ਬਹੁਤ ਪੁਰਾਣੀ ਗੱਲ ਹੈ। ਅਸੀਂ ਓਦੋਂ ਘੁਮਿਆਰੇ ਪਿੰਡ ਰਹਿੰਦੇ ਹੁੰਦੇ ਸੀ। ਤੇ ਸਾਡਾ ਪੁਰਾਣਾ ਘਰ ਬਹੁਤ ਹੀ ਭੀੜਾ ਹੁੰਦਾ ਸੀ। ਇਥੋਂ ਤੱਕ ਕਿ ਛਟੀਆਂ ਵੀ ਛੱਤ ਤੇ ਰੱਖਣੀਆ ਪੈਂਦੀਆਂ ਸਨ। ਇੱਕ ਹੀ ਪੰਡ ਰੱਖਣ ਦੀ ਜਗ੍ਹਾ ਸੀ ਉੱਪਰ ਵੀ। ਪਹਿਲਾਂ ਛਟੀਆਂ ਦੀ ਪੰਡ ਖੇਤੋਂ ਲਿਆਂਉਂਦੇ ਫਿਰ ਲੱਕੜ ਦੀ ਪੋੜੀ ਚੜ੍ਹਕੇ
Continue readingTag: ਰਮੇਸ਼ ਸੇਠੀ ਬਾਦਲ
ਸਾਗ | saag
ਸਰਦੀਆਂ_ਦੀ_ਸ਼ੁਰੂਆਤ ਚਾਹੇ ਨਵੰਬਰ ਦਾ ਦੂਜਾ ਹਫਤਾ ਚੱਲ ਰਿਹਾ ਹੈ ਪਰ ਸਿਰ ਤੇ ਪੱਖਾ ਫਿਰ ਵੀ ਘੁੰਮ ਰਿਹਾ ਹੈ। ਅਜੇ ਮੋਟੇ ਕਪੜੇ ਯ ਪੂਰੀ ਬਾਜ਼ੂ ਦੀਆਂ ਕਮੀਜ਼ਾਂ ਪਾਉਣੀਆਂ ਸ਼ੁਰੂ ਨਹੀਂ ਕੀਤੀਆਂ। ਪਰ ਸਰਦੀਆਂ ਦਾ ਤੋਹਫ਼ਾ ਸਾਗ ਘਰੇ ਤੀਜੀ ਚੌਥੀ ਵਾਰੀ ਬਣ ਗਿਆ। ਅੱਜ ਵੀ ਮੈਂ ਸਰੋਂ ਦੀ ਰੋਟੀ ਤੇ ਬਾਜ਼ਰੇ ਦੇ
Continue readingਮਿਠਾਈ ਦੇ ਡੱਬੇ | mithai de dabbe
ਸੱਤਰਵੇਂ ਦੇ ਦਹਾਕੇ ਦੇ ਅਖੀਰਲੇ ਸਾਲਾਂ ਵਿਚ ਵਿਆਹ ਦੇ ਕਾਰਡ ਨਾਲ ਮਿਠਾਈ ਦਾ ਡਿੱਬਾ ਦੇਣਾ ਟਾਵਾਂ ਟਾਵਾਂ ਹੀ ਸ਼ੁਰੂ ਹੋਇਆ ਸੀ। ਪਹਿਲਾਂ ਬਹੁਤੇ ਲੋਕ ਇਕੱਲਾ ਕਾਰਡ ਹੀ ਦਿੰਦੇ ਸਨ। ਆਮ ਤੌਰ ਤੇ ਨਾਨਕਿਆਂ ਨੂੰ ਵਿਆਹ ਨਿਉਦਨ ਦਾ ਰਿਵਾਜ ਸੀ। ਤੇ ਵਿਆਹ ਤੋਂ ਬਾਦ ਵੀ ਘਰ ਦੀ ਬਣੀ ਮਿਠਾਈ ਤੋਲਕੇ ਰਿਸ਼ਤੇਦਾਰਾਂ
Continue readingਰਹਿਮਤ ਦਾ ਦਰ 1 | rehmat da dar 1
ਇਹ 1990 ਦੇ ਨੇੜੇ ਤੇੜੇ ਦੀ ਗੱਲ ਹੈ। ਪਿੰਡ ਬਾਦਲ ਦੇ ਨੇੜਲੇ ਪਿੰਡ ਦਾ ਇੱਕ ਸਰਦਾਰ ਆਪਣੀਆਂ ਦੋ ਤਿੰਨ ਬੇਟੀਆਂ ਦਾ ਦਾਖਿਲਾ ਕਰਾਉਣ ਮੇਰੇ ਕੋਲੇ ਬਾਦਲ ਸਕੂਲ ਆਇਆ। ਇਸ ਸਿਲਸਿਲੇ ਵਿੱਚ ਉਹ ਮੈਨੂੰ ਦੋ ਤਿੰਨ ਵਾਰ ਪਹਿਲਾਂ ਦਫਤਰ ਚ ਮਿਲਿਆ ਵੀ ਸੀ। ਬੱਚਿਆਂ ਦਾ ਦਾਖਿਲਾ ਟੈਸਟ ਹੋਇਆ ਤੇ ਦਾਖਿਲਾ ਵੀ
Continue readingਪੰਜੀਰੀ | panjeeri
“ਮਖਿਆ ਜੀ ਆਪਾਂ ਇੰਨੇ ਡਿੱਬੇ ਪੰਜੀਰੀ ਦੇ ਵੰਡਤੇ ਵਿਆਹ ਤੇ ਪਰ ਆਪਾਂ ਖੁਦ ਟੇਸਟ ਵੀ ਨਹੀਂ ਵੇਖਿਆ।” “ਗੱਲ ਤਾਂ ਤੇਰੀ ਸ਼ਹੀ ਹੈ। ਖੋਲ੍ਹ ਲੈ ਡਿੱਬਾ। ਆਪਾਂ ਕਿਹੜਾ ਕੋਈ ਪੰਡਿਤ Murarilal Sharma ਤੋਂ ਮਹੂਰਤ ਕਢਾਉਣਾ ਹੈ।” “ਚਲੋ ਜੀ ਇੱਕ ਡਿੱਬਾ ਪਿਆ ਹੈ। ਖੋਲ੍ਹ ਲੈਂਦੇ ਹਾਂ।” ਕਹਿ ਕੇ ਓਹ ਪੰਜੀਰੀ ਵਾਲਾ ਡਿੱਬਾ
Continue readingਵਧਾਈ ਦਾ ਹੱਕਦਾਰ | vdhai da hakdaar
ਕੱਲ੍ਹ ਅਚਾਨਕ ਹੀ #ਪ੍ਰੀ_ਦੀਵਾਲੀ ਮਨਾਉਣ ਦੀ ਨੀਅਤ ਨਾਲ ਡੱਬਵਾਲੀ ਜਾਣ ਦਾ ਸਬੱਬ ਬਣ ਗਿਆ। ਕੁਝ ਕੁ ਮਿੱਤਰਾਂ ਤੇ ਕਰੀਬੀਆਂ ਨੂੰ ਦੀਵਾਲੀ ਦੀ ਮੁਬਾਰਕਬਾਦ ਦੇਣੀ ਸੀ। ਮੇਰੀ ਇਸ ਲਿਸਟ ਵਿੱਚ ਇੱਕ ਨਾਮ ਡਾਕਟਰ Rs Agnihotri ਦਾ ਵੀ ਹੁੰਦਾ ਹੈ ਪਰ ਪਰਮਾਤਮਾ ਦੀ ਕਰਨੀ ਦੇਖੋਂ ਉਹ ਦੋਵੇਂ ਜੀਅ ਇਸ ਸਾਲ ਥੌੜੇ ਜਿਹੇ
Continue readingਹੁਣ ਮੈਂ ਕੀ ਕਹਾਂ | hun mai ki kahan
ਕਿਸੇ ਜਮਾਨੇ ਵਿੱਚ ਔਰਤਾਂ ਪਤੀ ਦਾ ਨਾਮ ਨਹੀਂ ਸੀ ਲੈਂਦੀਆਂ। ਇਥੋਂ ਤੱਕ ਕੇ ਉਸ ਨਾਮ ਵਾਲੇ ਕਿਸੇ ਹੋਰ ਸਖਸ਼ ਦਾ ਨਾਮ ਲੈਣ ਤੋਂ ਗੁਰੇਜ਼ ਕਰਦੀਆਂ ਸਨ। ਕਈ ਵਾਰੀ ਜਿੱਥੇ ਨਾਮ ਦੱਸਣਾ ਜਰੂਰੀ ਹੋ ਜਾਂਦਾ ਤਾਂ ਨਾਮ ਇਸ਼ਾਰੇ ਨਾਲ ਸਮਝਾਉਂਦੀਆਂ। ਜਿਵੇਂ ਸੂਰਜ ਸਿੰਘ ਲਈ ਸੂਰਜ ਵੱਲ ਤੇ ਚੰਦ ਸਿੰਘ ਲਈ ਚੰਨ
Continue readingਸੱਤਾ ਵਿੱਚ ਨੰਬਰ ਦੋ | satta vich number 2
1983 ਵਿੱਚ ਸਕੂਲ ਵਿੱਚ ਸਰਦਾਰ ਗਿਆਨ ਸਿੰਘ ਚਾਹਲ ਜੀ ਦੀ ਨਿਯੁਕਤੀ ਬਤੌਰ ਵਾਈਸ ਪ੍ਰਿੰਸੀਪਲ ਹੋਈ। ਉਹ ਸੰਗਰੂਰ ਦੇ ਮਸ਼ਹੂਰ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਤੋਂ ਆਏ ਸਨ। ਉਹ ਫੌਜੀ ਦਿੱਖ ਵਾਲੇ ਸਰਦਾਰ ਸਨ।ਬਹੁਤ ਸੋਹਣੀ ਦਾਹੜੀ ਬੰਨਕੇ ਰੱਖਦੇ ਸਨ। ਤਜੁਰਬੇ ਅਨੁਸਾਰ ਉਹ ਬਹੁਤ ਵਧੀਆ ਪ੍ਰਬੰਧਕ ਵੀ ਸਨ। ਪ੍ਰਿੰਸੀਪਲ ਸੈਣੀ ਸਾਹਿਬ ਵੱਲੋਂ
Continue readingਕੌਫ਼ੀ ਵਿਦ ਵੀਨਾ ਗਰਗ | coffee with veena garag
ਆਪਣੇ ਪੇਕੇ ਸ਼ਹਿਰ #ਮੰਡੀ_ਡੱਬਵਾਲੀ ਤੋਂ ਸਮਾਜ ਸੇਵਾ ਦਾ ਬੀੜਾ ਚੁੱਕਣ ਵਾਲੀ ਡਾਕਟਰ #ਵੀਨਾ_ਗਰਗ ਹੁਣ ਬਠਿੰਡਾ ਸ਼ਹਿਰ ਅਤੇ ਇਸਦੇ ਨੇੜਲੇ ਇਲਾਕਿਆਂ ਵਿੱਚ ਕਿਸੇ ਪਹਿਚਾਣ ਦੀ ਮੁਥਾਜ ਨਹੀਂ ਹੈ। ਆਮ ਜਿਹੇ ਪਰਿਵਾਰ ਵਿਚ ਵੀਨਾ ਬਾਂਸਲ ਨੇ ਅੰਮ੍ਰਿਤਾ ਪ੍ਰੀਤਮ ਜਿਹੇ ਰੋਚਕ ਵਿਸ਼ੇ ਤੇ ਪੀਐਚਡੀ ਕੀਤੀ ਅਤੇ ਇਸਤਰਾਂ ਉਹ ਡਾਕਟਰ ਵੀਨਾ ਗਰਗ ਬਣ ਗਈ।
Continue readingਬਲਬੀਰ ਦੀ ਮਿਹਨਤ | balbir di mehnat
ਬਾਊ ਨੇ ਕਿੰਨੇ ਪੇਹੈ ਦਿੱਤੇ ਰਾਤ ਦੀਵਾਲੀ ਤੇ।ਮੈਂ ਬਲਬੀਰ ਨੂੰ ਪੁੱਛਿਆ। ਪ ਪ ਪ ਪ ਪ ਪ ਪੰਜ ਸੌ। ਉਸਨੇ ਖੁਸ਼ ਹੋ ਕੇ ਜਬਾਬ ਦਿੱਤਾ। ਫਿਰ ਖੂਬ ਪਟਾਕੇ ਚਲਾਏ ਹੋਣਗੇ। ਮੈਂ ਪੁੱਛਿਆ ਕਿਉਂਕਿ ਮੈਨੂੰ ਇਸਨੇ ਹੀ ਦੱਸਿਆ ਸੀ ਕਿ ਪਿਛਲੀ ਦੀਵਾਲੀ ਤੇ ਉਸਨੇ ਨੇ ਹਜ਼ਾਰ ਰੁਪਏ ਦੇ ਪਟਾਕੇ ਚਲਾਏ ਸਨ।
Continue reading