ਮਾਂ..ਓ..ਮਾਂ..ਨਿੱਕਾ ਵੇਖਣ ਦਾ ਜੀ ਕੀਤਾ..ਬੱਸ ਦੌੜਾ ਆਇਆ ਪਰ ਤੂੰ ਸੁੱਤੀ ਪਈ ਸੈਂ..ਉਹ ਵੀ ਕੋਲ ਹੀ ਪਿਆ ਸੀ..ਤਾਜਾ ਖਿੜਿਆ ਫੁਲ..ਭੋਰਾ ਬਿੜਕ ਨਾ ਹੋਣ ਦਿੱਤੀ ਕਿਧਰੇ ਜਾਗ ਹੀ ਨਾ ਜਾਵੇ..ਕਿੰਨਾ ਚਿਰ ਵੇਖਦਾ ਰਿਹਾ..ਤਸੱਲੀ ਹੋਈ..ਢਾਰਸ ਵੀ ਬੱਝੀ..ਹੁਣ ਖਿਡੌਣਾ ਮਿਲ ਗਿਆ..ਹੁਣ ਨੀ ਜਾਂਦੇ ਢਹਿੰਦੀਆਂ ਕਲਾ ਵੱਲ..ਧਿਆਨ ਹਟਦਾ ਹੀ ਨਹੀਂ..ਜਮਾ ਮੇਰੇ ਵਰਗਾ..ਨੀਝ ਲਾ ਕੇ ਤੱਕਿਆ..ਇੰਝ
Continue readingTag: ਹਰਪ੍ਰੀਤ ਸਿੰਘ ਜਵੰਦਾ
ਸ਼ਾਕੇਬ ਜਲਾਲੀ | shakeb jalali
ਸ਼ਾਕੇਬ ਜਲਾਲੀ..ਅਜੀਮ ਪਾਕਿਸਤਾਨੀ ਸ਼ਾਇਰ..ਉੱਨੀ ਸੌ ਛੱਤੀ ਵਿਚ ਅਲੀਗੜ ਉੱਤਰ ਪ੍ਰਦੇਸ਼ ਵਿਚ ਜੰਮਿਆ..ਨਿੱਜੀ ਜਿੰਦਗੀ ਹਾਦਸਿਆਂ ਨਾਲ ਲਬਰੇਜ..ਬਾਪ ਪੁਲਸ ਇੰਸਪੈਕਟਰ..ਨੌਂ ਸਾਲ ਦਾ ਸੀ..ਜਦੋਂ ਬਰੇਲੀ ਰੇਲਵੇ ਟੇਸ਼ਨ ਤੇ ਬਾਪ ਨੇ ਮਾਂ ਨੂੰ ਆਉਂਦੀ ਗੱਡੀ ਅੱਗੇ ਧੱਕਾ ਦੇ ਦਿੱਤਾ..ਉਹ ਮਾਸੂਮ ਦੀਆਂ ਅੱਖਾਂ ਸਾਮਣੇ ਕੱਟੀ ਵੱਡੀ ਗਈ..ਬੇਬਸ ਕੁਝ ਨਾ ਕਰ ਸਕਿਆ..ਨਾ ਏਨੀ ਸਮਝ ਹੀ ਕੇ
Continue readingਗੁਰੂਬਾਣੀ ਦਾ ਝਲਕਾਰਾ | gurbani da jhalkara
ਅਤੀਤ ਵਿਚ ਲੜੀਆਂ ਅਸਾਵੀਆਂ ਜੰਗਾਂ ਦੀ ਗੱਲ ਤੁਰ ਪਵੇ ਤਾਂ ਕਿੰਨੇ ਸਾਰੇ “ਕਿੰਤੂ-ਪ੍ਰੰਤੂ ਗਰੁੱਪ” ਤਰਕਾਂ ਵਾਲੀ ਸੁਨਾਮੀ ਲਿਆ ਦਿੰਦੇ..ਇੰਝ ਭਲਾ ਕਿੱਦਾਂ ਹੋ ਸਕਦਾ..! ਅੱਜ ਦਾ ਦਿਨ..ਯਾਨੀ ਚੌਦਾਂ ਮਾਰਚ ਅਠਾਰਾਂ ਸੌ ਤੇਈ..ਅਫਗਾਨ ਸਰਹੱਦ..ਨੌਸ਼ਹਿਰਾ ਦੇ ਕੋਲ ਅਕਾਲੀ ਫੂਲਾ ਸਿੰਘ ਨੇ ਅਰਦਾਸਾ ਸੋਧ ਲਿਆ..ਪੰਦਰਾਂ ਸੌ ਸਿੱਖ ਫੌਜ ਨਾਲ ਕੂਚ ਹੋਣ ਹੀ ਲੱਗਾ ਸੀ
Continue readingਸਬੂਤ | saboot
ਵੰਡੀਆਂ-ਸਾਜਿਸ਼ਾਂ ਗਰਕ ਬਰਬਾਦ ਹੋਣਾ ਹੋਏ ਤੁਸੀਂ ਵੀ ਓ ਤੇ ਹੋਣਾ ਅਸੀਂ ਵੀ ਹੈ..! ਕੁਝ ਉਮੀਦ ਸੀ ਜਿੰਦਗੀ ਜਰੂਰ ਮਿਲਜੂ ਮੋਏ ਤੁਸੀਂ ਵੀ ਓ ਤੇ ਮੁੱਕਣਾ ਅਸੀਂ ਵੀ ਹੈ ਜਿਉਂਦੀ ਜਾਗਦੀ ਮੌਤ ਦੇ ਮਹਿਲ ਅੰਦਰ ਢਹੇ ਤੁਸੀਂ ਵੀ ਓ ਤੇ ਢੈਣਾ ਅਸੀਂ ਵੀ ਹੈਂ..! ਜਾਗਣ ਵਾਲਿਆਂ ਰੱਜ ਕੇ ਲੁੱਟਿਆ ਹੈ ਸੋਇ
Continue readingਇਤਿਹਾਸ | itihas
ਮੇਰਾ ਦਾਗਿਸਤਾਨ ਵਾਲਾ ਰਸੂਲ ਹਮਜ਼ਾਤੋਵ ਆਖਦਾ..ਇਤਿਹਾਸ ਨੂੰ ਗੋਲੀ ਮਾਰੋਗੇ ਤਾਂ ਭਵਿੱਖ ਤੁਹਾਨੂੰ ਤੋਪਾਂ ਨਾਲ ਉੜਾਵੇਗਾ..ਇਤਿਹਾਸ ਭੁੱਲ ਗਿਆ ਤਾਂ ਘੱਟੇ ਮਿੱਟੀ ਵਾਲੀ ਹਨੇਰੀ ਵਿਚ ਹੱਥ ਪੈਰ ਮਾਰਦੇ ਵਕਤੀ ਤੌਰ ਤੇ ਅੰਨ੍ਹੇ ਹੋ ਗਏ ਉਸ ਪ੍ਰਾਣੀ ਵਾਂਙ ਹੋ ਜਾਵਾਂਗੇ ਜਿਸਨੂੰ ਕੋਈ ਵੀ ਉਂਗਲ ਲਾ ਕੇ ਆਪਣੀ ਕੁੱਲੀ ਵਿਚ ਲੈ ਜਾਵੇਗਾ..! ਯਹੂਦੀ ਕਿਤਾਬਾਂ
Continue readingਕੀਮਤੀ ਸ਼ੈਵਾਂ | keemti sheh
ਪਰਸੋਂ 9 ਮਾਰਚ 1846 ਨੂੰ ਸੱਤ ਸਾਲ ਦੇ ਮਹਾਰਾਜੇ ਦਲੀਪ ਸਿੰਘ ਨੂੰ ਅੰਗਰੇਜਾਂ ਨਾਲ ਸੰਧੀ ਲਈ ਮਜਬੂਰ ਹੋਣਾ ਪਿਆ..ਕਿੰਨਾ ਕੁਝ ਧੱਕੇ ਨਾਲ ਮਨਾ ਲਿਆ..ਡੇਢ ਕਰੋੜ ਦਾ ਜੰਗੀ ਹਰਜਾਨਾ ਵੀ ਪਾਇਆ..ਫੇਰ ਕਰੋੜ ਰੁਪਈਏ ਪਿੱਛੇ ਕਸ਼ਮੀਰ ਨਾਲ ਰਲਾ ਲਿਆ..ਗੁਲਾਬ ਸਿੰਘ ਡੋਗਰੇ ਨੇ ਸਰਕਾਰ-ਏ-ਖਾਲਸਾ ਦੇ ਖਜਾਨੇ ਵਿਚੋਂ ਹੇਰਾ ਫੇਰੀ ਨਾਲ ਹਥਿਆਈ ਰਕਮ ਦੇ
Continue readingਕਬਰਾਂ | kabra
ਵਰਤਾਰਾ ਅਜੋਕਾ ਨਹੀਂ..ਜਦੋਂ ਦੇ ਬਿੱਪਰ ਵੱਸ ਪਏ..ਓਦੋਂ ਤੋਂ ਵਰਤਾਇਆ ਜਾ ਰਿਹਾ..ਲੰਮੀ ਰੇਸ ਦੇ ਘੋੜੇ ਨੂੰ ਧੋਖੇ ਨਾਲ ਜਿੱਲਣ ਵਿਚ ਫਸਾ ਦਿੱਤਾ ਜਾਂਦਾ..! ਫੈਸਲਾਕੁਨ ਜੰਗ ਦੇ ਲੜਾਕੇ ਦਾ ਪੈਰ ਘਾਹ ਫੂਸ ਹੇਠ ਦੱਬੀ ਕੁੜਿੱਕੀ ਵਿੱਚ ਦੇ ਕੇ ਉੱਪਰ ਨੂੰ ਟੰਗ ਦਿੱਤਾ ਜਾਂਦਾ..! ਕਸੂਤਾ ਲਮਕਿਆ ਜਦੋਂ ਛੁੱਟਣ ਲਈ ਹੱਥ ਪੈਰ ਮਾਰਨ ਲੱਗੇ
Continue readingਗਲਤੀਆਂ | galtiyan
ਤੀਜਾ ਘੱਲੂ ਕਾਰਾ ਹੋ ਕੇ ਹਟਿਆ ਸੀ..ਮੌਜੂਦਾ ਸੁਨੀਲ ਜਾਖੜ ਦਾ ਪਿਤਾ ਬਲਰਾਮ ਜਾਖੜ ਓਦੋਂ ਕਾੰਗ੍ਰੇਸ ਪਾਰਟੀ ਵੱਲੋਂ ਲੋਕ ਸਭਾ ਦਾ ਸਪੀਕਰ ਸੀ..ਬਿਆਨ ਦਿੱਤਾ ਕੇ ਜੇ ਦੇਸ਼ ਦੀ ਏਕਤਾ ਅਖੰਡਤਾ ਨੂੰ ਬਚਾਉਣ ਖਾਤਿਰ ਦੋ-ਢਾਈ ਕਰੋੜ ਸਿੱਖ ਮਾਰਨਾ ਵੀ ਪਿਆ ਤਾਂ ਕੋਈ ਹਰਜ ਨੀ..! ਆਰ.ਐੱਸ.ਐੱਸ ਦੀ ਇੱਕ ਨੌਜੁਆਨ ਪ੍ਰਵਕਤਾ ਬੀਬੀ..ਤਿੰਨ ਕੂ ਸਾਲ
Continue readingਸਫਲ ਇਨਸਾਨ | safal insaan
ਬੋਲੀਵੁਡ ਕਲਾਕਾਰ ਸਈਦ ਜਾਫਰੀ ਆਪਣੀ ਡਾਇਰੀ ਵਿਚ ਲਿਖਦਾ ਹੈ ਕੇ ਮੇਹਰੂਸੀਆ ਵਫ਼ਾਦਾਰ ਪਤਨੀ ਹੋਣ ਦੇ ਨਾਲ ਨਾਲ ਇੱਕ ਚੰਗੀ ਮਾਂ ਅਤੇ ਸਮਰਪਿਤ ਘਰੇਲੂ ਔਰਤ ਵੀ ਸੀ..ਖਾਸ ਕਰਕੇ ਉਸ ਵੱਲੋਂ ਬਣਾਏ ਖਾਣੇ ਦਾ ਤਾਂ ਕੋਈ ਜੁਆਬ ਹੀ ਨਹੀਂ ਸੀ ਹੁੰਦਾ! ਮੈਂ ਅੰਗਰੇਜੀ ਕਲਚਰ ਅਤੇ ਆਧੁਨਿਕ ਵਿਚਾਰਾਂ ਦਾ ਧਾਰਨੀ..ਮੇਹਰੂਨੀਆ ਨੂੰ ਹਮੇਸ਼ਾਂ ਆਪਣੇ
Continue readingਦੁਨੀਆ | duniya
ਸਮਾਗਮ ਲੰਘ ਗਿਆ..ਅਣਗਿਣਤ ਕੈਮਰੇ..ਖਬਰਾਂ..ਚੈਨਲ..ਰੀਲਾਂ..ਸਟੇਟਸ..ਖਾਣੇ..ਪੋਸ਼ਾਕਾਂ..ਨਾਚ ਗਾਣੇ..ਅੱਸੀ ਕਰੋੜ ਦੀ ਘੜੀ..ਪ੍ਰਾਈਵੇਟ ਜੈਟ..ਅਰਬਾਂ ਖਰਬਾਂ ਦੀਆਂ ਗੱਲਾਂ..ਮੈਨੂੰ ਨੀ ਬੁਲਾਇਆ..ਉਸਨੂੰ ਕਿਓਂ..ਮੈਂ ਬਿਮਾਰ ਸਾਂ ਵਰਨਾ..ਕੁਝ ਲਈ ਅੰਗੂਰ ਖੱਟੇ..ਪੱਗ ਕੁੜਤੇ ਪ੍ਰਚਾਰ..ਠੁਮਕੇ..ਭੁੰਜੇ ਬੈਠੇ ਸਿਲੇਬ੍ਰਿਟੀ..ਸਾਫ਼ੇ ਪਾ ਕੇ ਨੱਚਦੇ 3 ਅਖੌਤੀ ਦਿੱਗਜ..ਵਕਤੀ ਰੰਗ ਤਮਾਸ਼ੇ..ਹੋ ਹੱਲਾ..ਚੜਾਈਆਂ ਉਤਰਾਈਆਂ..ਅੱਜ ਮੈਂ ਅੱਗੇ..ਕੱਲ ਉਹ..ਪਰਸੋਂ ਕੋਈ ਤੀਜਾ..ਚੌਥ ਕੋਈ ਹੋਰ..ਗਧੀ ਗੇੜ..ਫਿਕਰ ਮੰਦੀਆਂ..ਢਲਦੇ ਸੂਰਜ ਦੀਆਂ..ਨਵਾਂ ਕਿਓਂ ਚੜ ਆਇਆ..ਟੈਨਸ਼ਨ ਝੁਰੜੀਆਂ
Continue reading