ਜੰਞ | janjh

ਮੈ ਓਦੋ ਚੋਥੀ ਜਮਾਤ ਵਿਚ ਪੜ੍ਹਦਾ ਸੀ। ਸਾਡੇ ਪਿੰਡ ਵਿਚ ਇਕ ਆਦਮੀ ਰਹਿੰਦਾ ਸੀ ਜਿਸ ਦਾ ਨਾਮ ਹਾਕਮ ਸਿੰਘ ਸੀ। ਪਰ ਉਸ ਦਾ ਕੱਦ ਲੰਬਾ ਹੋਣ ਕਰਕੇ ਉਸਨੂੰ ਚੁਬਾਰਾ ਕਹਿੰਦੇ ਸਨ। ਓਹ ਮੇਰੇ ਦਾਦੇ ਦਾ ਪਾਗੀ ਸੀ ਮਤਲਬ ਬੇਲੀ ਸੀ ਆੜੀ ਸੀ ਦੋਸਤ ਸੀ ਹਾਣੀ ਸੀ ਤੇ ਅਸੀਂ ਸਾਰੇ ਉਸਨੂੰ

Continue reading


ਭਾਂਡੇ ਦਾ ਸੁਆਦ | bhande da swaad

“ਮੈਨੂੰ ਤਾਂ ਭਾਈ ਕੌਲੀ ਯ ਬਾਟੀ ਦੇ ਦੇ ਚਾਹ ਪੀਣ ਨੂੰ।” ਮੇਰੀ ਮਾਂ ਅਕਸਰ ਚਾਹ ਪੀਣ ਵੇਲੇ ਕਹਿ ਦਿੰਦੀ। ਉਹ ਰਿਸ਼ਤੇਦਾਰੀ ਵਿੱਚ ਗਈ ਵੀ ਕੌਲੀ ਬਾਟੀ ਮੰਗਣੋ ਨਾ ਸੰਗਦੀ। ਉਹ ਕੱਪ ਵਿੱਚ ਵੀ ਚਾਹ ਪੀ ਲੈਂਦੀ ਸੀ ਪਰ ਕੌਲੀ ਬਾਟੀ ਵਿੱਚ ਚਾਹ ਪੀਕੇ ਜਿਆਦਾ ਖੁਸ਼ ਹੁੰਦੀ ਸੀ। ਬਹੁਤ ਲੋਕ ਆਪਣਾ

Continue reading

ਬਿਜਲੀ ਵਾਲਾ ਪੱਖਾ | bijli wala pakha

ਸਾਡੇ ਪਿੰਡ ਵਿਚ ਅਜੇ ਬਿਜਲੀ ਆਈ ਹੀ ਸੀ। ਬਹੁਤ ਘੱਟ ਲੋਕਾਂ ਨੇ ਕੁਨੈਕਸ਼ਨ ਲਿਆ ਸੀ। ਇਕ ਦਿਨ ਬਿਜਲੀ ਬੰਦ ਹੋਣ ਕਰਕੇ ਮੇਰੇ ਦਾਦਾ ਜੀ ਗਰਮੀ ਵਿਚ ਹੱਥ ਵਾਲੀ ਪੱਖੀ ਨਾਲ ਹਵਾ ਝੱਲ ਰਹੇ ਸਨ। ਇਕ ਬਜੁਰਗ ਦੁਕਾਨ ਤੇ ਆਇਆ ਤੇ ਕਹਿੰਦਾ “ਸੇਠਾ ਆਹ ਛੱਤ ਆਲਾ ਪੱਖਾ ਕਿਉਂ ਨਹੀ ਚਲਾਇਆ ?”

Continue reading

ਡੀਸੀ ਦਾ ਤਬਾਦਲਾ | dc da tabadla

ਵਾਹਵਾ ਪੁਰਾਣੀ ਗੱਲ ਹੈ। ਓਦੋਂ ਪਿੰਡ ਬਾਦਲ ਫਰੀਦਕੋਟ ਜ਼ਿਲ੍ਹੇ ਅਧੀਨ ਹੁੰਦਾ ਸੀ। ਅਤੇ ਫਰੀਦਕੋਟ ਜ਼ਿਲ੍ਹੇ ਦੇ ਡੀਸੀ ਸਾਹਿਬ ਸਕੂਲ ਦੀ ਐੱਲ ਐਮ ਸੀ ਦੇ ਚੇਅਰਮੈਨ ਸਨ। ਡੀਸੀ ਸਾਹਿਬ ਲੰਬੀ ਹਲਕੇ ਦੇ ਪਿੰਡ ਸਿੰਘੇਵਾਲੇ ਕਿਸੇ ਪ੍ਰੋਗਰਾਮ ਤੇ ਆਏ ਸਨ ਤੇ ਅਚਾਨਕ ਹੀ ਸਕੂਲ ਦੌਰੇ ਤੇ ਵੀ ਆ ਗਏ। ਉਸ ਦਿਨ ਸ਼ਨੀਵਾਰ

Continue reading


ਲੋਹੜੀ | lohri

ਪਿੰਡ ਘੁਮਿਆਰੇ ਸਾਡਾ ਘਰ ਬਿਲਕੁਲ ਤਿੰਨ ਗਲੀਆਂ ਯਾਨੀ ਤਿਕੋਨੀ ਤੇ ਸੀ। ਅਸੀਂ ਸਾਰੇ ਇੱਕਠੇ ਮਿਲ ਕੇ ਲੋਹੜੀ ਬਾਲਦੇ। ਹਰ ਘਰ ਖੁਸ਼ੀ ਨਾਲ ਇੱਕ ਇੱਕ ਟੋਕਰਾ ਪਾਥੀਆਂ ਦਾ ਲੋਹੜੀ ਲਈ ਦਿੰਦਾ। ਬਾਕੀ ਅਸੀਂ ਮੁੰਡੇ ਕੁੜੀਆਂ ਘਰੋ ਘਰ ਜਾਕੇ ਲੋਹੜੀ ਮੰਗ ਲਿਆਉਂਦੇ। ਰਾਤ ਨੂੰ ਪੂਰੇ ਗੀਹਰੇ ਜਿੱਡੀ ਲੋਹੜੀ ਬਾਲਦੇ। ਕਈ ਵਾਰੀ ਤਾਂ

Continue reading

ਫਰਿੱਜ | fridge

“ਮਖਿਆ ਫਰਿੱਜ ਤਾਂ ਆ ਗਿਆ। ਪਰ ਆਪਾਂ ਵਿੱਚ ਰੱਖਿਆ ਕੀ ਕਰਾਂਗੇ। ਭੈਣ ਕਾ ਫਰਿੱਜ ਤਾਂ ਹਰ ਵਕਤ ਭਰਿਆ ਰਹਿੰਦਾ ਹੈ।” ਮੇਰੀ ਮਾਂ ਨੇ ਘਰੇ ਲਿਆਂਦੇ ਫਰਿੱਜ ਨੂੰ ਦੇਖਕੇ ਮੇਰੇ ਪਾਪਾ ਜੀ ਕੋਲ੍ਹ ਆਪਣੇ ਮਨ ਦੀ ਗੱਲ ਕੀਤੀ। ਇਹ ਅੱਸੀ ਦੇ ਦਹਾਕੇ ਦੀ ਗੱਲ ਹੈ। ਅਸੀਂ ਕਾਂਗਰਸੀ ਆਗੂ ਸ੍ਰੀ ਸ਼ਿਵ ਲਾਲ

Continue reading

ਸੰਸਕਾਰ | sanskar

ਜੇ ਚੰਗੇ ਸੰਸਕਾਰਾਂ ਦੀ ਗੱਲ ਕਰੀਏ ਤਾਂ ਛੋਟੀ ਜਿਹੀ ਗੱਲ ਤੇ ਮਾਣ ਹੋ ਜਾਂਦਾ ਹੈ। ਕੱਲ੍ਹ ਸਾਡੇ ਘਰ ਮੇਰੀ ਪੋਤੀ ਦੀ ਪਹਿਲੀ ਲੋਹੜੀ ਸੀ। ਉਧਰ ਛੋਟੇ ਭਾਈ ਘਰੇ ਮੇਰੇ ਭਤੀਜੇ ਦੇ ਵਿਆਹ ਦੀ ਪਹਿਲੀ ਲੋਹੜੀ ਸੀ। ਵੱਡੇ ਘਰ ਮੂਹਰੇ ਲੋਹੜੀ ਚਿਣ ਲਈ ਪਰ ਬਾਲੀ ਨਹੀਂ। ਅਖੇ ਪਰਿਵਾਰ ਦਾ ਵੱਡਾ ਮੈਂਬਰ

Continue reading


ਹੰਸਾ | hansa

ਗੱਲ ਹੰਸੇ ਦੀ ਹੈ ਇੱਕ ਹੰਸਾ delite ਥੀਏਟਰ ਵਿੱਚ ਗੇਟ ਕੀਪਰ ਹੁੰਦਾ ਸੀ ਬਹੁਤ ਹੀ ਸਾਊ ਬੰਦਾ ਸੀ। ਅਸੀਂ ਨਿੱਕੇ ਨਿੱਕੇ ਹੁੰਦੇ ਮਾਸੀ ਘਰੇ ਜਾਂਦੇ ਚੌਧਰੀ ਰਾਮਧਨ ਦਾਸ ਸੇਠੀ ਮੇਰਾ ਮਾਸੜ ਸੀ ਮਾਸੀ ਕਿਸੇ ਨੌਕਰ ਨਾਲ ਸਾਨੂੰ ਸਿਨੇਮੇ ਭੇਜ ਦਿੰਦੀ। ਹੰਸਾ ਸਾਨੂ ਕੁਰਸੀਆਂ ਤੇ ਬਿਠਾ ਦਿੰਦਾ ਅਸੀਂ ਜਿੰਨਾ ਚਿਰ ਸਾਡਾ

Continue reading

ਲਾਇਨਸ ਕਲੱਬ | lions club

ਓਹਨਾ ਦਿਨਾਂ ਵਿੱਚ Lions Club ਸ਼ਹਿਰ ਦੇ ਅਮੀਰ ਲੋਕਾਂ ਦਾ ਜਮਾਵੜਾ ਹੁੰਦਾ ਸੀ। ਨਵੇਂ ਨਵੇਂ ਅਮੀਰ ਬਣੇ ਲੋਕਾਂ ਦੇ ਜਵਾਨ ਮੁੰਡੇ ਇਸ ਦੇ ਮੇਂਬਰ ਹੁੰਦੇ ਸਨ। ਸਮਾਜ ਸੇਵਾ ਘੱਟ ਤੇ ਐਸ਼ਪ੍ਰਸਤੀ ਜਿਆਦਾ ਹੁੰਦੀ ਸੀ।ਐਸ ਡੀ ਐੱਮ , ਈ ਟੀਂ ਓ ਅਤੇ ਸਰਕਾਰੀ ਡਾਕਟਰ ਨਾਲ ਨਜ਼ਦੀਕੀ ਵਧਾਉਣ ਲਈ ਓਹਨਾ ਨੂ ਮੁਫ਼ਤ

Continue reading

ਸੈਲੂਨ | saloon

ਮੈਂ ਅਕਸਰ ਮਹੀਨੇ ਕ਼ੁ ਬਾਅਦ ਸੈਲੂਨ ਤੇ ਚਲਾ ਜਾਂਦਾ ਹਾਂ। ਭਾਵੇਂ ਗਿਣਤੀ ਕ਼ੁ ਦੇ ਵਾਲ ਹਨ ਪਰ ਫਿਰ ਵੀ ਸਫਾਈ ਜਰੂਰੀ ਹੋ ਜਾਂਦੀ ਹੈ। ਡੱਬਵਾਲੀ ਵਿੱਚ ਤਾਂ ਮੈਂ ਦੇਸੀ ਹੇਅਰ ਡਰੈਸਰ ਕੋਲ ਜਾਂਦਾ ਹਾਂ। ਕਦੇ ਨਵੇਂ ਬਣੇ ਏ ਸੀ ਸੈਲੂਨ ਵਗੈਰਾ ਤੇ ਨਹੀਂ ਗਿਆ। ਚਾਲੀ ਪੰਜਾਹ ਨਾਲ ਹੀ ਸਰ ਜਾਂਦਾ

Continue reading