ਭੱਜ ਭੱਜ ਕੇ ਵੱਖੀਆਂ ਚੜ੍ਹ ਗਈਆਂ | bhaj bhaj ke vakhiyan charh gayiyan

ਐਵੇਂ ਹੌਲੀ ਜਿਹੀ ਉਮਰ ਦਾ ਸਾਂ ਮੈਂ, ਜਦੋਂ ਆਪਣੀ ਮਾਂ ਨਾਲ ਗੁੱਸੇ ਹੋ ਕੇ ਘਰੋਂ ਚਲਾ ਗਿਆ। ਜਾਣਾ ਕਿਥੇ ਸੀ, ਦਸ ਬਾਰਾਂ ਕੋਹ ਦੀ ਵਿਥ ਤੇ ਰਹਿੰਦੀ ਭੂਆ ਦੇ ਪਿੰਡ ਜਾ ਵੜਿਆ ਸਾਂ। ਆਪਣੇ ਹਾਣੀ ਭੂਆ ਦੇ ਧੀਆਂ ਪੁੱਤਰਾਂ ’ਚ ਹਸਦਿਆਂ ਖੇਡਦਿਆਂ ਦੋ ਤਿੰਨ ਦਿਨ ਤਾਂ ਤੀਆਂ ਵਾਂਗ ਗੁਜਰੇ। ਮੁੜ

Continue reading


ਜਾਵੋ ਨੀ ਕੋਈ ਮੋੜ ਲਿਆਵੋ | jaavo ni koi morh leavo

ਆਪਣੇ ਸਕੂਲ ਵਾਲੇ ਮਾਸਟਰ ਸਾਧੂ ਸਿੰਘ ਨੂੰ ਪੂਰੇ ਹੋਇਆਂ ਕਈ ਦਿਨ ਹੋ ਗਏ ਸਨ। ਮੇਰੇ ਤੋਂ ਉਹਨਾਂ ਦੇ ਘਰ ਅਫ਼ਸੋਸ ਕਰਨ ਨਹੀਂ ਸੀ ਜਾ ਹੋਇਆ। ਇਸੇ ਲਈ ਅੱਜ ਛੁੱਟੀ ਦਾ ਲਾਹਾ ਲੈਂਦਿਆਂ ਮੈਂ ਉਹਨਾਂ ਦੇ ਘਰ ਵੇਲੇ ਸਿਰ ਹੀ ਜਾ ਪਹੁੰਚਿਆ ਸਾਂ। ਮੇਰੇ ਲਈ ਇਹ ਕੋਈ ਓਪਰੀ ਥਾਂ ਨਹੀਂ ਸੀ।

Continue reading

ਵੇ ਤੇਰੀ ਕਣਕ ਦੀ ਰਾਖੀ ਮੁੰਡਿਆ | kanak di raakhi

ਜਦੋਂ ਅਕਾਸ਼ਵਾਣੀ ਤੋਂ ਦਿਨ ਢਲੇ ਠੰਡੂ ਰਾਮ ਹੁਰਾਂ ਦੀ ਜੁਗਲਬੰਦੀ ਦੇ ਸਿਲਸਿਲੇ ’ਚ ਰੇਡੀਓ ਤੇ ‘ਤੇਰੀ ਕਣਕ ਦੀ ਰਾਖੀ ਮੁੰਡਿਆ’…….ਗੀਤ ਵੱਜਦਾ ਹੁੰਦਾ ਸੀ ਤਾਂ ਵਿਹੜੇ ’ਚ ਨਵੀਂ ਫਸਲ ਦੀ ਆਮਦ ਦੇ ਚਾਅ ’ਚ ਘਰ ਦੇ ਨਿੱਕੇ-ਮੋਟੇ ਆਹਰ ’ਚ ਜੁਟੀ ਸੁਆਣੀ ਦੇ ਚਿਹਰੇ ’ਤੇ ਨਿਖਾਰ ਆ ਜਾਂਦਾ ਸੀ। ਨਵੇਂ ਦਾਣਿਆਂ ਦਾ

Continue reading