ਚੰਡੀਗੜ | chandigarh

ਚੰਨ ਦਾ ਘਰ ਹੈ ਚੰਡੀਗੜ ਤੇ ਮੋਹ ਦਾ ਘਰ ਮੁਹਾਲੀ ਏ..” ਇਹ ਬੋਲ ਨੇ ਸਰਤਾਜ ਦੇ ਨਵੇਂ ਗਾਣੇ ਦੇ..ਸਿਫਤਾਂ ਦੇ ਪੁਲ ਬੰਨੇ ਪਏ..ਗਾਇਕਾਂ ਬਲੋਗਰਾਂ ਫ਼ਿਲਮਸਾਜ਼ਾਂ ਅਤੇ ਰਾਜਨੀਤਿਕਾਂ ਦੀਆਂ ਆਪਣੀਆਂ ਮਜਬੂਰੀਆਂ..ਵਿਊ ਵੋਟਾਂ ਖਾਤਿਰ ਗਰਾਉਂਡ ਜੀਰੋ ਦੇ ਮਸਲਿਆਂ ਤੋਂ ਪਾਸਾ ਵੱਟ ਕੇ ਲੰਘਣਾ ਹੁੰਦਾ..ਪਰ ਆਮ ਹਮਾਤੜ ਤਾਂ ਇੰਝ ਨਹੀਂ ਸੋਚਦੇ..ਕਾਲਜੇ ਦਾ ਰੁੱਗ

Continue reading


ਕਿੱਕਰ ਸਾਬ | kikkar saab

ਆਹ ਫੋਟੋ ਚਿਰੋਕਣੀ ਸਾਂਭੀ ਪਈ ਏ..ਇੱਕ ਪੂਰਾਣੀ ਕਥਾ ਜੁੜੀ ਏ..ਫਗਵਾੜੇ ਲਾਗੇ ਕੱਲਾ ਕੱਲਾ ਪੁੱਤ ਚੁੱਕ ਲਿਆ..ਬਥੇਰੀ ਚਾਰਾਜੋਈ ਕੀਤੀ..ਪਤਾ ਵੀ ਲੱਗ ਗਿਆ ਬਿੱਕਰ ਸਿਓਂ ਨਾਮ ਦੇ ਥਾਣੇਦਾਰ ਚੁੱਕਿਆ..ਪਰ ਲਾਗੇ ਨਾ ਲੱਗਣ ਦੇਵੇ..ਅਖੀਰ ਦਿਨ ਢਲੇ ਆਖਣ ਲੱਗਾ ਆਓ ਮਿਲਾਵਾਂ ਤੁਹਾਨੂੰ ਬੰਦਾ..ਮੜੀਆਂ ਵਿਚ ਲੈ ਗਿਆ ਇਕ ਬਲਦੇ ਸਿਵੇ ਵੱਲ ਉਂਗਲ ਕਰ ਆਖਣ ਲੱਗਾ

Continue reading

ਪੱਗ ਦਾ ਫਾਹਾ | pagg da faha

ਇੱਕ ਹੋਰ ਪੁੱਤਰ ਪੱਗ ਦਾ ਫਾਹਾ ਬਣਾ ਕੇ ਲਮਕ ਗਿਆ..ਮਗਰ ਰਹਿ ਗਈਆਂ ਵਕਤੀ ਹਮਦਰਦੀਆਂ..ਮਾਂ ਦੇ ਸਦੀਵੀਂ ਰੋਣੇ..ਵੇਖੀਆਂ ਤਾਂ ਬਹੁਤ ਨੇ ਪਰ ਕਰਨ ਵਾਲੇ ਜਾਨੋਂ ਨਹੀਂ ਮੁੱਕਦੇ..ਰਾਤੀ ਲਮਕ ਅਗਲੇ ਦਿਨ ਫੇਰ ਜਿਉਂਦੇ ਹੋ ਕੇ ਤੁਰ ਪੈਂਦੇ..ਕਮਾਈਆਂ ਦੇ ਚੱਕਰ ਵਿਚ..! ਚਮਕਦੀ ਕਾਰ ਬ੍ਰੈਂਡ ਬੂਟ ਜੈਕਟ ਐਨਕਾਂ ਗੇਮਾਂ ਆਈ ਫੋਨ ਪਾਰਟੀਆਂ ਰੇਸਟੌਰੈਂਟ ਖਰਚੇ

Continue reading

ਜੱਗ ਵਾਲਾ ਮੇਲਾ | jag wala mela

ਅਖੀਰ ਨੂੰ ਵੱਡੇ ਸਾਬ ਰਿਟਾਇਰ ਹੋ ਗਏ..ਜਾਂ ਏਦਾਂ ਆਖ ਲਵੋ ਸੱਠ ਤੱਕ ਅੱਪੜਨ ਦੀ ਆਸ ਅਠਵੰਜਾ ਤੇ ਹੀ ਜਬਰਨ ਮੁਕਾ ਦਿੱਤੀ ਗਈ..! ਕੁਰਸੀ..ਦਫਤਰ..ਚਪੜਾਸੀ..ਡਰਾਈਵਰ..ਸਿਜਦੇ-ਸਲਾਮ..ਸਿਫਤ-ਸਲਾਹੁਤਾਂ..ਸਲੂਟ..ਪਾਰਟੀਆਂ..ਪ੍ਰੋਮੋਸ਼ਨਾਂ..ਗਿਫ਼੍ਟ..ਸਾਰਾ ਕੁਝ ਹੀ ਇੱਕ ਝਟਕੇ ਨਾਲ ਅਹੁ ਗਿਆ ਅਹੁ ਗਿਆ..! ਤਕਲੀਫਦੇਹ ਗੱਲ ਸੀ ਕੇ ਹੁਣ ਗੱਡੀ ਦਾ ਦਰਵਾਜਾ ਆਪ ਹੀ ਖੋਲ੍ਹਣਾ ਪੈਂਦਾ..ਬੂਟ ਆਪੇ ਪਾਲਿਸ਼ ਕਰਨੇ ਪੈਂਦੇ..ਕੋਟ ਪੇਂਟ ਤੇ

Continue reading


ਪਤਾ ਨੀ ਸੁਵੇਰ ਦਾ | pta ni sver da

ਮੇਰੀਆਂ ਦੋ ਮਾਸੀਆਂ ਤੇ ਦੋ ਮਾਮੇ..ਸਿਵਾਏ ਇੱਕ ਮਾਸੀ ਦੇ ਬਾਕੀ ਸਭ ਜਾ ਚੁਕੇ ਨੇ..ਮੇਰੀ ਮਾਂ ਵੀ..ਜਿਹੜੀ ਵੱਡੀ ਮਾਸੀ ਅਜੇ ਜਿਉਂਦੀ ਏ ਉਸਨੂੰ ਭੁੱਲਣ ਦਾ ਰੋਗ ਏ..ਉਸ ਭਾਵੇਂ ਸਭ ਅਜੇ ਵੀ ਜਿਉਂਦੇ ਨੇ..ਕੁਝ ਦਹਾਕੇ ਪਹਿਲੋਂ ਜਾਣ ਆਉਣ ਦੇ ਹਿਸਾਬ ਲੱਗਦੇ ਤਾਂ ਮਾਸੀ ਦਾ ਨੰਬਰ ਸਭ ਤੋਂ ਪਹਿਲਾਂ ਆਉਂਦਾ..ਸਿਹਤ ਜੂ ਥੋੜੀ ਢਿੱਲੀ

Continue reading

ਕਲੇਸ਼ | kalesh

ਸਾਰੇ ਉਸਨੂੰ ਦੀਪੋ ਚਾਚੀ ਆਖਦੇ ਪਰ ਅਸਲ ਵਿਚ ਬੰਗਾਲ ਤੋਂ ਮੁੱਲ ਲਿਆਂਦੀ ਸੀ..ਰੰਗ ਦੀ ਪੱਕੀ ਪਰ ਸੁਭਾਅ ਦੀ ਬੜੀ ਚੰਗੀ..ਹਰ ਕੰਮ ਨੂੰ ਚੁਸਤ ਦਰੁਸਤ..ਬੱਚਿਆਂ ਨਾਲ ਬੜਾ ਨੇਹ ਪਿਆਰ..ਪਰ ਚਾਚਾ ਪੀ ਕੇ ਬੜਾ ਧੱਕਾ ਕਰਦਾ..ਪਹਿਲੀ ਨੂੰ ਯਾਦ ਕਰ ਬੜੀ ਲਾਹ ਪਾਹ ਕਰਦਾ..ਹਮੇਸ਼ਾਂ ਕੁਦੇਸਣ ਆਖ ਬੁਲਾਉਂਦਾ..ਅੱਗਿਓਂ ਚੁੱਪ ਚਾਪ ਸਹਿ ਲੈਂਦੀ..! ਇੱਕ ਦਿਨ

Continue reading

ਅਸੂਲ | asool

ਫਰਵਰੀ 1985 ਪਿਤਾ ਜੀ ਨੂੰ ਅਚਨਚੇਤ ਦਿੱਲੀ ਜਾਣਾ ਪੈ ਗਿਆ..ਪਿਤਾ ਜੀ ਦੇ ਚਾਚਾ ਜੀ ਸਖਤ ਬਿਮਾਰ ਹੋ ਗਏ ਸਨ..ਰਾਤੀ ਬਿਆਸੋਂ ਫੜੀ ਫਰੰਟੀਅਰ ਤੜਕੇ ਦਿੱਲੀ ਅੱਪੜ ਗਈ..ਪਹਾੜ ਗੰਜ ਵੱਲੋਂ ਨਿੱਕਲ ਵੇਖਿਆ ਬੱਸਾਂ ਵਿਚ ਬਹੁਤ ਜਿਆਦਾ ਭੀੜ..ਇੱਕ ਸਿੱਖ ਆਟੋ ਵਾਲਾ ਕੋਲ ਆਇਆ..ਆਖਣ ਲੱਗਾ ਜੀ ਕੱਲੇ ਜਾਣਾ ਠੀਕ ਨਹੀਂ ਆਓ ਮੈਂ ਛੱਡ ਅਉਂਦਾ..!

Continue reading


ਬੇਅਦਬੀਆਂ ਅਤੇ ਚਿੱਟਾ | beadvian ate chitta

ਭਾਬੀ ਨੇ ਨਿੱਕੇ ਦਿਓਰ ਲਈ ਪਿੰਡੋਂ ਰਿਸ਼ਤਾ ਲਿਆ ਦਿੱਤਾ..ਜਿੰਨਾ ਨਾਲ ਸਿੱਧੀ ਗੱਲਬਾਤ ਸੀ..ਪੁੱਛਣ ਲੱਗੀਆਂ..ਨੀ ਮਿੰਦੋ ਏਦੇ ਨਾਲੋਂ ਚਾਚੇ ਦੀ ਕੁੜੀ ਦਾ ਲਿਆ ਦਿੰਦੀ..ਬਾਹਲੀ ਸੋਹਣੀ ਏ..! ਆਖਣ ਲੱਗੀ ਹੈ ਤਾ ਬਾਹਲੀ ਸੋਹਣੀ ਪਰ ਵਾਹਵਾ ਕੁਝ ਜਾਣਦੀ ਮੇਰੇ ਬਾਰੇ..ਡੁੱਬ ਜਾਣੀ ਨੇ ਸਾਰੀ ਉਮਰ ਥੱਲੇ ਲਾ ਰੱਖਣਾ ਸੀ..ਵੈਸੇ ਜਾਣਦੀ ਤੇ ਇਹ ਵੀ ਬੜਾ

Continue reading

ਪਰਤਾਂ | partan

ਰਾਤ ਦੇ ਬਚੀ ਰੋਟੀ ਅਤੇ ਚੌਲ ਸਾਮਣੇ ਬੰਨੀ ਤੇ ਰੱਖ ਦਿਆ ਕਰਦੀ..ਸੁਵੇਰੇ ਰੌਣਕ ਲੱਗ ਜਾਂਦੀ..ਚਿੜੀਆਂ ਕਾਂ ਤੋਤੇ ਗਾਲੜ ਆਰਾਮ ਨਾਲ ਖਾ ਰਹੇ ਹੁੰਦੇ..ਹਰੇਕ ਆਪਣਾ ਹਿੱਸਾ ਖਾਂਦਾ ਤੇ ਓਥੋਂ ਉੱਡ ਜਾਂਦਾ..ਇੱਕ ਵੇਰ ਤੜਕੇ ਦੀ ਫਲਾਈਟ ਸੀ..ਰਾਤੀ ਦੋ ਦਿੰਨਾ ਜੋਗਾ ਕਿੰਨਾ ਕੁਝ ਖਿਲਾਰ ਗਈ..ਸੁਵੇਰੇ ਉੱਠੀ ਤਾਂ ਗੋਡੇ ਗੋਡੇ ਬਰਫ ਪਈ..ਸਭ ਕੁਝ ਢੱਕਿਆ

Continue reading

ਜਨਮ ਕੁਰਬਾਨ | janam kurban

ਇੰਦਰਾ ਦਾ ਸਹਾਇਕ ਮੱਖਣ ਲਾਲ ਫੋਤੇਦਾਰ ਦੱਸਦਾ ਕੇ ਬੀਬੀ ਜੀ ਜਦੋਂ ਵੀ ਟੈਂਸ਼ਨ ਵਿੱਚ ਹੁੰਦੀ ਸ਼੍ਰੀਨਗਰ ਇੱਕ ਮਜਾਰ ਤੇ ਚਾਦਰ ਚੜਾਉਣ ਜਰੂਰ ਜਾਇਆ ਕਰਦੀ..! ਬਾਈ ਅਕਤੂਬਰ ਚੁਰਾਸੀ ਨੂੰ ਫੇਰ ਸ਼੍ਰੀਨਗਰ ਗਈ..ਚਾਦਰ ਚੜਾਈ..ਲੈਣ ਲੱਗੀ ਕੋਲੋਂ ਪ੍ਰਸ਼ਾਦ ਹੇਠਾਂ ਜਾ ਪਿਆ..ਓਦੋਂ ਬਾਅਦ ਇੱਕ ਮੰਦਿਰ ਵੀ ਗਈ..ਓਥੇ ਵੀ ਇਹੋ ਬਦਸ਼ਨਗੀ ਹੋਈ..ਰੰਗ ਪੀਲਾ ਭੂਕ ਹੋ

Continue reading