ਬੰਤੇ ਦੇ ਘਰੋਂ ਸਵੇਰੇ ਸਵੇਰੇ ਬੇਬੇ ਦੇ ਰੋਣ ਦੀ ਆਵਾਜ਼ ਆਉਣ ਲੱਗੀ।ਆਂਢ ਗੁਆਂਢ ਵੀ ਜਲਦੀ ਹੀ ਬੰਤੇ ਦੇ ਘਰ ਇਕੱਠਾ ਹੋ ਗਿਆ,ਜਦ ਜਾ ਕੇ ਵੇਖਿਆ ਤਾਂ ਬੰਤਾ ਜ਼ਮੀਨ ‘ਤੇ ਡਿੱਗਿਆ ਪਿਆ ਸੀ ‘ਤੇ ਬੇਬੇ ਬੰਤੇ ਦੇ ਸਿਰਹਾਣੇ ਬੈਠੀ ਰੋ ਰਹੀ ਸੀ। ਜਿਵੇਂ ਜਿਵੇਂ ਬੰਤੇ ਦੀ ਮੌਤ ਦਾ ਪਤਾ ਲੱਗਦਾ ਗਿਆ,
Continue readingTag: ਕੁਲਵੰਤ ਘੋਲੀਆ
ਮਾਵਾਂ ਵਰਗਾ ਬਾਪੂ | maavan varga baapu
ਮਾਂ ਕਿਹੋ ਜਿਹੀ ਸੀ ਬਾਪੂ? ਉਹ ਚੰਨ ਵਰਗੀ। ਬਾਪੂ ਨੇ ਚੰਨ ਵੱਲ ਉਂਗਲ ਕਰ ਦੇਣੀ। ਸੱਚੀਂ ਬਾਪੂ…ਮੈਂ ਹੈਰਾਨ ਹੋ ਕਹਿਣਾ। ਬਾਪੂ ਨੇ ਥੋੜ੍ਹਾ ਹੱਸਣਾ,”ਉਹ ਨਹੀਂ ਨਹੀਂ ਮੈਂ ਤਾਂ ਝੂਠ ਬੋਲਦਾ। ਫਿਰ ਦੱਸ ਬਾਪੂ ਮਾਂ ਕਿਹੋ ਜਿਹੀ ਸੀ? ਬਾਪੂ ਨੇ ਡੂੰਘਾ ਜਿਹਾ ਸਾਹ ਲੈਣਾ ‘ਤੇ ਸੋਚਾਂ ਵਿੱਚ ਉਲਝ ਜਾਣਾ। ਜਦੋਂ ਮੈਂ
Continue readingਵੰਡ | vand
ਜ਼ਿੰਦਗੀ ਦੇ ਅਖੀਰਲੇ ਪਲਾਂ ਵਿੱਚ ਆ ,ਕੁਝ ਖਾਲੀ ਖਾਲੀ ਜਾਪਦਾ।ਅਧੂਰੇ ਸਵਾਲਾਂ ਦੇ ਜਵਾਬ ਲੱਭਣ ‘ਚ ਉਲਝਿਆ ਰਹਿੰਦਾ।ਆਖਿਰ ਕੌਣ ਏ ਕਸੂਰਵਾਰ?ਪਤਾ ਨਹੀਂ .. ਹਾਂ ਮੈਨੂੰ ਇੰਨਾ ਪਤਾ ਹੈ। ਉਸ ਦਿਨ ਸ਼ਾਇਦ ਉਸ ਦੀ ਅੱਖ ਕਿਸੇ ਪੁਰਾਣੀ ਯਾਦ ਨੇ ਭਰ ਦਿੱਤੀ ਸੀ।ਅਣਜਾਣ ਸੀ, ਸਮਝ ਨਹੀਂ ਸਕਿਆ ਉਨ੍ਹਾਂ ਹੰਝੂਆਂ ਦਾ ਮੁੱਲ।ਤੜਫਦਾ ਹਾਂ ਹੁਣ
Continue readingਕੱਖੋਂ ਹੌਲਾ | kakho haula
ਬੇਸ਼ਕ ਪਰਿਵਾਰ ਵਿੱਚ ਛੋਟਾ ਸੀ, ਪਰ ਅੰਦਰਲੇ ਹਊਮੇ ਕਾਰਨ ਹਮੇਸ਼ਾ ਆਪਣੇ ਆਪ ਨੂੰ ਵੱਡਾ ਹੀ ਮਹਿਸੂਸ ਕੀਤਾ।ਪਿੰਡ ਦੀ ਮਿੱਟੀ ‘ਤੇ ਲੋਕ ਜਿਵੇਂ ਬਦਲਦੇ ਮੌਸਮ ਵਾਂਗ ਅਲਰਜੀ ਜਿਹੀ ਕਰਦੇ ਹੋਣ। ਅੰਦਰਲੀ ਅਫ਼ਸਰੀ ਨੇ ਕਿੰਨੇ ਹੀ ਰਿਸ਼ਤਿਆਂ ਨੂੰ ਨਿਗਲ ਲਿਆ। ਭਰ ਜਵਾਨੀ ਜੰਗੀਰੋ ਦਾ ਪਤੀ ਗੁਜ਼ਰ ਗਿਆ।ਦੋ ਮਾਸੂਮ ਜੇ ਪੁੱਤਾਂ ਨੂੰ ,ਪਤੀ
Continue readingਬਰਕਤਾਂ | barkatan
ਗੱਲ ਕਾਫ਼ੀ ਪੁਰਾਣੀ ਏ,ਜਦੋਂ ਬਾਪੂ ਨੇ ਨਵਾਂ ਘਰ ਬਣਾਉਣਾ ਸ਼ੁਰੂ ਕੀਤਾ।ਉਸ ਸਮੇਂ ਸ਼ਾਇਦ ਮੈਂ ਚੌਥੀ ਕਲਾਸ ਵਿੱਚ ਪੜ੍ਹਦਾ ਸੀ।ਬਾਪੂ ਨੇ ਮੈਨੂੰ ਸਵੇਰੇ ਹੀ ਕਹਿ ਦਿੱਤਾ ,ਕਿ ਪੁੱਤ ਅੱਜ ਸਕੂਲ ਨਾ ਜਾਵੀਂ,ਕੰਮ ਏ। ਮੈਂ ਅਕਸਰ ਹੀ ਸੁਵੱਖਤੇ ਬੇਬੇ ਨਾਲ ਗੁਰੂ ਘਰ ਜਾਂਦਾ।ਬੇਬੇ ਨੇ ਜਦ ਵੀ ਸਵੇਰੇ ਪੰਜੀਆਂ ਦਸੀਆਂ ਮੇਰੀ ਜੇਬ ਵਿੱਚ
Continue readingਟਿੱਬਿਆਂ ਦਾ ਸਮੁੰਦਰ | tibbeyan da samundar
ਹਨੇਰਾ ਹਾਲੇ ਪਤਲਾ ਸੀ।ਸ਼ਿਬੂ ਪੀੜ ਨਾਲ ਫਿਰ ਕਰਾਇਆ,”ਓਏ ਕੰਜਰੋ.. ਥੋਨੂੰ ਰਤਾ ਵੀ ਸ਼ਰਮ ਨਾ ਆਈ, ਆਹ ਕਾਰਾ ਕਰਦਿਆਂ। ਉਏ ਰੱਬ ਨੂੰ ਕੀ ਮੂੰਹ ਦਿਖਾਉਗੇ। ਪਹਿਲੀ ਰਾਤ ਦੀ ਹਨੇਰਗਰਦੀ ਨਾਲ ਢਾਣੀ ਚ’ ਸੋਗ ਘਟ ‘ਤੇ ਸਹਿਮ ਜ਼ਿਆਦਾ ਸੀ।ਸਭ ਤਿੱਤਰ ਦੀਆਂ ਡਾਰਾਂ ਵਾਂਗ ਬਿਖਰ ਗਏ।ਹੌਲੀ ਹੌਲੀ ਰਾਤ ਵੀ ਗੂੰਗੀ ‘ਤੇ ਬੋਲੀ ਹੋਣ
Continue readingਭਾਰੀਆਂ ਪੰਡਾਂ | bhaariya panda
ਦੋ ਤਿੱਨ ਘਰਾਂ ਦਾ ਕੰਮ ਸਮੇਟ ਸਵੱਖਤੇ ਹੀ ਕਾਹਲੇ ਕਾਹਲੇ ਕਦਮੀਂ ਤਾਰੋ ਸਰਦਾਰਾਂ ਦੀ ਹਵੇਲੀ ਦੇ ਵੱਡੇ ਦਰਵਾਜ਼ੇ ਜਾ ਪਹੁੰਚੀ। ਸਾਹਮਣੇ ਆਉਂਦੇ ਲੰਬੜਾਂ ਦੇ ਭੋਲੇ ਨੂੰ ਵੇਖ ਤਾਰੋ ਨੇ ਚੁੰਨੀ ਦਾ ਇੱਕ ਪਾਸਾ ਸਿਰ ‘ਤੇ ਦੇ, ਮੂੰਹ ਵਿੱਚ ਘੁੱਟ ਲਿਆ। ਪਿੱਛੋਂ ਜਾਂਦੇ ਨੂੰ ਚੋਰ ਅੱਖਾਂ ਜਿਹੀਆਂ ਨਾਲ ਦੇਖਿਆ….ਇਹਦਾ ਤਾਂ ਹੁਣ
Continue readingਸਕੂਨ | skoon
ਕਈ ਕਈ ਘੰਟੇ ਪਾਪਾ ਜੀ ਗੁਰੂ ਦੀ ਤਾਬਿਆ ਵਿੱਚ ਬੈਠ ਪਾਠ ਕਰਦੇ ‘ਤੇ ਮੈਂ ਵੀ ਪਾਪਾ ਜੀ ਦੇ ਗੋਡਿਆਂ ‘ਤੇ ਸਿਰ ਰੱਖ ਪਿੱਛੇ ਪਿੱਛੇ ਬੋਲੀ ਜਾਣਾ।ਅੱਜ ਵੀ ਪਾਪਾ ਜੀ ਸੁਵੱਖਤੇ ਉੱਠਦੇ ‘ਤੇ ਰੋਜ਼ ਗੁਰੂ ਘਰ ਜਾਂਦੇ।ਮੇਨ ਬਾਜ਼ਾਰ ਵਿਚ ਵੱਡੀ ਕਰਿਆਨੇ ਦੀ ਦੁਕਾਨ ‘ਤੇ ਕਈ ਕਾਮੇ, ਸਾਰਾ ਦਿਨ ਰਤਾ ਵੀ ਵਿਹਲ
Continue readingਮੋਹ ਦੀਆਂ ਗੱਲਾਂ | moh dian gallan
ਤਾਏ ਹੁਣੀਂ ਤੜਕੇ ਤੜਕੇ ਹੀ ਮੰਡੀਓਂ ਨੈਣਾਂ ਨੂੰ ਖਰੀਦ ਲਿਆਏ।ਚਿੱਟੀ ਡੱਬ ਖੜੱਬੀ ਵੱਡੇ ਵੱਡੇ ਸਿੰਗਾਂ ਵਾਲੀ ਗਾਂ ਦੇ ਪਿੱਛੇ ਠੁਮਕ ਠੁਮਕ ਕਰਦੀ ਛੋਟੀ ਜਿਹੀ ਵੱਛੀ ,ਜਿਸ ਦਾ ਮੈਂ ਪਿਆਰ ਨਾਲ ਨੈਣਾ ਨਾਮ ਧਰ ਦਿੱਤਾ ਸੀ । ਬਾਪੂ ਸ਼ਰਾਬ ਦਾ ਆਦੀ ,ਸਾਰਾ ਦਿਨ ਸ਼ਰਾਬ ਪੀਂਦਾ ਰਹਿੰਦਾ। ਬੱਸ ਤਾਏ ਹੁਣੀਂ ਕੋਈ ਪਸ਼ੂ
Continue readingਪਹਿਚਾਣ | pehchaan
ਬਲਜੀਤ ਨੇ ਘਰ ਵੜਦੇ ਹੀ ਬਸਤਾ ਵਗਾਹ ਵਿਹੜੇ ਵਿੱਚ ਮਾਰਿਆ।ਕੰਧੋਲੀ ਚ’ ਬੈਠੀ ਮਾਂ ਨੇ ਝਾਤ ਮਾਰੀ ਤਾਂ ਬਲਜੀਤਾ ਸਿਰ ਦਾ ਪਟਕਾ ਹੱਥ ਚ’ ਫੜੀ ਗਰਮੋ ਗਰਮੀ ਹੋਇਆ ਤੁਰਿਆ ਆਉਂਦਾ ਸੀ। ਮਾਂ ਨੇ ਪਿਆਰ ਨਾਲ ਬਲਜੀਤ ਨੂੰ ਬੁੱਕਲ ਵਿੱਚ ਲੈ ਲਿਆ…… ਕੀ ਗੱਲ ਹੋ ਗਈ ਪੁੱਤ, ਇੰਨਾ ਗੁੱਸਾ…? ਮਾਂ ,ਮੈਂ ਨੀਂ
Continue reading