ਝੂਠੇ ਮੁਕਾਬਲੇ | jhoothe mukable

ਸੈਰ ਕਰਦਿਆਂ ਅੱਗਿਓਂ ਆਉਂਦੇ ਇੱਕ ਹੌਲੀ ਉਮਰ ਦੇ ਮੁੰਡੇ ਨੂੰ ਪੁੱਛ ਲਿਆ ਕਿਥੋਂ ਏਂ..? ਆਖਣ ਲੱਗਾ ਜੀ ਸੰਗਰੂਰ ਤੋਂ..! ਮੂਹੋਂ ਸਹਿ ਸੁਭਾ ਹੀ ਨਿੱਕਲ ਗਿਆ ਕੇ ਤਿੰਨ ਦਹਾਕੇ ਪਹਿਲੋਂ ਤੁਹਾਡੇ ਬੱਡਰੁੱਖੇ ਪਿੰਡ ਨਾਲੇ ਦੇ ਕੰਢੇ ਇੱਕ ਮਿੱਤਰ ਪਿਆਰਾ ਫੜ ਕੇ ਝੂਠੇ ਮੁਕਾਬਲੇ ਵਿਚ ਮੁਕਾ ਦਿੱਤਾ ਗਿਆ ਸੀ..! ਸ਼ਸ਼ੋਪੰਝ ਵਿਚ ਪੈ

Continue reading


ਹੰਝੂ | hanju

ਉਸਦਾ ਪਤਾ ਲੈਣ ਚਲਾ ਗਿਆ..ਫੋਨ ਅਤੇ ਝੋਲਾ ਥੱਲੇ ਕੰਟੀਨ ਤੇ ਹੀ ਛੱਡ ਗਿਆ..ਉੱਤੇ ਅੱਪੜਿਆ..ਠੰਡਾ ਠਾਰ ਕਮਰਾ..ਕਿੰਨੇ ਸਾਰੇ ਲੋਕ..ਫਲਾਂ ਤੋਹਫ਼ਿਆਂ ਕਾਰਡਾਂ ਅਤੇ ਗੁਲਦਸਤਿਆਂ ਦਾ ਢੇਰ..ਹਰੇਕ ਕੋਲ ਮਹਿੰਗੇ ਤੋਂ ਮਹਿੰਗਾ ਫੋਨ..ਕੁਝ ਦੇ ਸਿਧੇ ਵੱਜਦੇ ਤੇ ਕੁਝ ਮਜਬੂਰਨ ਕਾਂਬੇ ਤੇ ਲਾਏ ਹੋਏ..ਥੋੜਾ ਚਿਰ ਏਧਰ ਓਧਰ ਦੇ ਸਵਾਲ ਪੁੱਛਦੇ ਤੇ ਫੇਰ ਕੋਈ ਵਧੀਆ ਜਿਹਾ

Continue reading

ਚੰਗੀ ਚੀਜ | changi cheez

ਹਨੀਮੂਨ ਤੋਂ ਮੁੜਦਿਆਂ ਹੀ ਲੁਕਵੀਂ ਪੁੱਛਗਿੱਛ ਦਾ ਸਿਲਸਿਲਾ ਸ਼ੁਰੂ ਹੋ ਗਿਆ..ਸਵਾਲ ਸਿੱਧਾ ਤੇ ਨਾ ਪੁੱਛਿਆ ਜਾਂਦਾ ਪਰ “ਕੋਈ ਖੁਸ਼ੀ ਦੀ ਖਬਰ ਹੈ ਕੇ ਨਹੀ” ਵਾਲੇ ਸਵਾਲ ਆਸੇ ਪਾਸੇ ਉਡਾਰੀਆਂ ਮਾਰਨ ਲੱਗੇ! ਕਿੰਨੀਆਂ ਨਜਰਾਂ ਚੋਰੀ ਚੋਰੀ ਤੱਕਦੀਆਂ ਰਹਿੰਦੀਆਂ..ਅਜੀਬ ਜਿਹਾ ਮਹਿਸੂਸ ਹੁੰਦਾ..ਜਿੱਦਾਂ ਕੋਈ ਨਿੱਜੀ ਡਾਇਰੀ ਦੇ ਵਰਕੇ ਫਰੋਲ ਰਿਹਾ ਹੋਵੇ! ਦੋ ਮਹੀਨਿਆਂ

Continue reading

ਘਾਟਾ ਵਾਧਾ | ghaata vaadha

ਚੰਡੀਗੜ ਬਦਲੀ ਹੋ ਗਈ..ਨਵੇਂ ਬਣੇ ਕਵਾਟਰ..ਸਰਕਾਰੀ ਠੇਕੇਦਾਰ ਬੁਲਾਇਆ..ਨਿੱਕੇ ਨਿੱਕੇ ਕੰਮ ਕਰਵਾਉਣੇ ਸਨ..ਇਕ ਦਿਨ ਫੋਨ ਆਇਆ ਅਖ਼ੇ ਬਾਰੀਆਂ ਲੰਮੀਆਂ ਪਰ ਪਿੱਛੋਂ ਲਿਆਂਦੇ ਪਰਦੇ ਛੋਟੇ ਨੇ..ਫਿੱਟ ਨਹੀਂ ਆ ਰਹੇ..ਮੈਨੂੰ ਟੈਨਸ਼ਨ ਹੋ ਗਈ..ਅਜੇ ਦੋ ਮਹੀਨੇ ਪਹਿਲੋਂ ਹੀ ਤਾਂ ਅੰਮ੍ਰਿਤਸਰੋਂ ਨਵੇਂ ਬਣਵਾਏ ਸਨ..ਉਹ ਵੀ ਏਨੀ ਮਹਿੰਗੀ ਕੀਮਤ ਤੇ! ਓਸੇ ਵੇਲੇ ਨਾਲਦੀ ਨਾਲ ਗੱਲ ਕੀਤੀ..ਆਖਣ

Continue reading


ਮਾਝੇ ਦੀਆਂ ਮੀਣੀਆਂ | maajhe diyan meeniyan

ਉਸਦੇ ਸਿੰਗ ਨੀਵੇਂ ਸਨ..ਸਾਰੇ ਮੀਣੀ ਆਖ ਸੱਦਦੇ..ਪਹਿਲੇ ਸੂਏ ਕੱਟੀ ਦਿੱਤੀ..ਪਰਿਵਾਰ ਵੱਡਾ ਸੀ..ਆਏ ਗਏ ਲਈ ਖੁੱਲ੍ਹਾ ਦੁੱਧ..ਮੈਂ ਅੱਧਾ ਥਣ ਚੁੰਘਾ ਕੱਟੀ ਪਿਛਾਂਹ ਖਿੱਚ ਲੈਂਦੀ..ਫੇਰ ਥਾਪੀ ਮਾਰ ਹੇਠਾਂ ਬੈਠ ਜਾਂਦੀ..ਕਰਮਾਂ ਵਾਲੀ ਨੇ ਕਦੇ ਦੁੱਧ ਨਹੀਂ ਸੀ ਘੁੱਟਿਆ..ਜਿੰਨਾ ਹੁੰਦਾ ਸਭ ਕੁਝ ਨੁੱਚੜ ਕੇ ਆਣ ਬਾਲਟੀ ਵਿੱਚ ਪੈਂਦਾ..ਉਹ ਸਾਮਣੇ ਬੱਧੀ ਦਾ ਮੂੰਹ ਸਿਰ ਚੱਟਦੀ

Continue reading

ਪੱਗ ਵਾਲਾ | pagg wala

ਏਧਰ ਆਏ ਨੂੰ ਅਜੇ ਕੁਝ ਹਫਤੇ ਹੀ ਹੋਏ ਸਨ..ਸਾਰੀ ਟੇਕ ਵਾਕਿਫਕਾਰਾਂ ਅਤੇ ਦੋਸਤੋਂ ਮਿੱਤਰਾਂ ਦੀ ਮਰਜੀ ਤੇ ਹੀ ਨਿਰਭਰ ਸੀ..ਜਿੱਧਰ ਨੂੰ ਆਖਦੇ ਤੁਰ ਪੈਂਦਾ..ਨਵਾਂ ਮਾਹੌਲ..ਨਵੇਂ ਤੌਰ ਤਰੀਕੇ..! ਕੇਰਾਂ ਐਤਵਾਰ ਦਾ ਦਿਨ..ਆਖਣ ਲੱਗੇ ਸੱਦਾ ਪੱਤਰ ਆਇਆ..ਜਾਣਾ ਪੈਣਾ ਤੇ ਅਗਲਿਆਂ ਇਹ ਵੀ ਪੱਕੀ ਕੀਤੀ ਕੇ ਮੈਨੂੰ ਨਾਲ ਜਰੂਰ ਲਿਆਂਦਾ ਜਾਵੇ..! ਮੈਂ ਸੱਤ

Continue reading

ਪੁੱਤਰ | puttar

ਬੀਬੀ ਹਰਚਰਨ ਜੀਤ ਕੌਰ..ਦੋ ਧੀਆਂ..ਵੱਡੀ ਬਾਰਾਂ ਵਰ੍ਹਿਆਂ ਦੀ ਤੇ ਨਿੱਕੀ ਅੱਠ ਦੀ..ਇੱਕ ਛੇ ਵਰ੍ਹਿਆਂ ਦਾ ਨਿੱਕਾ ਪੁੱਤ ਵੀ..! ਵਕਤੀ ਹਨੇਰੀਆਂ ਦੇ ਫਿਕਰ ਮੰਦੀ ਵਾਲੇ ਆਲਮ ਵਿਚ ਜਦੋਂ ਵੀ ਪੜਾਉਣ ਜਾਂਦੇ ਅਕਸਰ ਹੀ ਸਿਰ ਦੇ ਸਾਈਂ ਐਡਵੋਕੇਟ ਸ੍ਰ ਸੁਖਵਿੰਦਰ ਸਿੰਘ ਭੱਟੀ ਬਾਰੇ ਹੀ ਸੋਚਦੇ ਰਹਿੰਦੇ..ਦੂਜੇ ਪਾਸੇ ਸਰਦਾਰ ਸਾਬ ਬੇਪਰਵਾਹੀ ਦੇ ਆਲਮ

Continue reading


ਕੋਹੇਨੂਰ | kohinoor

ਬਾਪੂ ਬਲਕੌਰ ਸਿੰਘ ਅੱਜ ਕਈ ਅੱਖੀਆਂ ਵਿਚ ਸੁਰਮਚੂ ਵਾਂਙ ਚੁੱਬਦਾ..ਪੁੱਤ ਦੇ ਜਾਣ ਮਗਰੋਂ ਕਈ ਸੋਚਦੇ ਕੇ ਗਮ ਵਿਚ ਇਸ ਛੇਤੀ ਮੁੱਕ ਜਾਣਾ..ਫੇਰ ਨਾ ਰਹੂਗਾ ਬਾਂਸ ਤੇ ਨਾ ਵੱਜੇਗੀ ਬੰਸਰੀ..! ਖੈਰ ਦਲੇਰ ਬੰਦਾ ਡਟਿਆ ਹੋਇਆ..ਜਲੰਧਰ ਬੇਖੌਫ ਹੋ ਕੇ ਵਿੱਚਰਦਾ..ਜਦੋ ਗਵਾਉਣ ਲਈ ਕੁਝ ਨਾ ਹੋਵੇ ਓਦੋਂ ਇੰਝ ਹੀ ਹੁੰਦਾ..ਕਿਧਰੇ ਪੰਜਾਹ ਪੰਜਾਹ ਕੱਲੇ

Continue reading

ਡੁੱਬਦਾ ਸੂਰਜ | dubbda sooraj

ਅਗਿਆਤ ਲੇਖਕ ਲਿਖਦਾ ਏ ਕੇ ਸੰਤ ਰਾਮ ਉਦਾਸੀ ਨੂੰ ਖੇਤੀ ਯੂਨੀਵਰਸਿਟੀ ਵਿੱਚ ਬਾਵਾ ਬਲਵੰਤ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਸੀ..! ਹਾਲ ਵਿੱਚ ਤਿਲ਼ ਸੁੱਟਣ ਨੂੰ ਵੀ ਥਾਂ ਨਹੀਂ ਸੀ..ਵਿਦਵਾਨਾਂ ਨੇ ਉਦਾਸੀ ਦੇ ਗੀਤਾਂ ਅਤੇ ਉਸਦੇ ਸੰਗ੍ਰਾਮੀ ਜੀਵਨ ਦੀ ਰੱਜ ਕੇ ਪ੍ਰਸ਼ੰਸਾਂ ਕੀਤੀ..ਉਦਾਸੀ ਏਸ ਪ੍ਰਸ਼ੰਸਾਂ ਤੋਂ ਨਿਰਲੇਪ ਸਟੇਜ ‘ਤੇ ਚੁੱਪ

Continue reading

ਸਪੀਕਰ | speaker

ਗੱਲ ਪੁਰਾਣੀ ਨਹੀਂ ਬੱਸ ਪੰਝੀ ਤੀਹ ਵਰੇ ਪਹਿਲਾਂ ਦੀ ਹੀ ਹੈ ਵਿਆਹ ਤੇ ਮੁੰਡਾ ਜੰਮੇ ਘਰਾਂ ਵਿਚ ਦੋ ਮੰਜਿਆਂ ਨੂੰ ਜੋੜ ਟੰਗੇ ਰੰਗ ਬਿਰੰਗੇ ਸਪੀਕਰਾਂ ਦੀ ਪੂਰੀ ਚੜਤ ਹੁੰਦੀ ਸੀ ਘਰਾਂ ਵਿਚ ਵਿਆਹ ਤੋਂ ਕੋਈ ਪੰਦਰਾਂ ਵੀਹ ਦਿਨ ਪਹਿਲਾਂ ਤੋਂ ਹੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਸਨ ! ਦੂਰ ਦੁਰਾਡੇ

Continue reading