ ਰਹੇ ਮਣਾ-ਮੂੰਹੀ ਹੰਝੂਆਂ ਨੂੰ ਕਰਦੀ ਹੋਈ ਬੋਲੀ,” ਉੱਤੋਂ ਤਾਂ ਕਰੋਨਾ ਵਾਇਰਸ ਨੇ ਸਤਾਏ ਪਏ ਆ, ਉਧਰ ਦਫ਼ਤਰਾਂ ਵਾਲਿਆਂ ਨੂੰ ਮੌਜਾਂ ਲੱਗੀਆਂ ਰਿਸ਼ਵਤ ਮੰਗਣ ਲੱਗੇ ਸ਼ਰਮ ਨਹੀਂ ਕਰਦੇ ਰੁਆ ਦਿੰਦੇ ਨੇ ।”
” ਮਾਤਾ ਜੀ ਕੀ ਕਹਿੰਦੇ ਨੇ ?”
ਮਾਤਾ ਰੋਂਦੀ ਹੋਈ ਬੋਲੀ ,” ਮੇਰਾ ਮੁੰਡਾ ਨੂੰ ਪੋਲੀਓ ਹੈ । ਉਧਰ ਸਰਕਾਰ ਨੇ ਐਲਾਨ ਕਰ ਦਿੱਤਾ ,ਆਪਣਾ ਰਾਸ਼ਣ ਪਵਾ ਲਵੋ ਘਰਾਂ ਵਿੱਚੋਂ ਕਿਸੇ ਨੇ ਬਾਹਰ ਨਹੀਂ ਨਿੱਕਲਣਾ , ਉਹਦਾ ਬਾਪੂ ਪਹਿਲਾਂ ਹੀ ਆਪਣਾ ਪੱਲਾ ਛੁਡਾ ਕੇ ਛੋਟੇ ਹੁੰਦੇ ਨੂੰ ਛੱਡ ਕੇ ਤੁਰ ਗਿਆ । ਪੈਨਸ਼ਨ ਲੈਣ ਗਈ ਸੀ, ਕਹਿੰਦੇ ਫੇਰ ਆਵੀਂ , ਨਹੀਂ ਥੋੜਾ ਜਿਹਾ ਖਰਚਾ ਕਰਨਾ ਪਵੇਗਾ ।” ਮੈ ਧੀਮੀ ਜਿਹੀ ਅਵਾਜ਼ ‘ਚ ਪੁੱਛਿਆ ,” ਮਾਤਾ ਜੀ ਤੁਹਾਡਾ ਹੋਰ ਕੋਈ ਨਹੀਂ ?” ਗੁੱਡੀ ਸੀ ਉਹ ਤੇਰੇ ਵਰਗੇ ਸਮਾਜਿਕ ਸੇਵੀਆਂ ਨੇ ਉਸ ਦਾ ਵਿਆਹ ਕਰ ਦਿੱਤਾ ਸੀ । ਪੁੱਤ ਹੋਰ ਕੋਈ ਨਹੀਂ ਪੁੱਛਦਾ ਇਹ ਪੈਨਸ਼ਨ ਵੀ ਮਰਨੇ ਵਾਲੇ ਦੀ ਮਿਲਦੀ ਹੈ । ਸਰਕਾਰੀ ਨੌਕਰੀ ਕਰਦਾ ਸੀ ? ਪਰ ਮਾਤਾ ਦੇ ਅਣਮੁੱਲੇ ਹੰਝੂ ਘਰ ਨਾ ਰਾਸ਼ਣ ਹੋਣ ਦੀ ਗਵਾਹੀ ਭਰ ਰਹੇ ਸੀ। ਪਤਾ ਨੀ ਮੈਨੂੰ ਇੰਝ ਕਿਉਂ ਲੱਗ ਰਿਹਾ ਸੀ ਕਿ ਮਾਤਾ ਜੀ ਕੋਲ ਘਰ ਜਾਣ ਵਾਸਤੇ ਕਰਾਇਆ ਵੀ ਨਹੀਂ ਹੈ । ਮੈ ਉਸ ਨੂੰ ਆਪਣੀ ਗੱਡੀ ‘ਚ ਬਿਠਾਇਆ, ਰਾਸ਼ਣ ਵਾਲੀ ਦੁਕਾਨ ‘ਤੇ ਗਏ , ਦੁਕਾਨ ਵਾਲੇ ਤੋਂ ਇੱਕ ਮਹੀਨੇ ਦਾ ਰਾਸ਼ਣ ਪੈਕ ਕਰਵਾਇਆ । ਮੈ ਗੱਡੀ ਵਿੱਚ ਰੱਖ ਕੇ ਮਾਤਾ ਜੀ ਦੇ ਪਿੰਡ ਬੌਂਦਲੀ ਵੱਲ ਲੈਂ ਤੁਰਿਆ , ਪਿੰਡ ਕੋਲ ਜਾਕੇ ਗੱਡੀ ਰੋਕੀ। ਮਾਤਾ ਜੀ ਨਾਲ ਗੱਡੀ ‘ਚੋ ਉੱਤਰੇ , ਪੈਕ ਕੀਤਾ ਰਾਸ਼ਣ ਤੇ ਦੋ ਰੁਪਏ ਫੜਾਉਣ ਲੱਗਿਆ। ਮਾਤਾ ਪਾਣੀ ਭਰੀਆਂ ਅੱਖਾਂ ਨਾਲ ਕਹਿਣ ਲੱਗੀ ,” ਪੁੱਤ ਮੈਂ ਤੁਹਾਡਾ ਸਮਾਜ ਸੇਵਕਾਂ ਦਾ ਕਰਜ਼ ਕਦੋਂ ਅਦਾ ਕਰਾਂਗੀ ?” ਜਿਨ੍ਹਾਂ ਦੇ ਸਹਾਰੇ ਰੱਬ ਖੜਾ ਹੈ । “ਆਪਣੀ ਜਾਨ ਨੂੰ ਖ਼ਤਰੇ ‘ਚ ਦੂਜਿਆਂ ਨੂੰ ਬਚਾਉਂਦੇ ਨੇਂ ?” ਮਾਤਾ ਦੇ ਇਹ ਬੋਲ ਸੁਣ ਮੇਰੇ ਅੰਦਰ ਕੰਬਣੀ ਜਿਹੀ ਛਿੜ ਗਈ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ