ਮਿੰਨੀ ਕਹਾਣੀ – ਵਿਧਵਾ | vidhva

ਗੁੱਡੀ ਦੇ ਵਿਆਹ ਹੋਏ ਨੂੰ ਅਜੇ ਥੋੜਾ ਚਿਰ ਹੀ ਹੋਇਆ ਸੀ ਕਿਸੇ ਬੀਮਾਰੀ ਕਾਰਣ ਉੁਸਦਾ ਪਤੀ ” ਨਾਹਰੂ ” ਦੂਨੀਆਂ ਨੂੰ ਅਲਵਿਦਾ ਕਹਿ ਚੁੱਕਿਆ ਸੀ ਜੋ ਕਿ ਸਰਕਾਰੀ ਨੌਕਰੀ ਕਰਦਾ ਸੀ। ਉਹ ਇੱਕ ਬੱਚੇ ਦੀ ਮਾਂ ਵੀ ਬਣ ਚੁੱਕੀ ਸੀ ਅੱਜ ਉਸ ਦੀ ਹੱਸਦੀ ਵੱਸਦੀ ਦੁਨੀਆਂ ਉੱਜੜ ਗਈ ਸੀ ,
ਆਪਣੇ ਆਪ ਨੂੰ ਮੰਦਭਾਗੀ ਅਤੇ ਮਾੜੀ ਕਿਸਮਤ ਵਾਲੀ ਮਹਿਸੂਸ ਕਰ ਰਹੀ ਸੀ। ਹੁਣ ਘਰ ਵਿੱਚ ਇਕੱਲੀ ਬੈਠੀ ਸੋਚੀ ਜਾਂਦੀ ਸੀ ।
ਉਹ ਪੜੀ ਲਿਖੀ ਅਤੇ ਸੂਝਵਾਨ ਲੜਕੀ ਸੀ ਹਰ ਇੱਕ ਦੇ ਦੁੱਖ ਸੁੱਖ ਵਿੱਚ ਸਰੀਕ ਹੋਣ ਵਾਲੀ ਸੀ ! ਆਪਣੇ ਪਤੀ ਦੀ ਮੌਤ ਤੋਂ ਬਾਅਦ ਉਸਨੂੰ ਉਸਦੇ ਪਤੀ ਵਾਲੀ ਸਰਕਾਰੀ ਨੌਕਰੀ ਮਿਲ ਗਈ ਸੀ ।ਉਸ ਨੂੰ ਦੇਖ ਕੇ ਕੋਈ ਵੀ ਵਿਧਵਾ ਨਹੀਂ ਸੀ ਕਹਿੰਦਾ ਉਹ ਤਾਂ ਇੱਕ ਹੁਸਨ ਦੀ ਪਟਾਰੀ ਸੀ ਅਤੇ ਦੇਖਣ ਨੂੰ ਕਵਾਰੀ ਹੀ ਲੱਗਦੀ ਸੀ ।
ਹੁਣ ਹਰ ਰੋਜ਼ ਦਫ਼ਤਰ ਜਾਣ ਲੱਗ ਪਈ ਸੀ , ਦਫ਼ਤਰ ਵਿੱਚ ਉਸ ਦੇ ਵਾਰੇ ਕਿਸੇ ਨੂੰ ਵੀ ਕੁੱਝ ਪਤਾ ਨਹੀਂ ਸੀ ਸਾਰੇ ਦਫ਼ਤਰ ਵਾਲੇ ਉਸ ਨੂੰ ਕਵਾਰੀ ਹੀ ਸਮਝ ਦੇ ਸੀ । ਨਾ ਹੀ ਉਸ ਨੇ ਆਪਣਾ ਭੇਦ ਕਿਸੇ ਕੋਲ ਖੋਲਿਆ ਸੀ । ਇੱਕ ਦਿਨ ਦਫ਼ਤਰ ਵਿੱਚ ਕੰਮ ਕਰਦੇ ਮੀਤ ਨੇ ਆਪਣੇ ਕਾਉਂਟਰ ਤੇ ਬੈਠੀ ਨੂੰ ਕਿਹਾ ਮੈਂ ਤੁਹਾਨੂੰ ਇੱਕ ਗੱਲ ਆਖਾਂ ਜੇ ਗੁੱਸਾ ਤਾ ਨਹੀ ਕਰੋਗੇ , ਕਹਿਣ ਲੱਗੀ ਗੁੱਸੇ ਵਾਲੀ ਗੱਲ ਹੋਈ ਤਾਂ ਗੁੱਸਾ ਕਰੇਗੀ , ਗੁੱਸੇ ਵਾਲੀ ਗੱਲ ਨਾ ਹੋਈ ਨਹੀਂ ਕਰਾਗੀ !
ਉਸ ਨੇ ਡਰਦੇ ਡਰਦੇ ਨੇ ਉਸਨੂੰ ਕਿਹਾ ਕੀ ਤੁਸੀਂ ਮੇਰੇ ਜੀਵਨ ਸਾਥੀ ਬਣ ਸਕਦੇ ਹੋ ,ਬਸ ਗੱਲ ਕਹਿਣ ਦੀ ਦੇਰ ਸੀ ਉਸ ਨੇ ਉੱਚੀ ਉੱਚੀ ਰੋਣਾ ਸੁਰੂ ਕਰ ਦਿੱਤਾ ਸਾਰਾ ਸਟਾਫ ਇਕੱਠਾ ਹੋ ਗਿਆ ।ਉਸ ਨੂੰ ਪੁੱਛਣ ਲੱਗੇ ਕੀ ਗੱਲ ਹੋਈ ਤੂੰ ਕਿਉਂ ਰੋ ਰਹੀ ਹੈ ਉਹ ਕੋਈ ਵੀ ਜਵਾਬ ਨਹੀਂ ਦੇ ਰਹੀ ਸੀ , ਅਖੀਰ ਨੂੰ ਉਸਨੇ ਉਸ ਨੂੰ ਕਿਹਾ ਮੈਂ ਤੇਰੇ ਲਾਈਕ ਨਹੀਂ , ਹੁਣ ਦਫ਼ਤਰ ਦਾ ਪੂਰਾ ਸਟਾਫ “ਮੀਤ ” ਦੇ ਮੂੰਹ ਵੱਲ ਤੱਕ ਰਿਹਾ ਸੀ ਉਸ ਨੇ ਦੁਆਰਾ ਫਿਰ ਕਿਹਾ ਕੀ ਤੂੰ ਮੇਰੇ ਨਾਲ ਵਿਆਹ ਕਰਵਾਏਗਾ ! ਮੈਂ ਇੱਕ ਬੱਚੇ ਦੀ ਮਾਂ ਹਾ ਵਿਧਵਾ ਤੈਨੂੰ ਮਨਜ਼ੂਰ ਹੈ !
ਇਹ ਗੱਲ ਸੁਣ ਕੇ ਦਫ਼ਤਰ ਦਾ ਸਾਰਾ ਸਟਾਫ ਹੈਰਾਨ ਰਹਿ ਗਿਆ ਉਹ ਮਲਵੀਂ ਜਿਹੀ ਜੀਭ ਨਾਲ ਬੋਲਿਆ ਵਿਧਵਾ ਨਾਲ ਵਿਆਹ ਨਹੀਂ ਇਹ ਨਹੀਂ ਹੋ ਸਕਦਾ ! ਹੁਣ ਸਾਰੇ ਉਸ ਨੂੰ ਕਹਿ ਰਹੇ ਸਨ ਤੈਨੂੰ ਇਸਤਰ੍ਹਾਂ ਨਹੀਂ ਬੋਲਣਾ ਚਾਹੀਦਾ ਸੀ ਕਿਉਂ ਤੂੰ ਵਿਚਾਰੀ ਦਾ ਦਿਲ ਦੁਖਾਂਇਆ ਐ !
ਦਫ਼ਤਰ ਚੋ ਛੁੱਟੀ ਹੋਣ ਤੋਂ ਬਾਅਦ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਮੀਤ ਨੇ ਘਰ ਪਹੁੰਚ ਕੇ ਸਾਰੀ ਗੱਲਬਾਤ ਆਪਣੀ ਮਾਂ ” ਸਿੰਦਰ ਕੋਰ ” ਨੂੰ ਦੱਸੀ ਗੱਲ ਸੁਣਨ ਤੋਂ ਬਾਅਦ ਉਸ ਨੂੰ ਆਪਣਾ ਵਿਤਿਆ ਹੋਇਆ ਪਲ ਯਾਦ ਗਿਆ ਤੇ ਰੋਣ ਲੱਗ ਪਈ ਕਹਿਣ ਲੱਗੀ ਪੁੱਤਰ ਤੂੰ ਵੀ ਇੱਕ ਵਿਧਵਾ ਦਾ ਪੁੱਤਰ ਹੈ ਅੱਜ ਤੋਂ ਵੀਹ ਸਾਲ ਪਹਿਲਾਂ ਮੈਂ ਇਸੇ ਤਰ੍ਹਾਂ ਰੋਈ ਸੀ ਮੇਰੇ ਨਾਲ ਵੀ ਦੁਆਰਾ ਵਿਆਹ ਕਰਵਾਉਣ ਨੂੰ ਕੋਈ ਵੀ ਤਿਆਰ ਨਹੀ ਸੀ ਵਿਧਵਾ ਸ਼ਬਦ ਕਹਿਣਾ ਸੌਖਾ ਹੈ ਪਰ ਵਿਧਵਾ ਨੂੰ ਟਾਈਮ ਕੱਢਣਾ ਬਹੁਤ ਹੀ ਔਖਾ ਹੈਂ ਅੱਜ ਪੁੱਤਰ ਤੈਨੂੰ ਇੱਕ ਵਿਧਵਾ ਮਾਂ ਆਖ ਰਹੀ ਹੈ ਮੈਂ ਦੁਨੀਆ ਵਿਚੋਂ ਵਿਧਵਾ ਸ਼ਬਦ ਖਤਮ ਕਰਨਾ ਚਾਹੁੰਦੀ ਹਾ ਵਿਧਵਾ ਨੂੰ ਵੀ ਇੱਕ ਨਵੀ ਜਿੰਦਗੀ ਬਖਸ਼ਣਾ ਚਾਹੁੰਦੀ ਹਾ ਤਾ ਜੋ ਇਸ ਭੈਡ਼ੀ ਦੁਨੀਆਂ ਦੇ ਮਹਿਣੇ ਤਾਨਿਆ ਤੋਂ ਬਚ ਸਕੇ !
ਦੂਸਰੇ ਦਿਨ ਉਹ ਗੁੱਡੀ ਦੇ ਘਰੇ ਪਹੁੰਚ ਜਾਂਦੀ ਹੈ ਆਪਣੇ ਨੂੰ ਦੱਸੇ ਬਿਨ੍ਹਾਂ ਰਿਸ਼ਤਾ ਪੱਕਾ ਕਰ ਆਉਂਦੀ ਹੈ ਹੁਣ ਆਪਣੇ ਆਪ ਹੀ ਗੱਲਾਂ ਕਰਦੀ ਵਾਪਸ ਆ ਰਹੀ ਹੈ ਅਤੇ ਕਹਿ ਰਹੀ ਹੈ ਸ਼ੁਕਰ ਹੈ ਰੱਬ ਦਾ ਜਿਹਨੇ ਦਾਦੀ ਮਾਂ ਕਹਿਣ ਵਾਲਾ ਲਾਲ ਵੀ ਮੈਨੂੰ ਬਖਸ਼ ਦਿੱਤਾ ਹੈ ! ਹੁਣ ਉਸ ਨੂੰ ਬਿਲਕੁਲ ਵੀ ਪਤਾ ਨਹੀਂ ਕਿ ਮਾਂ ਨੇ ਮੇਰਾ ਰਿਸ਼ਤਾ ਕਿੱਥੇ ਪੱਕਾ ਕੀਤਾ ! ਨਾ ਹੀ ” ਗੁੱਡੀ ਪਤਾ ਸੀ , ਵਿਆਹ ਤੋਂ ਬਾਅਦ ਦੋਂਹਨੇ ਇੱਕ ਦੂਜੇ ਦੇ ਸਾਹਮਣੇ ਹੋਏ ਤਾਂ ਇੱਕ ਦੂਜੇ ਨੂੰ ਦੇਖ ਕੇ ਹੈਰਾਨ ਹੋ ਗਏ , ਇੰਨਾ ਚਿਰ ਨੂੰ ਉਸਦੀ ਮਾਂ ਵੀ ਆ ਜਾਂਦੀ ਹੈ ਕਹਿਣ ਲੱਗੀ ਕਿਉਂ ਪੁੱਤਰ ਇਸ ਵਿੱਚ ਹੈਰਾਨ ਹੋਣ ਵਾਲੀ ਕਿਹਡ਼ੀ ਗੱਲ ਔਰਤ ਦਾ ਦੁੱਖ ਇੱਕ ਔਰਤ ਹੀ ਪਹਿਚਾਣ ਸਕਦੀ ਹੈ ਹੋਰ ਕੋਈ ਨੀ ਪਹਿਚਾਣ ਸਕਦਾ ਫਿਰ ਦੋਂਹਾ ਨੇ ਆਪਣੀ ਮਾਂ ਦੇ ਪੈਰੀ ਹੱਥ ਲਾਏ ਅਤੇ ਉਸਨੇ ਆਪਣੀ ਮਾਂ ਕੋਲੋ ਗਲਤੀ ਮੰਨੀ ਜਿਹਡ਼ਾ ਉਸ ਦਿਨ ਮੈਂ ਵਿਆਹ ਵਾਰੇ ਹਾਂ ਨਾ ਕਰ ਪਾਇਆ । ਉਸ ਨੇ ਆਪਣੀ ਸੱਸ ਮਾਂ ਦਾ ਬਹੁਤ ਧੰਨਵਾਦ ਕੀਤਾ ਜਿੰਨੇ ਵਿਧਵਾ ਔਂਰਤ ਦੇ ਦਰਦਾਂ ਨੂੰ ਪਹਿਚਾਣਿਆ ਇੱਕ ਵਿਧਵਾ ਔਰਤ ਨੂੰ ਇੱਕ ਨਵੀਂ ਜਿੰਦਗੀ ਜਿਉਂਣ ਦਾ ਬਲ ਬਖਸ਼ਿਆ ਅਤੇ ਵਿਧਵਾ ਸ਼ਬਦ ਖਤਮ ਕਰਨ ਦਾ ਐਲਾਨ ਕੀਤਾ !
” ਔਂਰਤ ਦਾ ਦਰਦ ਔਂਰਤ ਹੀ ਸਮਝ ਸਕਦੀ ਹੈ !!
” ਹਾਕਮ ਸਿੰਘ ਮੀਤ ਬੌਂਦਲੀ ”
” ਮੰਡੀ ਗੋਬਿੰਦਗਡ਼੍ਹ ”
8288047637

Leave a Reply

Your email address will not be published. Required fields are marked *