ਬੀਬੀ ਬਿਮਲ ਕੌਰ | bibi bimal kaur

ਇੱਕ ਸੁਵੇਰ ਤੁਰੇ ਜਾਂਦੇ ਬੀਬੀ ਪਰਮਜੀਤ ਕੌਰ ਜੀ ਨੂੰ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਪਿੱਛਿਓਂ ਵਾਜ ਮਾਰ ਖਲਿਆਰ ਲਿਆ ਤੇ ਪੁੱਛਣ ਲੱਗੇ..ਮੇਰੇ ਬਗੈਰ ਬੱਚੇ ਪਾਲ ਲਵੇਂਗੀ? ਅੱਗੋਂ ਆਖਣ ਲੱਗੇ..ਕਿਓਂ ਤੁਸੀਂ ਵੀ ਤੇ ਨਾਲ ਹੀ ਹੋ..ਤੁਹਾਨੂੰ ਕੀ ਹੋਣਾ? ਫੇਰ ਘੜੀ ਕੂ ਮਗਰੋਂ ਹੀ ਕਬੀਰ ਪਾਰਕ ਘਰੋਂ ਬਾਹਰ ਕਾਰ ਧੋਂਦੇ ਹੋਏ

Continue reading


ਕਿਸ਼ਤਾਂ | kishtan

ਇੱਕ ਔਰਤ ਤਕਰੀਬਨ ਬਗੈਰ ਤਨ ਦੇ ਵਸਤਰਾਂ ਤੋਂ ਇੱਕ ਟੈਕਸੀ ਵਿੱਚ ਦਾਖਿਲ ਹੋਈ ਤੇ ਡਰਾਈਵਰ ਨੂੰ ਚੱਲਣ ਲਈ ਆਖਿਆ..ਪਰ ਉਸਨੇ ਗੱਡੀ ਨਾ ਤੋਰੀ..ਲਗਾਤਾਰ ਉਸ ਵੱਲ ਘੂਰਦਾ ਰਿਹਾ..ਹਰ ਕੇ ਆਖਣ ਲੱਗੀ ਕੀ ਗੱਲ ਕਦੇ ਨਗਨ ਨਿਰਵਸਤਰ ਔਰਤ ਨਹੀਂ ਵੇਖੀ? ਆਖਣ ਲੱਗਾ ਮੈਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕੇ ਤੂੰ ਕਿੰਨੇ

Continue reading

ਤਾੜੀ ਮਾਰ ਕੇ | taadhi maar ke

ਚੱਲਦੀ ਕਥਾ ਦੀ ਸਿਖਰ ਤੇ ਆਖੀ ਗਈ ਗੱਲ..”ਬੇਗਾਨੇ ਪੁੱਤ ਤਾੜੀ ਮਾਰ ਕੇ ਤਾਂ ਨਹੀਂ ਨਿੱਕਲਣ ਦਿੰਦੇ”..ਇਸ ਆਖੀ ਗੱਲ ਨੇ ਪਤਾ ਨੀਂ ਕਿੰਨੇ ਇਤਿਹਾਸਿਕ ਬਿਰਤਾਂਤ ਕਿੰਨੀਆਂ ਸਾਖੀਆਂ ਸ਼ੱਕ ਤਰਕ ਦੇ ਘੇਰੇ ਅੰਦਰ ਲਿਆ ਸੁੱਟੀਆਂ..! ਖੈਰ ਪ੍ਰਤੱਖ ਨੂੰ ਪ੍ਰਮਾਣ ਕਾਹਦਾ..ਅਸਾਂ ਇੰਝ ਦੇ ਕਿੰਨੇ ਸਾਰੇ ਬਿਰਤਾਂਤ..ਅੱਖਾਂ ਨਾਲ ਵੇਖੇ..ਅਗਲੇ ਸਿੱਧਾ ਲਲਕਾਰ ਕੇ..ਵੰਗਾਰ ਕੇ..ਮਿਥ ਕੇ..ਸ਼ਰੇਆਮ

Continue reading

ਜ਼ਹਿਰੀ ਡੰਗ | zehri dang

ਉਮਰ ਹੋਊ ਕੋਈ ਸਤਰ ਕੂ ਸਾਲ..ਚਿੱਟਾ ਦਾਹੜਾ..ਦਰਮਿਆਨਾ ਕਦ..ਮੇਰੇ ਅੱਗੇ ਅੱਗੇ ਤੁਰੇ ਜਾ ਰਹੇ ਸਨ..ਕਾਹਲੇ ਕਦਮੀਂ..ਅੱਗਿਓਂ ਆਉਂਦੇ ਹਰੇਕ ਵੱਲ ਵੇਖ ਥੋੜਾ ਰੁਕ ਜਿਹਾ ਜਾਂਦੇ..ਅਗਲਾ ਜਦੋਂ ਨਜਰਾਂ ਨਾ ਮਿਲਾਉਂਦਾ ਤਾਂ ਤੋਰ ਇੱਕ ਵਾਰ ਕਾਹਲੇ ਕਦਮੀਂ ਹੋ ਜਾਂਦੀ..! ਜਿਗਿਆਸਾ ਜਿਹੀ ਜਾਗੀ..ਤੇਜ ਕਦਮਾਂ ਨਾਲ ਬਰੋਬਰ ਹੋ ਕੇ ਪਾਸੇ ਜਿਹੇ ਖਲਿਆਰ ਲਿਆ..ਡੌਰ-ਭੌਰ ਵੇਖੀ ਜਾਣ ਅਖ਼ੇ

Continue reading


ਨੇਤਰਹੀਣ | netarheen

ਪਹਿਲੀ ਵੇਰ ਕੰਪਾਈਨ ਆਈ ਤਾਂ ਪਿੰਡ ਅੱਧਿਓਂ ਵੱਧ ਕਣਕ ਵੱਢ ਗਈ..ਨਰਾਇਣ ਮਿਸਤਰੀ ਬਾਪੂ ਹੁਰਾਂ ਦੇ ਪੈਰੀਂ ਪੈ ਗਿਆ..ਸਰਦਾਰਾ ਅਸੀਂ ਤਾਂ ਹੁਣ ਭੁੱਖੇ ਮਰ ਜਾਣਾ..ਮੰਗ ਪਈ ਤੇ ਵਾਢੀ ਕਰ ਸਾਰੇ ਸਾਲ ਜੋਗੇ ਬਣ ਜਾਂਦੇ ਹੁਣ ਕਿੱਧਰ ਨੂੰ ਜਾਵਾਂਗੇ..ਬਾਪੂ ਹੁਰਾਂ ਭਰੀ ਟਰਾਲੀ ਵਿਚੋਂ ਧੜੀ ਦਾ ਤੋੜਾ ਚੁਕਾ ਦਿੱਤਾ..ਅਖ਼ੇ ਇਸ ਵੇਰ ਤਾਂ ਆਪਣਾ

Continue reading

ਮਸਤਾਨੇ | mastane movie

ਮਸਤਾਨੇ ਫਿਲਮ ਦਾ ਪੋਸਟਰ..ਦੋ ਮੁਟਿਆਰਾਂ ਸਾਮਣੇ ਖਲੋ ਗਾਹਲਾਂ ਦੇ ਰਹੀਆਂ ਸਨ..ਬਕਵਾਸ ਮੂਵੀ ਏ..! ਮਨ ਨੂੰ ਤਸੱਲੀ ਹੋਈ..ਤੀਰ ਨੇ ਸਿੱਧਾ ਨਿਸ਼ਾਨੇ ਨੂੰ ਜਾ ਫੁੰਡਿਆ ਸੀ..! ਦੋਸਤੋ ਵਰਤਾਰਾ ਅਜੋਕਾ ਨਹੀਂ ਸਗੋਂ ਸਦੀਆਂ ਪੁਰਾਣਾ ਏ..ਸਿੱਖੀ ਸਿੱਖਿਆ ਗੁਰ ਵਿਚਾਰ ਸ਼ਹੀਦੀ ਅਰਦਾਸ ਅਤੇ ਗੁਰਮਤਿ ਦੀ ਗੱਲ ਕਰਦਾ ਹਰ ਬਿਰਤਾਂਤ ਬਿੱਪਰ ਲਈ ਤਕਲੀਫ ਦੇਹ ਸਾਬਿਤ ਹੋਇਆ!

Continue reading

ਆਜ਼ਾਦੀਆਂ | azadiyan

ਪੁਲੀ ਹੇਠ ਚਾਰ ਕਤੂਰੇ ਦਿੱਤੇ ਸਨ..ਮੈਂ ਰੋਜ ਲੰਘਦਾ ਤਾਂ ਦੁੰਮ ਹਿਲਾਉਂਦੀ ਬਾਹਰ ਨਿੱਕਲ ਆਉਂਦੀ..! ਮੈਂ ਬੇਹੀ ਰੋਟੀ ਨਾਲ ਖੜਨੀ ਸ਼ੁਰੂ ਕਰ ਦਿੱਤੀ..ਅੱਗੇ ਪਾਉਂਦਾ ਤਾਂ ਆਪ ਨਾ ਖਾਂਦੀ..ਧੀਆਂ ਪੁੱਤਰਾਂ ਅੱਗੇ ਕਰ ਦਿੰਦੀ..ਆਪ ਭੁੱਖਣ-ਭਾਣੀ ਪੂਛਲ ਹਿਲਾ ਸ਼ੁਕਰਾਨਾ ਜਰੂਰ ਕਰਦੀ..! ਇੱਕ ਦਿਨ ਵੇਖਿਆ ਹਰ ਆਉਂਦੇ ਜਾਂਦੇ ਤੇ ਭੌਂਕ ਰਹੀ ਸੀ..ਕੋਲ ਅੱਪੜ ਵੇਖਿਆ ਪਾਸੇ

Continue reading


ਡੱਬਾ ਖੜਕਾਊ ਮਹਿਕਮਾਂ | dabba khadkau mehkma

ਪੰਦਰਾਂ ਅਗਸਤ ਨੂੰ ਟਿੰਮ ਤੇ ਦੋ ਲਾਹੌਰੀਏ ਮਿਲ ਗਏ..ਵੱਡੀ ਕੱਟ ਵੱਢ ਤੇ ਗੱਲ ਤੁਰ ਪਈ..ਆਖਣ ਲੱਗੇ ਵਡੇਰੇ ਦੱਸਦੇ ਸਨ ਕੇ ਕੱਟੀਆਂ ਵੱਡੀਆਂ ਲੋਥਾਂ ਦੀ ਗੱਡੀ ਪਹਿਲੋਂ ਅੰਮ੍ਰਿਤਸਰੋਂ ਆਈ ਸੀ ਤਾਂ ਗੱਲ ਵਿਗੜੀ..ਮੈਂ ਆਖਿਆ ਕੇ ਸਾਡੇ ਤਾਂ ਦੱਸਦੇ ਹੁੰਦੇ ਕੇ ਲੋਥਾਂ ਨਾਲ ਭਰੀ ਪਹਿਲੋਂ ਲਾਹੌਰ ਵੱਲੋਂ ਆਈ ਸੀ..ਜਿਸਦਾ ਮੁੜਕੇ ਪ੍ਰਤੀਕਰਮ ਏਧਰੋਂ

Continue reading

ਦੋ ਫ਼ਿਲਮਾਂ ਦੀ ਚਰਚਾ | do filma di charcha

ਦੋ ਫ਼ਿਲਮਾਂ ਦੀ ਚਰਚਾ ਏ..ਪਹਿਲੀ ਗਦਰ ਇੱਕ ਪ੍ਰੇਮ ਕਥਾ..ਪ੍ਰੇਮ ਕਥਾ ਤਾਂ ਨਹੀਂ ਨਫਰਤ ਦਾ ਬਿਰਤਾਂਤ ਆਖਣਾ ਜਿਆਦਾ ਢੁਕਵਾਂ..! ਪ੍ਰਮੁੱਖ ਮੀਡਿਆ ਚੈਨਲ ਅਮਲਾ ਫੈਲਾ ਸਰਕਾਰੀ ਮਸ਼ੀਨਰੀ ਪ੍ਰਸ਼ਾਸ਼ਨ ਪੱਬਾਂ ਭਾਰ..ਹੁੱਬ-ਹੁੱਬ ਪ੍ਰਚਾਰ ਕੀਤਾ ਜਾ ਰਿਹਾ ਕੇ ਏਨੀ ਵਧੀਆ ਫਿਲਮ ਸ਼ਾਇਦ ਹੀ ਪਹਿਲੋਂ ਕਦੇ ਬਣੀ ਹੋਵੇ..! ਸ਼ੂਟਿੰਗ ਵੇਲੇ ਅਸਲੀ ਫੌਜੀ ਸਿਪਾਹੀ ਅਸਲੀ ਟੈਂਕ ਬੰਦੂਕਾਂ

Continue reading

ਸਮਝੌਤੇ | samjhote

ਦੋਸਤੋ ਇਹ ਮਸਲਾ ਮਹਾਮਾਰੀ ਬਣ ਚੁਕਾ ਏ..ਇੱਕ ਨਾਨੀ ਦੀ ਬਾਰਾਂ ਵਰ੍ਹਿਆਂ ਦੀ ਦੋਹਤੀ ਗੰਭੀਰ ਡਿਪ੍ਰੈਸ਼ਨ ਵਿੱਚ ਸੀ..ਮੇਰੇ ਜ਼ੋਰ ਦੇਣ ਤੇ ਨਾਨੀ ਨੇ ਸਾਰਾ ਕੁਝ ਸ਼ੁਰੂ ਤੋਂ ਦੱਸਣਾ ਸ਼ੁਰੂ ਕੀਤਾ..! ਦੱਸਣ ਲੱਗੀ ਮੇਰਾ ਇਸਦਾ ਨਾਨੇ ਨਾਲ ਤਲਾਕ ਹੋ ਗਿਆ ਤਾਂ ਇਸਦੀ ਮਾਂ ਮੇਰੇ ਪੇਟ ਵਿੱਚ ਸੀ..ਡੰਗ ਟਪਾਉਣ ਖਾਤਿਰ ਮੈਂ ਦੂਜੇ ਥਾਂ

Continue reading