#ਪੰਗਾ
“ਫਿਰ ਤੁਸੀਂ ਬਾਰ ਬਾਰ ਪੰਗੇ ਕਿਉਂ ਲੈਂਦੇ ਹੋ।” ਜਦੋਂ ਪ੍ਰਿੰਸੀਪਲ ਸੈਣੀ ਜੀ ਨੇ ਯੂਨੀਅਨ ਦੀ ਇੱਕ ਮੀਟਿੰਗ ਵਿੱਚ ਸਕੂਲ ਦੀ ਇੱਕ ਮੁਲਾਜਿਮ ਨੂੰ ਇਹ ਸ਼ਬਦ ਕਹੇ ਤਾਂ ਉਹ ਹੋਰ ਵੀ ਭੜਕ ਗਈ। ਉਸ ਮਹਿਲਾ ਮੁਲਾਜਿਮ ਦੀ ਪ੍ਰਿੰਸੀਪਲ, ਦਫ਼ਤਰੀ ਸਟਾਫ ਅਤੇ ਸਕੂਲ ਦੀ ਪ੍ਰਬੰਧਕੀ ਕਮੇਟੀ ਨਾਲ ਸੁਰ ਨਹੀਂ ਸੀ ਮਿਲਦੀ। ਉਸ ਮੁਲਾਜਿਮ ਅਨੁਸਾਰ ਉਸ ਨਾਲ ਭੇਦਭਾਵ ਕੀਤਾ ਜਾਂਦਾ ਸੀ। ਇਸ ਲਈ ਉਹ ਸਕੂਲ ਮੁਖੀ ਯ ਦੂਸਰਿਆਂ ਖਿਲਾਫ ਬੋਲਦੀ ਰਹਿੰਦੀ ਝੂਠੇ ਸੱਚੇ ਇਲਜ਼ਾਮ ਲਗਾਉਂਦੀ ਤਾਂ ਫਿਰ ਉਸਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਂਦੀ।
“ਦੇਖੋਂ ਇਹ ਸਕੂਲ ਮੁਖੀ ਹੈ। ਤੁਹਾਡੇ ਸਾਹਮਣੇ ਹੀ ਮਹਿਲਾ ਮੁਲਾਜਮਾਂ ਨੂੰ ਕਿਵੇਂ ਬੋਲਦਾ ਹੈ।” ਉਸ ਨੇ ਜ਼ੋਰਦਾਰ ਇਤਰਾਜ ਕੀਤਾ। ਉਸ ਅਨੁਸਾਰ ‘ਪੰਗਾ’ ਸ਼ਬਦ ਅਸ਼ਲੀਲ ਹੈ ਤੇ ਮਰਿਆਦਾ ਦੇ ਖਿਲਾਫ ਹੈ। ਉਸ ਦੀ ਹਮਾਇਤ ਤੇ ਆਏ ਮੁਲਾਜਿਮ ਯੂਨੀਅਨਾਂ ਦੇ ਨੁਮਾਨਿੰਦਆਂ ਨੇ ਵੀ ਇਸ ਸ਼ਬਦ ਤੇ ਸਖਤ ਇਤਰਾਜ ਕੀਤਾ। ਖੈਰ ਉਹ ਗੱਲ ਸੁਲਟ ਗਈ ਤੇ ਉਸ ਦੀਆਂ ਹੋਰ ਸ਼ਿਕਾਇਤਾਂ ਤੇ ਗੱਲਬਾਤ ਹੋਈ। ਕਈ ਸਾਲ ਮੈਂ ਇਹ ਫੈਸਲਾ ਨਾ ਕਰ ਸਕਿਆ ਕਿ ਕੀ ਪੰਗਾ ਸ਼ਬਦ ਅਸ਼ਲੀਲ ਹੈ? ਕੀ ਇਹ ਆਮ ਵਰਤੋਂ ਦਾ ਸਭਿਅਕ ਸ਼ਬਦ ਨਹੀਂ ਹੈ।
ਪਰਸੋਂ ਜਦੋਂ ਕਿਸੇ ਜੁਆਕ ਵੱਲੋਂ ਆਪਣੇ ਬਾਪ ਨੂੰ ਇਹ ਸ਼ਬਦ ਵਰਤਿਆ ਗਿਆ ਤਾਂ ਇਹ ਮੈਨੂੰ ਵੀ ਬਹੁਤ ਚੁਭਿਆ। ਮੈਨੂੰ ਵੀ ਇਹ ਸ਼ਬਦ ਅਸ਼ਲੀਲ ਗਾਲ੍ਹ ਵਰਗਾ ਲੱਗਿਆ ਤੇ 1992_93 ਵਿੱਚ ਵਾਪਰੀ ਉਪਰੋਕਤ ਘਟਨਾ ਯਾਦ ਆ ਗਈ। ਅਸ਼ਲੀਲ ਤੇ ਸੱਭਿਅਕ ਕੀ ਹੈ ਇਹ ਸਿਰਫ ਇਨਸਾਨੀ ਸੋਚ ਹੈ। ਆਪਣਾ ਵੇਖਣ ਦਾ ਨਜ਼ਰੀਆ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ