ਜੱਗ ਵਾਲਾ ਮੇਲਾ | jagg wala mela

ਟਿੰਮ ਤੇ ਬੈਠਾ ਸਾਂ ਜਦੋਂ ਪੰਜਾਬੋਂ ਖਬਰ ਆਈ..ਨਾਲ ਹੀ ਬਾਹਰ ਦੋ ਗੋਰੇ ਦਿਸ ਪਏ..ਦੋਹਾਂ ਕੋਲ ਦੋ ਸ਼ਿਕਾਰੀ..ਬਾਹਰ ਹੀ ਬੰਨ ਆਏ..ਆਉਣ ਲੱਗਿਆਂ ਇੱਕ ਨੂੰ ਕੁਝ ਆਖਿਆ ਵੀ..ਉਹ ਥੱਲੇ ਬੈਠਾ ਨੀਵੇਂ ਕੰਨ ਸੁਣੀ ਗਿਆ..ਫੇਰ ਜਿੰਨੀ ਦੇਰ ਮਾਲਕ ਅੰਦਰ ਦੋਹਾਂ ਦਾ ਧਿਆਨ ਗੇਟ ਵੱਲ ਹੀ..ਬਾਹਰ ਆਉਣਗੇ ਤਾਂ ਕੁਝ ਖਾਣ ਨੂੰ ਮਿਲੇਗਾ..! ਮੈਂ ਬਾਰੀ

Continue reading


ਚੀਸਾਂ | cheesan

ਨਿੱਕੇ ਹੁੰਦੀ ਭੈਣ ਜੀ ਦੇ ਮਾੜੀ ਜਿਹੀ ਸੱਟ ਵੀ ਲੱਗ ਜਾਇਆ ਕਰਦੀ ਤਾਂ ਹਾਲ ਦੁਹਾਈ ਮਚਾ ਕਿੰਨੀ ਸਾਰੀ ਖਲਕਤ ਇਕੱਠੀ ਕਰ ਲਿਆ ਕਰਦੀ..! ਪਹਿਲੋਂ ਗਲੀ ਦੇ ਮੋੜ ਤੇ ਬੈਠ ਲੱਗੀ ਸੱਟ ਨੂੰ ਘੁੱਟ-ਘੁੱਟ ਕਿੰਨਾ ਸਾਰਾ ਲਹੂ ਕੱਢ ਲੈਂਦੀ ਤੇ ਮਗਰੋਂ ਹਰ ਆਉਂਦੇ ਜਾਂਦੇ ਨੂੰ ਉਹ ਲਹੂ ਰੋ ਰੋ ਕੇ ਵਿਖਾਇਆ

Continue reading

ਮਿੱਟੀ | mitti

ਬੇਟਾ ਇੰਡੋ-ਤਿੱਬਤੀਐਨ ਪੁਲਸ ਵਿਚ ਡਿਪਟੀ-ਕਮਾਂਡੈਂਟ ਬਣ ਗਿਆ ਤਾਂ ਚੱਢਾ ਸਾਬ ਨੇ ਮਹਿਕਮੇਂ ਵਿਚੋਂ ਸਮੇਂ ਤੋਂ ਪਹਿਲਾਂ ਵਾਲੀ ਰਿਟਾਇਰਮੈਂਟ ਲੈ ਲਈ..!ਫੇਰ ਅਕਸਰ ਹੀ ਕਾਲੇ ਰੰਗ ਦੀ ਅੰਬੈਸਡਰ ਤੇ ਟੇਸ਼ਨ ਆਇਆ ਕਰਦੇ..ਆਉਂਦਿਆਂ ਹੀ ਬੇਟੇ ਦੇ ਮਹਿਕਮੇਂ ਦੀਆਂ ਸਿਫਤਾਂ ਕਰਨੀਆਂ ਸ਼ੁਰੂ ਕਰ ਦਿੰਦੇ!ਫੇਰ ਗੱਲਾਂ ਗੱਲਾਂ ਵਿਚ ਰੇਲਵੇ ਦੇ ਮਹਿਕਮੇਂ ਵਿਚ ਹੀ ਨੁਕਸ ਕੱਢਣ

Continue reading

ਸੰਤਾਲੀ ਦੀ ਵੰਡ | santaali di vand

ਅਜੇ ਵੀ ਯਾਦ ਏ ਪਾਰੋਂ ਆਉਂਦਾ ਚੌਧਰੀ ਸਲਾਮਤ ਖੋਖਰ..ਅਕਸਰ ਦੱਸਦਾ ਹੁੰਦਾ ਸੀ ਕੇ ਵੰਡ ਵੇਲੇ ਕੋਈ ਪੰਜ ਕੂ ਸਾਲਾਂ ਦਾ ਹੋਵਾਂਗਾ..ਬੜਾ ਦਿਲਦਾਰ ਬੰਦਾ..ਅਮ੍ਰਿਤਸਰ ਹੋਟਲ ਵਿਚ ਠਹਿਰਦਾ ਤਾਂ ਰੌਣਕ ਜਿਹੀ ਲੱਗ ਜਾਂਦੀ..ਗੇਟ ਤੇ ਖਲੋਤੇ ਘਨੁਪੂਰ ਕਾਲੇ ਪਿੰਡ ਤੋਂ ਫੌਜੀ ਦਰਬਾਨ ਕਰਮ ਸਿੰਘ ਨੂੰ ਉਲਟਾ ਪਹਿਲੋਂ ਸਲੂਟ ਮਾਰ ਸੌਂ ਦਾ ਨੋਟ ਫੜਾ

Continue reading


ਸੰਘਰਸ਼ | sangarsh

ਸੰਘਰਸ਼..ਖੁਦ ਤੇ ਕਦੇ ਨਹੀਂ ਲੜਿਆ ਪਰ ਕੁਝ ਲੜਦੇ ਹੋਇਆਂ ਨੂੰ ਬਰੀਕੀ ਨਾਲ ਵੇਖਿਆ ਜਰੂਰ ਏ..! ਚੋਵੀ ਘੰਟੇ ਪੁਲਸ..ਏਜੰਸੀਆਂ..ਸਖਤੀ ਨਾਕੇ ਸੂਹਾਂ ਮੁਖਬਰੀ ਟਾਊਟ ਬਿਖੜੇ ਪੈਂਡੇ..ਖਾਣ ਸੌਣ ਜਾਗਣ ਦਾ ਕੋਈ ਟਾਈਮ ਨਹੀਂ..ਅੱਖੀਆਂ ਖੋਲ ਥਕੇਵਾਂ ਲਹੁਣਾ..ਨੰਗੇ ਪੈਰ ਸੱਪਾਂ ਠੂਹਿਆਂ ਦੀਆਂ ਸਿਰੀਆਂ..ਫੇਰ ਵੀ ਤੁਰਦੇ ਜਾਣਾ..ਕਿੰਨਾ ਕੁਝ ਵੇਖ ਸੁਣ ਅਣਡਿੱਠ ਅਣਸੁਣਿਆ ਕਰ ਦੇਣਾ..ਪੈਰ ਪੈਰ ਤੇ

Continue reading

ਫੋਟੋ ਵਾਲੀ | photo wali

ਨਿਯੁਕਤੀ ਮਗਰੋਂ ਛੇਵੀਂ ਜਮਾਤ ਨੂੰ ਪੰਜਾਬੀ ਪੜਾਉਣੀ ਸ਼ੁਰੂ ਕਰ ਦਿੱਤੀ..ਉਸ ਸਰਕਾਰੀ ਸਕੂਲ ਵਿਚ ਜਿਆਦਾਤਰ ਗਰੀਬ ਤਬਕੇ ਦੇ ਬੱਚੇ ਹੀ ਪੜਿਆ ਕਰਦੇ ਸਨ..! ਦਰਮਿਆਨੇ ਕਦ ਦਾ ਪਤਲਾ ਜਿਹਾ ਉਹ ਮੁੰਡਾ ਹਮੇਸ਼ਾਂ ਹੀ ਬਾਕੀਆਂ ਨਾਲੋਂ ਵੱਖਰਾ ਬੈਠਦਾ ਹੁੰਦਾ..!ਅੱਧੀ ਛੁੱਟੀ ਵੇਲੇ ਵੀ ਅਕਸਰ ਕੱਲਾ ਬੈਠਾ ਕੁਝ ਨਾ ਕੁਝ ਲਿਖਦਾ ਰਹਿੰਦਾ..ਇੱਕ ਦਿਨ ਕੰਮ ਨਾ

Continue reading

ਵੱਡੇ ਘਰੋਂ ਰਿਸ਼ਤਾ | vadde gharo rishta

ਰਿਸ਼ਤਾ ਵੱਡੇ ਘਰੋਂ ਸੀ..ਮੈਂ ਅੰਦਰੋਂ ਅੰਦਰੀ ਡਰ ਰਹੀ ਸਾਂ..ਹੈਸੀਅਤ ਪੱਖੋਂ ਬਹੁਤ ਜਿਆਦਾ ਫਰਕ..ਇਕ ਵੇਰ ਮਨਾ ਵੀ ਕੀਤਾ ਪਰ ਪਿਓ ਧੀ ਨਾ ਮੰਨੇ..ਅਖ਼ੇ ਇੰਝ ਦੇ ਢੋ ਸਬੱਬ ਨਾਲ ਹੀ ਢੁੱਕਦੇ..! ਫੇਰ ਕਰਜਾ ਚੁੱਕਿਆ..ਪੈਲੀ ਵੀ ਗਹਿਣੇ ਪਾਈ..ਵੱਡਾ ਸਾਰਾ ਦਾਜ ਦਿੱਤਾ..ਓਹਨੀਂ ਦਿਨੀਂ ਮਾਰੂਤੀ ਕਾਰ ਨਵੀਂ ਨਵੀਂ ਆਈ ਸੀ..ਉਹ ਵੀ ਬੁੱਕ ਕਰਵਾ ਦਿੱਤੀ..ਡਿਲੀਵਰੀ ਨੂੰ

Continue reading


ਹਿਟਲਰ | hitler

ਕਿਸੇ ਉਚੇਚਾ ਆਖਿਆ..ਨਾਜੀ ਦੌਰ ਤੇ ਬਣੀ ਆਹ ਫਿਲਮ ਜਰੂਰ ਵੇਖਿਓ..ਜਦੋਂ ਵੇਖੀ ਤਾਂ ਹਿੱਲ ਗਿਆ..ਛਿੰਦਲਰ ਇੱਕ ਜਰਮਨ ਵਿਓਪਾਰੀ..ਪੋਲੈਂਡ ਭਾਂਡਿਆਂ ਦੀ ਫੈਕਟਰੀ ਲਈ ਨਾਜੀ ਅਫਸਰਾਂ ਨੂੰ ਰਿਸ਼ਵਤ ਦੇ ਕੇ ਗੁਲਾਮ ਯਹੂਦੀਆਂ ਨੂੰ ਕੰਮ ਤੇ ਰੱਖ ਲੈਂਦਾ..! ਓਮਾਨ ਗੋਥ ਨਾਮ ਦਾ ਨਾਜੀ ਅਫਸਰ..ਬੜਾ ਨਿਰਦਈ..ਵਹਿਸ਼ੀ ਸੋਚ..ਮਾੜੀ ਮਾੜੀ ਗੱਲ ਤੇ ਕਤਲ..ਜ਼ੁਲਮ ਦੀ ਇੰਤਿਹਾ..ਇੱਕ ਸੁਨੱਖੀ ਕੁੜੀ

Continue reading

ਉਹ ਅਜੇ ਵੀ ਜਾਉਂਦਾ ਏ | oh aje vi jiunda hai

ਵਡਾਲਾ-ਗ੍ਰੰਥੀਆਂ..ਰਣਜੀਤ ਬਾਵੇ ਦਾ ਪਿੰਡ..ਸਾਥੋਂ ਤਕਰੀਬਨ ਚਾਰ ਕਿਲੋਮੀਟਰ ਦੂਰ..ਬਾਪੂ ਹੂਰੀ ਅਕਸਰ ਹੀ ਕਣਕ ਝੋਨਾ ਇਥੇ ਮੰਡੀ ਲੈ ਕੇ ਆਇਆ ਕਰਦੇ..ਕਿੰਨੇ ਕਿੰਨੇ ਦਿਨ ਬੋਲੀ ਨਾ ਹੁੰਦੀ..ਸਾਰੀ ਸਾਰੀ ਰਾਤ ਬੋਹਲ ਦੀ ਰਾਖੀ ਬਹਿਣਾ ਪੈਂਦਾ..ਬਿੜਕ ਰੱਖਣੀ ਪੈਂਦੀ..ਪੱਲੇਦਾਰ ਹੇਰਾਫੇਰੀ ਵੀ ਕਰ ਲੈਂਦੇ..ਕਦੀ ਕਿਸੇ ਨੂੰ ਰਾਖੀ ਬਿਠਾਲ ਘਰੇ ਆਉਂਦੇ ਤਾਂ ਆਪਣੇ ਹੀ ਖਿਆਲਾਂ ਵਿਚ ਗਵਾਚੇ ਰਹਿੰਦੇ..ਕਦੀ

Continue reading

ਅਮੀਰਾਂ ਦਾ ਘਰ | ameera da ghar

ਬੰਤਾ ਸਿੰਘ ਡਰਾਈਵਰ..ਨੀਵੀਂ ਪਾਈ ਦੱਬੇ ਪੈਰੀਂ ਅੰਦਰ ਆਇਆ ਤੇ ਛੇਤੀ ਨਾਲ ਕੋਠੀ ਦੀ ਨੁੱਕਰ ਵਿਚ ਆਪਣੇ ਕਵਾਟਰ ਅੰਦਰ ਜਾ ਵੜਿਆ..! ਕਿੰਨੀਆਂ ਸਵਾਲੀਆਂ ਨਜਰਾਂ ਉਸਦੇ ਚੇਹਰੇ ਦਾ ਪਿਛਾ ਕਰਦੀਆਂ ਹੀ ਰਹਿ ਗਈਆਂ..! ਘੜੀ ਕੂ ਮਗਰੋਂ ਹੱਥ ਮੂੰਹ ਧੋ ਕੇ ਬਾਹਰ ਨਿੱਕਲਿਆ ਤੇ ਆਖਣ ਲੱਗਾ “ਜੀ ਫੇਰ ਧੀ ਆਈ ਏ..ਇੱਕ ਬੇਨਤੀ ਏ

Continue reading