ਮਿੰਨੀ ਕਹਾਣੀ – ਸੋਹਣੇ ਹੱਥ | sohne hath

ਮਹਿਕ ਜਦੋਂ ਥੋੜੀ ਹੁਸਿਆਰ ਹੋਈ ਤਾਂ ਘਰ ਦੀ ਜ਼ੁਮੇਵਾਰੀ ਦਾ ਸਾਰਾ ਬੌਝ ਉਸਦੇ ਸਿਰ ਉਪਰ ਆ ਗਿਆ ਕਿਉਂਕਿ ਉਸਦੀ ਮਾਂ
” ਨਿਹਾਲ ਕੌਰ ” ਇੱਕ ਲੰਮੀ ਬਿਮਾਰੀ ਕਰਕੇ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੀ ਸੀ । ਹੁਣ ਮਾਂ ਦੇ ਮਰਨ ਤੋਂ ਵਆਦ ਘਰ ਦੀ ਸਾਰੀ ਜ਼ੁਮੇਵਾਰੀ ਦਾ ਬੌਝ ਆਪ ਹੀ ਕੰਟਰੋਲ ਕਰਨਾ ਲੱਗੀ ।
ਪਹਿਲਾਂ ਰੋਟੀ ਬਣਾ ਆਪਣੇ ਪਿਤਾ ਮੀਤ ਦੇ ਡੱਬੇ ਵਿੱਚ ਪਾ ਕੇ ਉਸਨੂੰ ਮਜ਼ਦੂਰੀ ਕਰਨ ਵਾਸਤੇ ਭੇਜਦੀ,ਬਾਅਦ ਵਿੱਚ ਆਪਣੇ ਛੋਟੇ ਵੀਰ ਰੋਕੀ ਤਿਆਰ ਕਰਕੇ ਸਕੂਲ ਭੇਜ ਦਿੰਦੀ ਹੈ ।ਬਾਅਦ ਵਿੱਚ ਘਰਦਾ ਸਾਰਾ ਕੰਮਕਾਜ ਕਰਕੇ ਆਪ ਵੀ ਕਾਲਜ ਪੜਣ ਜਾਂਦੀ ਸੀ । ਕਈ ਦਫਾ ਤਾਂ ਮਹਿਕ ਘਰਦੇ ਕੰਮਕਾਜ ਕਰਕੇ ਕਾਲਜ ਜਾਣ ਤੋਂ ਲੇਟ ਹੋ ਜਾਂਦੀ ਨਾਂ ਕੱਪਡ਼ੇ ਬਦਲ ਦੀ ਅਤੇ ਨਾਂ ਹੀ ਵਾਲਾ ਨੂੰ ਕੰਘੀ ਕਰਦੀ ਵਿਚਾਰੀ ਉਸੇ ਤਰ੍ਹਾਂ ਕਾਲਜ ਚਲੇ ਜਾਂਦੀ ।
ਕਈ ਉਸ ਦੀਆਂ ਸਹੇਲੀਆਂ ਉਸਦਾ ਮਜ਼ਾਕ ਉਡਾਦੀਆਂ, ਕਈ ਦਰਦ ਮਹਿਸੂਸ ਕਰਦੀਆਂ ਪਰ ਉਹ ਵਿਚਾਰੀ ਕਦੇ ਵੀ ਆਪਣੀ ਕਿਸੇ ਸਹੇਲੀ ਦਾ ਗੁੱਸਾ ਨਹੀ ਕਰਦੀ ਸੀ ਲੈਕਿਨ ਆਪਣੇ ਦਿਲ ਵਿੱਚ ਆਪਣੀ ਮਾਂ ਦੀ ਘਾਟ ਬਹੁਤ ਮਹਿਸੂਸ ਕਰਦੀ ਸੀ ਉਹ ਖਾਸ ਕਰਕੇ ਆਪਣੀਆਂ ਸਾਰੀਆਂ ਸਹੇਲੀਆਂ ਤੋਂ ਅਲੱਗ ਹੀ ਰਹਿੰਦੀ ਸੀ । ਪਰ ਕਾਲਜ ਦਾ ਸਾਰਾ ਸਟਾਫ ਉਸ ਨੂੰ ਬਹੁਤ ਪਿਆਰ ਕਰਦਾ ਸੀ ਪਰ ਪੜਣ ਵਿੱਚ ਬਹੁਤ ਹੁਸਿਆਰ ਸੀ ਅਤੇ ਕਾਲਜ ਦੀ ਟੋਪਰ ਬਣ ਚੁੱਕੀ ਸੀ ਪਰ ਸਟਾਫ ਨੇ ਉਸ ਨੂੰ ਆਪਣੀ ਮਾਂ ਦੀ ਘਾਟ ਕਦੇ ਵੀ ਮਹਿਸੂਸ ਨਹੀਂ ਹੋਣ ਦਿੱਤੀ ਸੀ ।
ਇੱਕ ਦਿਨ ਮਾਲਵਾ ਕਾਲਜ ਬੌਂਦਲੀ ( ਸਮਰਾਲਾ ) ਵਿਖੇ ਸੋਹਣੇ ਹੱਥਾਂ ਦਾ ਮੁਕਾਬਲਾ ਹੋਣਾ ਸੀ ! ਉਹ ਵਿਚਾਰੀ ਆਪਣੇ ਕੰਮਕਾਜ ਵਿੱਚ ਰੁੱਝੀ ਹੋਈ ਸੀ ਅਤੇ ਆਪਣੀ ਮਾਂ ਨੂੰ ਅਜ਼ਾਦ ਕਰ ਰਹੀ ਸੀ ਅਤੇ ਸਿਰ ਉਪਰ ਚੁੱਕਿਆ ਗੋਹਾ ਦਾ ਭਰਿਆ ਟੋਕਰਾ ਅਕਾਸ਼ ਮੇਰੀ ਮਾਂ ਅੱਜ ਜਿਉਂਦੀ ਹੁੰਦੀ ਮੈਂ ਵੀ ਸੋਹਣੇ ਹੱਥਾਂ ਦੇ ਮੁਕਾਬਲੇ ਵਿੱਚ ਸ਼ਾਮਲ ਹੁੰਦੀ ਅਜੇ ਸੋਚ ਹੀ ਰਹੀ ਸੀ ਤਾਂ
ਸਾਹਮਣੇ ਤੋ ਮੈਡਮ ਰਾਜਿੰਦਰ ਕੌਰ ਜੀ ਆਪਣੀ ਅੱਠ ਕਟਿਵਾ ਉਪਰ ਆ ਰਹੇ ਸੀ ” ਮਹਿਕ ” ਮੈਂਡਮ ਨੂੰ ਦੇਖ ਦਿਆਂ ਹੀ ਘਬਰਾ ਗਈ ਕਿ ਮੈਂਡਮ ਕਾਲਜ ਜਾ ਕੇ ਮੇਰੀਆਂ ਸਹੇਲੀਆਂ ਵਿੱਚ ਮੈਨੂੰ ਮਜ਼ਾਕ ਕਰੇਗੀ ।
ਉਸ ਨੇ ਮਹਿਕ ਦੇ ਕੋਲ ਲਿਆਕੇ ਆਪਣੀ ਅੱਠ ਕਟਿਵਾ ਰੋਕੀ ਅਤੇ ਥੱਲੇ ਉੱਤਰ ਕੇ ਉਸਨੇ ਨਾ ਨਾ ਕਰਦਿਆਂ ਹੀ ਆਪਣੀ ਬੁੱਕਲ ਵਿੱਚ ਲਿਆ ਕਿਉਂਕਿ ਉਸ ਦੀਆਂ ਬਾਹਾਂ ਨੂੰ ਗੋਹਾ ਲੱਗਿਆ ਹੋਇਆ ਸੀ ਇਸ ਲਈ ਉਹ ਨਾ ਨਾ ਕਰ ਰਹੀ ਸੀ ।ਮੈਡਮ ਨੇ ਗੋਹੇ ਦੀ ਨਾ ਪੑਵਾਹ ਕਰਦੀ ਹੋਈ ਨੇ ਉਸ ਨੂੰ ਆਪਣੀ ਬੁੱਕਲ ਵਿੱਚ ਲਿਆ ਅਤੇ ਪਿਆਰ ਦਿੱਤਾ । ਮੈਡਮ ਨੇ ਜਦੋਂ ਉਸ ਨੂੰ ਬੁੱਕਲ ਵਿੱਚ ਲਿਆ ਤਾਂ ਮੈਡਮ ਦੇ ਨਵੇਂ ਡਰੈਂਸ ਨੂੰ ਗੋਹਾ ਲੱਗਿਆ ਦੇਖ ਕੇ ਹੋਰ ਡਰ ਗਈ ਕਹਿਣ ਲੱਗੀ ਮੈਡਮ ਜੀ ਮੈਨੂੰ ਮੁਆਫ਼ ਕਰ ਦਿਓ ਮੇਰੀ ਵਜਾ ਨਾਲ ਤੁਹਾਡੇ ਡਰੈਂਸ ਨੂੰ ਗੋਹੇ ਦਾ ਦਾਗ ਲੱਗ ਗਿਆ ਹੈ , ਮੈਡਮ ਕਹਿਣ ਲੱਗੀ ਇਹ ਇੱਕ ਮਾਣ ਵਾਲੀ ਗੱਲ ਹੈ ਕਿ ਮੇਰੇ ਵਿਦਿਆਰਥੀਆ ਇੰਨੀ ਮਿੰਹਨਤ ਕਰਦੇ ਹਨ ਇਹ ਇੱਕ ਬੇਟੇ ਮਿੰਹਨਤ ਦੀ ਨਿਸ਼ਾਨੀ ਹੈਂ ਦਾਗ ਨਹੀਂ ਹੈ ।
ਅੱਜ ਤੈਨੂੰ ਪਤਾ ਹੈ ਆਪਣੇ ਕਾਲਜ ਵਿੱਚ ਸੋਹਣਾ ਹੱਥਾਂ ਦਾ ਮੁਕਾਬਲਾ ਹੋ ਰਿਹਾ ਤੂੰ ਕਾਲਜ ਨਹੀਂ ਜਾਣਾ ਨਹੀਂ ਮੈਂਡਮ ਜੀ ਮੇਰਾ ਉਥੇ ਕੀ ਕੰਮ ਹੈ ਨਹੀਂ ਬੇਟੇ ਨਹੀਂ ਤੂੰ ਕਾਲਜ ਜ਼ਰੂਰ ਆਉਣਾ? ” ਅੱਛਿਆਂ ਮੈਂਡਮ ਜੀ “ ਮੈਂ ਘਰਦਾ ਕੰਮਕਾਜ ਕਰਕੇ ਜ਼ਰੂਰ ਆਵਾਂਗੀ । ਹਰਰੋਜ਼ ਦੀ ਤਰ੍ਹਾਂ ਘਰ ਦਾ ਕੰਮਕਾਜ ਮਕਾਕੇ ਆਪਣਾ ਤਿਆਰ ਹੋ ਕੇ ਕਾਲਜ ਪਹੁੰਚ ਗਈ ਹੁਣ ਉਹ ਕੀ ਦੇਖ ਰਹੀ ਹੈਂ ਸਟੇਜ ਉਪਰ ਕਾਲਜ ਦਾ ਪੂਰਾ ਸਟਾਫ ਅਤੇ ਆਏ ਮਹਿਮਾਨ ਆਪੋ ਆਪਣੀਆਂ ਸੀਟਾਂ ਤੇ ਵਿਰਾਂਜ ਮਾਨ ਹਨ ਅਤੇ ਸਾਰੀਆਂ ਕੁੜੀਆ ਸੋਹਣੇ ਹੱਥਾਂ ਦੇ ਮੁਕਾਬਲੇ ਲਈ ਤਿਆਰ ਸਨ ਕੁੜੀਆਂ ਆਪਣੇ ਹੱਥਾਂ ਨੂੰ ਪੂਰੀ ਤਰ੍ਹਾਂ ਸ਼ਿੰਗਾਰੀ ਫਿਰਦੀਆਂ ਸਨ ਅਤੇ ਬਾਕੀ ਸਾਰੀਆਂ ਕੁੜੀਆਂ ਸਟੇਜ ਦੇ ਮੂਹਰੇ ਬੈਠੀਆਂ ਸਨ । ਇਹ ਸਭ ਕੁੱਝ ਦੇਖ ਕੇ ਆਪਣੀ ਮਾਂ ਨੂੰ ਯਾਦ ਕਰਕੇ ਸਾਰਿਆਂ ਨਾਲੋਂ ਪਿੱਛੇ ਵਾਲੀਆਂ ਕੁਰਸੀਆਂ ਦੀ ਲਾਈਨ ਵਿੱਚ ਜਾ ਬੈਠੀ ਆਪਣੇ ਹੱਥਾਂ ਨੂੰ ਲਕੋਈ ਜਾ ਰਹੀ ਸੀ ਕਿਉਂਕਿ ਉਸਦੇ ਹੱਥ ਨਕਲੀ ਸ਼ਿੰਗਾਰੇ ਹੱਥਾਂ ਦੇ ਸਾਹਮਣੇ ਕੁੱਛ ਵੀ ਨਹੀਂ ਸੀ ਸਾਰੀਆਂ ਕੁੜੀਆਂ ਨੂੰ ਸਟੇਜ ਉਪਰ ਬੁਲਾਇਆ ਗਿਆ ਸਾਰੀਆਂ ਕੁੜੀਆਂ ਬੜੇ ਚਾਵਾਂ ਨਾਲ ਸਟੇਜ ਤੇ ਪੁਹੁੰਚੀਆਂ , ਹੁਣ ਪੂਰਾ ਕਾਲਜ ਦਾ ਸਟਾਫ ਅਤੇ ਆਏ ਮਹਿਮਾਨ ਕੀ ਦੇਖ ਰਹੇ ਨੇ ਕਿ ਸਾਰੀਆਂ ਕੁੜੀਆਂ ਸਟੇਜ ਉਪਰ ਆ ਚੁੱਕੀਆਂ ਨੇ ਇੱਕ ਕੁੜੀ ਕੱਲੀ ਹੀ ਕੁਰਸੀਆਂ ਦੀ ਲਈਨ ਵਿੱਚ ਆਪਣਾ ਮੂੰਹ ਲਕੋਈ ਬੈਠੀ ਹੈਂ ।
ਇਹ ਸਭ ਕੁੱਝ ਦੇਖ ਕੇ ਉਸਨੂੰ ਵੀ ਬਲਾਉਂਣ ਲਈ ਆਖਿਆ ਉਹ ਕੋਈ ਹੋਰ ਕੁੜੀ ਨਹੀ ਸੀ ਉਹ ਮਾਲਵਾ ਕਾਲਜ ਬੋਂਦਲੀ ਦੀ ਹੋਣਹਾਰਨ ਵਿਦਿਆਰਥਣ ਸੀ । ਫਿਰ ਮੈਂਡਮ ਰਾਜਿੰਦਰ ਕੌਰ ਨੂੰ ਮਹਿਕ ਦਾ ਨਾ ਲੋਂਸ ਕਰਕੇ ਬਲਾਉਂਣ ਲਈ ਕਿਹਾ ਮੈਡਮ ਨੇ ਉਸਦਾ ਨਾਮ ਲੋਂਸ ਕੀਤਾ ਕਿ ” ਮਹਿਕ ” ਵੀ ਸਟੇਜ ਤੇ ਮੁਕਾਬਲੇ ਲਈ ਆਈਆਂ ਕੁੜੀਆਂ ਵਿੱਚ ਸ਼ਾਮਲ ਹੋਵੇ ਹੁਣ ਉਸਨੂੰ ਬਹੁਤ ਮਜਬੂਰ ਹੋ ਕੇ ਸਟੇਜ ਤੇ ਜਾਣਾ ਪਿਆ । ਕੁੱਝ ਉਸਦੀਆਂ ਸਹੇਲੀਆਂ ਉਸਨੂੰ ਮਜ਼ਾਕ ਕਰ ਰਹੀਆਂ ਸੀ । ਪਰ ਉਹ ਸਬਰ ਦਾ ਘੁੱਟ ਭਰਕੇ ਮੁਕਾਬਲੇ ਵਾਲੀ ਲਾਈਨ ਵਿੱਚ ਖੜੀ ਹੋ ਗਈ ਅੰਦਰੋਂ ਆਪਣੀ ਮਾਂ ਨੂੰ ਯਾਦ ਕਰ ਰਹੀ ਸੀ ਨਾਲੇ ਆਪਣੇ ਹੱਥਾਂ ਨੂੰ ਲਕੋਈ ਜਾਂਦੀ ਸੀ । ਹੁਣ ਮੁਕਾਬਲਾ ਸ਼ੁਰੂ ਹੋ ਚੁੱਕਿਆ ਸੀ ਸਾਰਿਆਂ ਦੇ ਹੱਥ ਦੇਖੇ ਗਏ ਪਰ ਕੋਈ ਕੁੜੀ ਮੁਕਾਬਲਾ ਨਾ ਜਿੱਤ ਸਕੀ ਉਸ ਨੇ ਆਪਣੇ ਹੱਥ ਦਿਖਾਉਣ ਤੋ ਨਾਂਹ ਕਰ ਦਿੱਤੀ ਨਾਂ ਕਰਨ ਤੋਂ ਬਾਦ ਮੈਡਮ ਨੇ ਮਹਿਕ ਉਸਦੇ ਦਰਦਾਂ ਭਰੀ ਕਹਾਣੀ ਬਿਆਨ ਕਰ ਦਿੱਤੀ ਅਤੇ ਮੈਂਡਮ ਨੇ ਉਸਦੇ ਲਕੋਏ ਹੱਥ ਸਾਰਿਆਂ ਦੇ ਸਾਹਮਣੇ ਨੰਗੇ ਕਰ ਦਿੱਤੇ ਅਤੇ ਕਿਹਾ ਲੋਹੇ ਉਪਰ ਸੋਨੇ ਦਾ ਰੰਗ ਕਰ ਦਿੱਤਾ ਜਾਵੇ ਉਹ ਕਦੇ ਸੋਨਾ ਨਹੀਂ ਬਣ ਜਾਂਦਾ ਰਹ ਚਮਕ ਦੀ ਚੀਜ਼ ਹੀਰਾ ਨਹੀਂ ਹੁੰਦੀ ਹੀਰੇ ਦੀ ਪਹਿਚਾਣ ਕਰਨੀ ਪੈਂਦੀ ਹੈਂ ।
ਇਹ ਸਭ ਕੁੱਝ ਦੇਖ ਦਿਆਂ ਆਏ ਮਹਿਮਾਨਾਂ ਅਤੇ ਕਾਲਜ ਦੇ ਪੂਰੇ ਸਟਾਫ ਨੇ ” ਮਹਿਕ ” ਨੂੰ ਸੋਹਣੇ ਹੱਥਾਂ ਦੇ ਮੁਕਾਬਲੇ ਵਿੱਚ ਫਸਟ ਆਉਂਣ ਦਾ ਇਲਾਣ ਕਰ ਦਿੱਤਾ ਹੁਣ ਮਜ਼ਾਕ ਕਰਨ ਵਾਲੀਆਂ ਸਹੇਲੀਆਂ ਵੀ ਆਪਣੀਆ ਅੱਖਾਂ ਨੀਵੀਂਆਂ ਕਰਕੇ ਬੈਠ ਗਈਆਂ ਅਤੇ ਕਿਹਾ ” ਸੋਹਣੇ ਹੱਥ ” ਉੁਹ ਹੁੰਦੇ ਨੇ ਜੋ ਕੰਮਕਾਜ ਕਰਦੇ ਹਨ ਸ਼ਿੰਗਾਰੇ ਹੋਏ ਹੱਥ ਕਿਸੇ ਕੰਮ ਦੇ ਨਹੀਂ ।
” ਮਹਿਕ ” ਨੇ ਆਏ ਮਹਿਮਾਨਾਂ ਅਤੇ ਕਾਲਜ ਦੇ ਪੂਰੇ ਸਟਾਫ ਤੇ ਮੈਂਡਮ ” ਰਾਜਿੰਦਰ ” ਦਾ ਬਹੁਤ ਬਹੁਤ ਧੰਨਵਾਦ ਕੀਤਾ । ਅਤੇ ਆਪਣੀ ਮਾਂ ਨੂੰ ਯਾਦ ਕਰਕੇ ਬਹੁਤ ਰੋਈ ਅਤੇ ਕਹਿ ਹਰੀ ਸੀ ਮਾਂ ਅੱਜ ਮੈਂਨੂੰ ਤੇਰੀ ਵਜਾਂ ਨਾਲ ਇਹ ਮਾਣ ਪਾੑਪਤ ਹੋਇਆ ਹੈ ਜਿਸ ਨੂੰ ਮੈਂ ਜਿਉਂਦੇ ਜੀਅ ਕਦੇ ਵੀ ਭੁੱਲ ਨਹੀਂ ਸਕਦੀ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗਡ਼੍ਹ

Leave a Reply

Your email address will not be published. Required fields are marked *